ਅਨੁਸ਼ਕਾ ਨੇ ਗਲੇ ਲਗਾ ਕੇ ਕੋਹਲੀ ਨੂੰ ਦਿੱਤੀ ਜਿੱਤ ਦੀ ਵਧਾਈ (ਵੀਡੀਓ)

Tuesday, Jul 10, 2018 - 02:11 AM (IST)

ਨਵੀਂ ਦਿੱਲੀ— ਇੰਗਲੈਂਡ ਖਿਲਾਫ ਟੀ-20 ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕਰਨ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਗਲੇ ਲਗਾ ਕੇ ਜਿੱਤ ਦੀ ਵਧਾਈ ਦਿੱਤੀ। ਸੀਰੀਜ਼ ਦੇ ਆਖਰੀ ਮੈਚ 'ਚ ਭਾਰਤ ਦੇ ਰੋਹਿਤ ਸ਼ਰਮਾ ਦੇ ਸੈਂਕੜੇ ਤੇ ਹਾਰਦਿਕ ਪੰਡਯਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਅਨੁਸ਼ਕਾ ਇਸ ਸਮੇਂ ਕੋਹਲੀ ਦੇ ਨਾਲ ਇੰਗਲੈਂਡ 'ਚ ਹੈ ਤੇ ਸੀਰੀਜ਼ ਦੇ ਆਖਰੀ ਮੈਚ 'ਚ ਭਾਰਤੀ ਟੀਮ ਨੂੰ ਸਪੋਰਟ ਕਰਦੀ ਹੋਈ ਨਜ਼ਰ ਆਈ। ਮੈਚ ਖਤਮ ਹੋਣ ਤੋਂ ਬਾਅਦ ਅਨੁਸ਼ਕਾ ਨੇ ਮੈਦਾਨ 'ਤੇ ਆ ਕੇ ਕੋਹਲੀ ਨੂੰ ਗਲੇ ਲਗਾ ਕੇ ਵਧਾਈ ਦਿੱਤੀ। ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 


ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਏ ਇੰਗਲੈਂਡ ਦੇ ਓਪਨਰ ਬੱਲੇਬਾਜ਼ ਜੈਸਨ ਰਾਏ ਨੇ 31 ਗੇਂਦਾਂ 'ਚ 4 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 67 ਦੌੜਾਂ ਦੀ ਪਾਰੀ ਦੀ ਬਦੌਲਤ 9 ਵਿਕਟਾਂ 'ਤੇ 198 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ  ਭਾਰਤ ਨੇ 18.4 ਓਵਰਾਂ 'ਚ 3 ਵਿਕਟਾਂ 'ਤੇ 201 ਦੌੜਾਂ ਬਣਾ ਕੇ ਮੈਚ ਤੇ ਸੀਰੀਜ਼ ਆਪਣੇ ਨਾਂ ਕਰ ਲਈ।


Related News