ਅਨੁਪਮਾ, ਤਨੀਸ਼ਾ ਅਤੇ ਅਸ਼ਵਿਨੀ ਇੰਡੀਆ ਓਪਨ ਦੇ ਦੂਜੇ ’ਚ

Thursday, Jan 16, 2025 - 11:25 AM (IST)

ਅਨੁਪਮਾ, ਤਨੀਸ਼ਾ ਅਤੇ ਅਸ਼ਵਿਨੀ ਇੰਡੀਆ ਓਪਨ ਦੇ ਦੂਜੇ ’ਚ

ਨਵੀਂ ਦਿੱਲੀ– ਐੱਚ. ਐੱਸ. ਪ੍ਰਣਯ ਅਤੇ ਪ੍ਰਿਯਾਂਸ਼ੂ ਰਾਜਾਵਤ ਜੁਝਾਰੂ ਪ੍ਰਦਰਸ਼ਨ ਦੇ ਬਾਵਜੂਦ ਹਾਰ ਗਏ ਪਰ ਸਾਬਕਾ ਰਾਸ਼ਟਰੀ ਚੈਂਪੀਅਨ ਅਨੁਪਮਾ ਉਪਾਧਿਆਏ ਇੰਡੀਆ ਓਪਨ ਸੁਪਰ 750 ਬੈੱਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ’ਚ ਪਹੁੰਚ ਗਈ। ਪ੍ਰਿਯਾਂਸ਼ੂ ਨੂੰ ਦੁਨੀਆ ਦੇ 7ਵੇਂ ਨੰਬਰ ਦੇ ਖਿਡਾਰੀ ਜਾਪਾਨ ਦੇ ਕੋਡਾਈ ਨਰਾਓਕਾ ਨੇ 21-16, 20-22, 21-13 ਨਾਲ ਹਰਾਇਆ। ਉੱਧਰ ਪ੍ਰਣਯ ਨੂੰ ਚੀਨੀ ਤਾਈਪੇ ਦੇ ਸੁ ਲਿ ਯਾਂਗ ਨੇ 16-21, 21-18, 21-12 ਨਾਲ ਹਰਾਇਆ।

ਮਹਿਲਾ ਵਰਗ ’ਚ ਅਨੁਪਮਾ ਨੇ ਹਮਵਤਨ ਰਕਸ਼ਿਤਾ ਸ਼੍ਰੀ ਨੂੰ 21-17, 21-18 ਨਾਲ ਹਰਾਇਆ। ਗੋਪੀਚੰਦ ਅਕਾਦਮੀ ’ਚ ਟ੍ਰੇਨਿੰਗ ਲੈਣ ਵਾਲੀਆਂ ਇਹ ਦੋਵੇਂ ਖਿਡਾਰਨਾਂ ਕੋਰਟ ਤੋਂ ਬਾਹਰ ਚੰਗੀਆਂ ਸਹੇਲੀਆਂ ਹਨ। ਤਨੀਸ਼ਾ ਕ੍ਰਾਸਟੋ ਅਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਨੇ ਕਾਵਿਆ ਗੁਪਤਾ ਅਤੇ ਰਾਧਿਕਾ ਸ਼ਰਮਾ ਨੂੰ 21-11, 21-12 ਨਾਲ ਹਰਾ ਕੇ ਦੂਜੇ ਦੌਰ ’ਚ ਜਗ੍ਹਾ ਬਣਾਈ। ਉੱਧਰ ਰਿਤੂਪਰਨਾ ਅਤੇ ਸਵੇਤਾਪਰਨਾ ਪਾਂਡਾ ਨੇ ਥਾਈਲੈਂਡ ਦੀ ਪੀ. ਐਮਵਾਰੀਸਤਰੀਸਾਕੁਲ ਅਤੇ ਸਰਿਸਾ ਜਾਨਪੇਂਗ ਨੂੰ 7-21, 21-19, 21-14 ਨਾਲ ਹਰਾ ਕੇ ਦੂਜੇ ਦੌਰ ’ਚ ਜਗ੍ਹਾ ਬਣਾਈ।

ਸਵੇਰੇ ਆਕਰਿਸ਼ ਕਸ਼ਯਪ ਨੂੰ ਥਾਈਲੈਂਡ ਦੀ ਪੋਰਨਪਾਵੀ ਚੋਚੁਵੋਂਗ ਨੇ 21-17, 21-13 ਨਾਲ ਹਰਾਇਆ। ਮਾਲਵਿਕਾ ਬੰਸੋਡ ਨੂੰ ਦੁਨੀਆ ਦੀ ਚੌਥੇ ਨੰਬਰ ਦੀ ਖਿਡਾਰਨ ਚੀਨ ਦੀ ਹਾਨ ਯੁਈ ਨੇ 21-16, 21-11 ਨਾਲ ਹਰਾਇਆ। ਦੁਨੀਆ ਦੀ ਨੰਬਰ ਇਕ ਖਿਡਾਰਨ ਅਤੇ ਓਲੰਪਿਕ ਚੈਂਪੀਅਨ ਕੋਰੀਆ ਦੀ ਅਨ ਸਿ ਯੰਗ ਨੇ ਚੀਨੀ ਤਾਈਪੇ ਦੀ ਚਿਊ ਪਿਨ ਚਿਆਨ ਨੂੰ 22-20, 21-15 ਨਾਲ ਹਰਾਇਆ।


author

Tarsem Singh

Content Editor

Related News