ਅਨੁਰਾਗ ਠਾਕੁਰ ਨੇ ਖੇਡ ਸੰਘਾਂ ਨੂੰ ਕਿਹਾ, ਅਗਲੀਆਂ ਓਲੰਪਿਕ ਲਈ ਵੱਡੀਆਂ ਯੋਜਨਾਵਾਂ ਬਣਾਉਣ

Monday, Sep 06, 2021 - 10:30 AM (IST)

ਬੈਂਗਲੁਰੂ- ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਐਤਵਾਰ ਨੂੰ ਸਾਰੇ ਖੇਡ ਮਹਾਸੰਘਾਂ ਨੂੰ 2024 ਤੇ 2028 ਵਿਚ ਹੋਣ ਵਾਲੇ ਓਲੰਪਿਕ ਲਈ ਵੱਡੀਆਂ ਯੋਜਨਾਵਾਂ ਬਣਾਉਣ ਲਈ ਕਿਹਾ ਹੈ ਤਾਂ ਜੋ ਭਾਰਤ ਅੱਗੇ ਵੀ ਆਪਣੀ ਸਥਿਤੀ ਵਿਚ ਸੁਧਾਰ ਕਰ ਸਕੇ। ਠਾਕੁਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਰੇ ਖੇਡ ਮਹਾਸੰਘਾਂ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣੀ ਪਵੇਗੀ ਅਤੇ ਸਾਨੂੰ ਵੱਡੀਆਂ ਯੋਜਨਾਵਾਂ ਤਿਆਰ ਕਰਨ ਲਈ ਮਿਲ ਕੇ ਕੰਮ ਕਰਨਾ ਪਵੇਗਾ ਤਾਂ ਜੋ 2024 ਤੇ 2028 ਓਲੰਪਿਕ ਖੇਡਾਂ ਵਿਚ ਭਾਰਤ ਦੀ ਸਥਿਤੀ ਵਿਚ ਅੱਗੇ ਹੋਰ ਸੁਧਾਰ ਹੋਵੇ। 

ਠਾਕੁਰ ਇੱਥੇ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਆਏ ਹੋਏ ਹਨ ਜਿਨ੍ਹਾਂ ਵਿਚ ਖਿਡਾਰੀਆਂ ਨੂੰ ਮਿਲਣਾ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਖਿਡਾਰੀਆਂ ਨੂੰ ਮਹੱਤਵ ਦਿੱਤਾ ਜਿਸ ਨਾਲ ਲੋਕਾਂ ਦੀ ਖੇਡਾਂ ਪ੍ਰਤੀ ਧਾਰਨਾ ਬਦਲੀ ਹੈ। ਇਸੇ ਦਾ ਨਤੀਜਾ ਹੈ ਕਿ ਭਾਰਤ ਨੇ ਟੋਕੀਓ ਓਲੰਪਿਕ ਤੇ ਪੈਰਾਲੰਪਿਕ ਵਿਚ ਚੰਗਾ ਪ੍ਰਦਰਸ਼ਨ ਕੀਤਾ। ਸਭ ਤੋਂ ਅਹਿਮ ਗੱਲ ਹੈ ਕਿ ਖੇਡਾਂ ਪ੍ਰਤੀ ਵਤੀਰਾ ਬਦਲਣਾ। ਜਦ ਸਰਕਾਰ ਹਰੇਕ ਨੂੰ ਸਾਰੀਆਂ ਸਹੂਲਤਾਂ ਉਪਲੱਬਧ ਕਰਵਾ ਰਹੀ ਹੈ, ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਖਿਡਾਰੀਆਂ ਨਾਲ ਗੱਲ ਕਰ ਕੇ ਉਨ੍ਹਾਂ ਦਾ ਉਤਸ਼ਾਹ ਵਧਾਅ ਰਹੇ ਹਨ ਤਾਂ ਇਸ ਨਾਲ ਪੂਰੇ ਸਮਾਜ ਦੇ ਹਰੇਕ ਵਰਗ 'ਤੇ ਅਸਰ ਪੈਂਦਾ ਹੈ ਭਾਵੇਂ ਉਹ ਕੋਈ ਵੀ ਵਿਅਕਤੀ ਹੋਵੇ। ਕਾਰਪੋਰੇਟ ਜਾਂ ਖੇਡ ਸੰਘ ਜਾਂ ਕੋਈ ਹੋਰ ਸੰਗਠਨ।


Tarsem Singh

Content Editor

Related News