ਬੱਚੇ ਦੇ ਜਨਮ ਤੋਂ ਪਹਿਲਾਂ ਵਿਰਾਟ-ਅਨੁਸ਼ਕਾ ਨੇ ਲਿਆ ਅਹਿਮ ਫ਼ੈਸਲਾ

Thursday, Dec 31, 2020 - 02:46 PM (IST)

ਬੱਚੇ ਦੇ ਜਨਮ ਤੋਂ ਪਹਿਲਾਂ ਵਿਰਾਟ-ਅਨੁਸ਼ਕਾ ਨੇ ਲਿਆ ਅਹਿਮ ਫ਼ੈਸਲਾ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਪ੍ਰੈਗਨੈਂਸੀ ਦੌਰ ਨੂੰ ਖ਼ੂਬ ਇੰਜੁਆਏ ਕਰ ਰਹੀ ਹੈ। ਪ੍ਰੈਗਨੈਂਸੀ 'ਚ ਵੀ ਉਹ ਲਗਾਤਾਰ ਕੰਮ ਕਰ ਰਹੀ ਹੈ ਅਤੇ ਆਪਣੇ-ਆਪ ਨੂੰ ਐਕਟਿਵ ਰੱਖ ਰਹੀ ਹੈ। ਹਾਲ ਹੀ 'ਚ ਅਨੁਸ਼ਕਾ ਨੇ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਅਨੁਸ਼ਕਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਨੁਸ਼ਕਾ ਨੇ ਆਪਣੀ ਪ੍ਰੈਗਨੈਂਸੀ ਫੇਜ ਅਤੇ ਆਉਣ ਵਾਲੇ ਬੱਚੇ ਨੂੰ ਲੈ ਕੇ ਵੀ ਗੱਲਾਂ ਕੀਤੀਆਂ। ਨਾਲ ਹੀ ਅਨੁਸ਼ਕਾ ਨੇ ਇਹ ਵੀ ਦੱਸਿਆ ਕਿ ਉਹ ਪ੍ਰਾਈਵੈਸੀ ਮੈਂਟੇਨ ਰੱਖੇਗੀ। ਇਸ ਮਹੀਨੇ ਬੱਚੇ ਨੂੰ ਜਨਮ ਦੇਣ ਜਾ ਰਹੀ ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਬਾਰੇ ਬਹੁਤ ਸੋਚ-ਵਿਚਾਰ ਕੀਤੀ ਹੈ। ਯਕੀਨਨ ਅਸੀਂ ਨਹੀਂ ਚਾਹੁੰਦੇ ਕਿ ਬੱਚਾ ਹਮੇਸ਼ਾ ਲੋਕਾਂ ਦੀਆਂ ਨਜ਼ਰਾਂ 'ਚ ਰਹੇ। ਅਸੀਂ ਉਸ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣਾ ਚਾਹੁੰਦੇ ਹਾਂ। 

PunjabKesari

ਦੱਸ ਦਈਏ ਕਿ ਅਨੁਸ਼ਕਾ ਨੇ ਵੋਗ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ 'ਚ ਕਿਹਾ, 'ਮੇਰਾ ਮੰਨਣਾ ਹੈ ਕਿ ਇਹ ਬੱਚੇ ਦਾ ਫ਼ੈਸਲਾ ਹੋਣਾ ਚਾਹੀਦਾ ਹੈ। ਭਾਵੇਂ ਉਹ ਸੋਸ਼ਲ ਮੀਡੀਆ 'ਚ ਸ਼ਾਮਲ ਹੋਣਾ ਚਾਹੁੰਦਾ ਹੈ ਜਾਂ ਨਹੀਂ। ਕਿਸੇ ਵੀ ਬੱਚੇ ਨੂੰ ਦੂਜਿਆਂ ਦੇ ਮੁਕਾਬਲੇ ਵਿਸ਼ੇਸ਼ ਨਹੀਂ ਬਣਾਇਆ ਜਾਣਾ ਚਾਹੀਦਾ। ਵੱਡੇ ਲੋਕਾਂ ਲਈ ਇਸ ਚੀਜ਼ ਨਾਲ ਨਜਿੱਠਣਾ ਮੁਸ਼ਕਿਲ ਹੈ। ਇਹ ਮੁਸ਼ਕਿਲ ਹੋਵੇਗਾ ਪਰ ਅਸੀਂ ਵੀ ਅਜਿਹਾ ਹੀ ਕਰਨ ਜਾ ਰਹੇ ਹਾਂ।' ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਉਹ ਬੱਚੇ ਨੂੰ ਸਾਰਿਆਂ ਦਾ ਆਦਰ ਕਰਨਾ ਸਿਖਾਏਗੀ।

