ਗਰਭਵਤੀ ਅਨੁਸ਼ਕਾ ਸ਼ਰਮਾ ਨੂੰ ਵਿਰਾਟ ਕੋਹਲੀ ਨੇ ਕਰਾਇਆ 'ਯੋਗ', ਤਸਵੀਰ ਹੋਈ ਵਾਇਰਲ

Tuesday, Dec 01, 2020 - 12:57 PM (IST)

ਗਰਭਵਤੀ ਅਨੁਸ਼ਕਾ ਸ਼ਰਮਾ ਨੂੰ ਵਿਰਾਟ ਕੋਹਲੀ ਨੇ ਕਰਾਇਆ 'ਯੋਗ', ਤਸਵੀਰ ਹੋਈ ਵਾਇਰਲ

ਸਪੋਰਟ ਡੈਸਕ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਅਨੁਸ਼ਕਾ ਸ਼ਰਮਾ ਸ਼ੀਰਸ਼ਆਸਨ ਕਰਦੀ ਵਿਖਾਈ ਦੇ ਰਹੀ ਹੈ ਅਤੇ ਵਿਰਾਟ ਕੋਹਲੀ ਉਨ੍ਹਾਂ ਦੀ ਮਦਦ ਕਰ ਰਹੇ ਹਨ। ਤਸਵੀਰ ਵਿਚ ਅਨੁਸ਼ਕਾ ਦਾ ਬੇਬੀ ਬੰਪ ਸਾਫ਼ ਨਜ਼ਰ ਆ ਰਿਹਾ ਹੈ ਅਤੇ ਵਿਰਾਟ ਕਾਫ਼ੀ ਸਾਵਧਾਨੀ ਨਾਲ ਉਨ੍ਹਾਂ ਨੂੰ ਸਪੋਰਟ ਦੇ ਰਹੇ ਹਨ।

ਇਹ ਵੀ ਪੜ੍ਹੋ:  ਪੰਜਾਬ ਦੇ ਖਿਡਾਰੀਆਂ ਨੇ ਕਿਸਾਨਾਂ ਦੀ ਹਮਾਇਤ 'ਚ ਕੀਤਾ ਵੱਡਾ ਫ਼ੈਸਲਾ

ਅਨੁਸ਼ਕਾ ਨੇ ਲਿਖਿਆ, 'ਇਹ ਹੈਂਡਸ ਡਾਊਨ ਅਤੇ ਲੈਗਸ ਅੱਪ ਕਸਰਤ ਹੈ। ਯੋਗ ਮੇਰੀ ਜਿੰਦਗੀ ਦਾ ਵੱਡਾ ਹਿੱਸਾ ਹੈ, ਮੇਰੇ ਡਾਕਟਰ ਨੇ ਮੈਨੂੰ ਕਿਹਾ ਕਿ ਮੈਂ ਅਜਿਹੇ ਸਾਰੇ ਆਸਨ ਕਰਦੀ ਰਹਿ ਸਕਦੀ ਹਾਂ ਜਿਨ੍ਹਾਂ ਵਿਚ ਬਹੁਤ ਜ਼ਿਆਦਾ ਟਵਿਸਟ ਕਰਣਾ ਜਾਂ ਬਹੁਤ ਜ਼ਿਆਦਾ ਅੱਗੇ ਝੁੱਕਣਾ ਨਹੀਂ ਹੈ ਪਰ ਜ਼ਾਹਿਰ ਤੌਰ 'ਤੇ ਸਟੀਕ ਅਤੇ ਜ਼ਰੂਰੀ ਸਪੋਰਟ ਨਾਲ। ਸ਼ੀਰਸ਼ਆਸਨ ਲਈ, ਜੋ ਕਿ ਮੈਂ ਕਈ ਸਾਲਾਂ ਤੋਂ ਕਰ ਰਹੀ ਹਾਂ, ਮੈਂ ਇਸ ਗੱਲ ਦੀ ਤਸੱਲੀ ਕੀਤੀ ਕਿ ਮੈਂ ਕੰਧ ਨੂੰ ਸਹਾਰੇ ਦੀ ਤਰ੍ਹਾਂ ਇਸਤੇਮਾਲ ਕਰਾਂ ਅਤੇ ਮੇਰੇ ਪਤੀ ਮੈਨੂੰ ਸੰਤੁਲਨ ਬਣਾਉਣ ਵਿਚ ਮਦਦ ਕਰਨ, ਤਾਂਕਿ ਮੈਨੂੰ ਜ਼ਿਆਦਾ ਸੁਰੱਖਿਆ ਮਿਲੇ।' ਅਨੁਸ਼ਕਾ ਨੇ ਲਿਖਿਆ, 'ਇਹ ਮੈਂ ਆਪਣੇ ਯੋਗ ਗੁਰੂ ਦੀ ਸਰਪ੍ਰਸਤੀ ਵਿਚ ਕੀਤਾ ਜੋ ਕਿ ਸੈਸ਼ਨ ਦੌਰਾਨ ਆਭਾਸੀ ਤੌਰ 'ਤੇ ਪੂਰਾ ਸਮਾਂ ਮੇਰੇ ਨਾਲ ਸਨ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਗਰਭ ਅਵਸਥਾ ਦੌਰਾਨ ਵੀ ਆਪਣਾ ਅਭਿਆਸ ਜਾਰੀ ਰੱਖਿਆ ਹੋਇਆ ਹੈ।'

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਪਹਿਲਵਾਨ ਬਜਰੰਗ ਪੂਨੀਆ ਅਤੇ ਬਬੀਤਾ ਫੋਗਾਟ ਸਮੇਤ ਇਹ ਦਿੱਗਜ ਖਿਡਾਰੀ

PunjabKesari

ਦੱਸਣਯੋਗ ਹੈ ਕਿ ਵਿਰਾਟ ਕੋਹਲੀ ਇਸ ਸਮੇਂ ਕ੍ਰਿਕਟ ਸੀਰੀਜ਼ ਲਈ ਆਸਟਰੇਲੀਆ ਗਏ ਹੋਏ ਹਨ। ਹਾਲਾਂਕਿ ਉਹ ਅਨੁਸ਼ਕਾ ਦੀ ਜਨਵਰੀ ਵਿਚ ਹੋਣ ਵਾਲੀ ਡਿਲਿਵਰੀ ਲਈ ਸੀਰੀਜ਼ ਨੂੰ ਵਿਚਾਲੇ ਛੱਡ ਕੇ ਵਾਪਸ ਭਾਰਤ ਪਰਤ ਆਉਣਗੇ।

ਇਹ ਵੀ ਪੜ੍ਹੋ: LPG ਗੈਸ ਸਿਲੰਡਰ ਦੀ ਨਵੀਂ ਕੀਮਤ ਜਾਰੀ, ਜਾਣੋ ਦਸੰਬਰ ਮਹੀਨੇ ਲਈ ਭਾਅ


author

cherry

Content Editor

Related News