ਐਪਲ ਵਾਚ ਪਹਿਣ ਮੈਦਾਨ 'ਚ ਪਹੁੰਚਿਆਂ ਇਹ ਪਾਕਿਸਤਾਨੀ ਖਿਡਾਰੀ, ICC ਨੂੰ ਹੋਈ ਚਿੰਤਾ

05/25/2018 2:48:02 PM

ਨਵੀਂ ਦਿੱਲੀ— ਪਾਕਿਸਤਾਨ ਅਤੇ ਇੰਗਲੈਂਡ ਦੇ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਦੌਰਾਨ ਪਾਕਿਸਤਾਨ ਦੇ ਦੋ ਖਿਡਾਰੀ ਆਈ.ਸੀ.ਸੀ. ਦੀ ਐਂਟੀ ਕਰਪਸ਼ਨ ਯੂਨਿਟ ਦੇ ਨਿਸ਼ਾਨੇ 'ਤੇ ਆ ਗਏ ਹਨ। ਦਰਅਸਲ ਇਸ ਮੁਕਾਬਲੇ ਦੇ ਪਹਿਲੇ ਹੀ ਦਿਨ ਵੀਰਵਾਰ ਨੂੰ ਪਾਕਿਸਤਾਨ ਦੇ ਦੋ ਖਿਡਾਰੀ ਅਸਦ ਸ਼ਫੀਕ ਅਤੇ ਬਾਬਰ ਆਜਮ ਐਪਲ ਦੀ ਸਮਾਰਟ ਵਾਚ ਪਹਿਣ ਕੇ ਖੇਡਣ ਉਤਰੇ। ਪਾਕਿਸਤਾਨੀ ਖਿਡਾਰੀਆਂ ਦਾ ਸਮਾਰਟ ਵਾਚ ਪਹਿਣ ਕੇ ਮੈਦਾਨ 'ਚ ਆਉਣਾ ਆਈ.ਸੀ.ਸੀ. ਦੀ ਐਂਟੀ ਕਰਪਸ਼ਨ ਯੁਨਿਟ ਦੇ ਅਧਿਕਾਰੀਆਂ ਨੂੰ ਖਟਕ ਗਿਆ ਹੈ।

ਹਾਲਾਂਕਿ ਇਨ੍ਹਾਂ ਦੋਨਾਂ ਖਿਡਾਰੀਆਂ ਦੇ ਕਿਸੇ ਵੀ ਗਲਤ ਵਿਵਹਾਰ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਪਰ ਆਈ.ਸੀ.ਸੀ. ਨੇ ਪਾਕਿਸਤਾਨ ਮੈਨੇਜਮੈਂਟ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਖਿਡਾਰੀਆਂ ਨੂੰ ਸਮਾਰਟ ਵਾਚ ਪਹਿਣਕੇ ਮੈਦਾਨ 'ਚ ਨਾ ਆਉਣ ਦੀ ਚੇਤਾਵਨੀ ਦੇਣ।ਖੇਡ ਦੇ ਪਹਿਲੇ ਦਿਨ 51 ਦੌੜਾਂ ਬਣਾ ਕੇ ਚਾਰ ਵਿਕਟ ਝਟਕਣ ਵਾਲੇ ਹਸਨ ਅਲੀ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ,' ਮੈਨੂੰ ਨਹੀਂ ਪਤਾ ਕਿ ਪਹਿਲਾਂ ਕਦੀ ਕਿਸੇ ਨੇ ਮੈਦਾਨ 'ਚ ਸਮਾਰਟ ਵਾਚ ਪਹਿਨੀ ਹੈ ਜਾਂ ਨਹੀਂ ਪਰ ਹਾਂ, ਆਈ.ਸੀ.ਸੀ, ਦੇ ਅਧਿਕਾਰੀ ਸਾਡੇ ਕੋਲ ਆਏ ਸਨ ਅਤੇ ਹੁਣ ਤੋਂ ਕੋਈ ਪਾਕਿਸਤਾਨੀ ਖਿਡਾਰੀ ਇਹ ਵਾਚ ਪਹਿਣ ਕੇ ਖੇਡਣ ਨਹੀਂ ਜਾਵੇਗਾ।

ਦਰਅਸਲ ਖੇਡ 'ਚ ਕਿਸੇ ਵੀ ਤਰ੍ਹਾਂ ਦੇ ਫਿਕਸਿੰਗ ਵਰਗੇ ਮਾਮਲੇ ਤੋਂ ਨਿਪਟਣ ਦੇ ਲਈ ਖਿਡਾਰੀਆਂ ਅਤੇ  ਮੈਚ ਆਫੀਸ਼ੀਅਲ ਨੂੰ ਆਪਣੇ ਮੋਬਾਇਲ ਫੋਨ ਅਤੇ ਕਿਸੇ ਵੀ ਤਰ੍ਹਾਂ ਦੇ ਇਲੈਕਟ੍ਰਾਨਿਕ ਟ੍ਰਾਂਸਮਿਸ਼ਨ 'ਚ ਸਮਰੱਥ ਡਿਵਾਸ ਨੂੰ ਜਮ੍ਹਾ ਕਰਨਾ ਹੁੰਦਾ ਹੈ ਜੋ ਦਿਨ ਦੇ ਖੇਡ ਦੇ ਬਾਅਦ ਉਨ੍ਹਾਂ ਨੂੰ ਵਾਪਸ ਮਿਲ ਜਾਂਦੇ ਹਨ। ਅਜਿਹੇ 'ਚ ਐਪਲ ਦੀ ਸਮਾਰਟ ਵਾਚ ਦਾ ਪਾਕਿਸਤਾਨੀ ਖਿਡਾਰੀਆਂ ਦੀ ਕਲਾਈ 'ਤੇ ਹੋਣ ਨਾਲ ਆਈ.ਸੀ.ਸੀ. ਦਾ ਐਕਟਿਵ ਹੋਣ ਲਾਜ਼ਮੀ ਨਜ਼ਰ ਆਉਂਦਾ ਹੈ।


Related News