PunjabKesari

ਉਸ ਨੇ ਕਿਹਾ ਕਿ ਮੈਨੂੰ ਆਪਣੇ ਮਾਪਿਆਂ ਤੋਂ ਇਹੀ ਗੱਲ ਸਿੱਖਣ ਨੂੰ ਮਿਲੀ ਅਤੇ ਮੈਂ ਆਪਣੇ ਬੱਚੇ ਨੂੰ ਵੀ ਇਹੀ ਸਿੱਖਾਉਣਾ ਚਾਵਾਂਗੀ। ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਮੈਂ ਅਤੇ ਵਿਰਾਟ ਕੋਹਲੀ ਨੇ ਫ਼ੈਸਲਾ ਲਿਆ ਹੈ ਕਿ ਅਸੀਂ ਬੱਚੇ ਨੂੰ ਵਿਗੜਣ ਨਹੀਂ ਦੇਵਾਂਗੇ। ਵਿਰਾਟ ਕੋਹਲੀ ਅਤੇ ਮੇਰੇ 'ਚ ਬਹੁਤ ਸਾਰੀਆਂ ਸਮਾਨਤਾਵਾਂ ਹਨ, ਇਸ ਲਈ ਮੈਨੂੰ ਲੱਗਦਾ ਹੈ ਕਿ ਸਾਨੂੰ ਲਾਭ ਮਿਲੇਗਾ। ਅਨੁਸ਼ਕਾ ਨੇ ਕਿਹਾ, 'ਤੁਹਾਡਾ ਪਾਲਣ ਪੋਸ਼ਣ ਇਹ ਨਿਰਧਾਰਤ ਕਰਦਾ ਹੈ ਕਿ ਤੁਸੀਂ ਦੁਨੀਆ ਨੂੰ ਕਿਵੇਂ ਵੇਖਦੇ ਹੋ। ਮੈਂ ਇੱਕ ਪ੍ਰਗਤੀਸ਼ੀਲ ਪਿਛੋਕੜ ਤੋਂ ਆਈ ਹਾਂ। 

PunjabKesari

ਦੱਸਣਯੋਗ ਹੈ ਕਿ ਬੁੱਧਵਾਰ ਸ਼ਾਮ ਨੂੰ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਮੁੰਬਈ 'ਚ ਡਾਕਟਰ ਦੇ ਕਲੀਨਿਕ ਜਾਂਦੇ ਹੋਏ ਵੇਖਿਆ ਗਿਆ। ਹਾਲਾਂਕਿ ਉਨ੍ਹਾਂ ਨੂੰ ਡਾਕਟਰ ਦੇ ਕਲੀਨਿਕ ਵੇਖ ਕੇ ਉਨ੍ਹਾਂ ਦੀ ਡਿਲਿਵਰੀ ਦੇ ਅੰਦਾਜ਼ੇ ਲਾਏ ਜਾ ਰਹੇ ਹਨ। ਉਨ੍ਹਾਂ ਦੀ ਤਸਵੀਰਾਂ ਅਤੇ ਵੀਡੀਓ ਵਾਇਰਲ ਹੁੰਦੇ ਹੀ ਪ੍ਰਸ਼ੰਸਕ ਜੂਨੀਅਰ ਕੋਹਲੀ ਅਤੇ ਛੋਟੀ ਅਨੁਸ਼ਕਾ ਦੇ ਕਿਆਸ ਵੀ ਲਗਾਉਣ ਲੱਗੇ ਹਨ।

PunjabKesari


author

sunita

Content Editor

Related News