ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਅੰਤਿਮ ਪੰਘਾਲ ਨੇ ਜਿੱਤਿਆ ਕਾਂਸੀ ਤਗਮਾ, ਮਿਲਿਆ 2024 ਓਲਪਿੰਕ ਦਾ ਕੋਟਾ

09/22/2023 11:24:33 AM

ਬੇਲਗ੍ਰੇਡ: ਭਾਰਤੀ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2023 ਵਿੱਚ ਮਹਿਲਾਵਾਂ ਦੇ 53 ਕਿਲੋ ਵਰਗ ਵਿੱਚ ਦੋ ਵਾਰ ਦੀ ਯੂਰਪੀਅਨ ਚੈਂਪੀਅਨ ਸਵੀਡਨ ਦੀ ਐਮਾ ਜੋਨਾ ਡੇਨਿਸ ਮਾਲਮਗ੍ਰੇਨ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਸਰਬੀਆ ਦੇ ਬੇਲਗ੍ਰੇਡ 'ਚ ਵੀਰਵਾਰ ਨੂੰ ਖੇਡੇ ਗਏ ਇਸ ਮੈਚ 'ਚ ਪੰਘਾਲ ਨੇ ਕਾਂਸੀ ਦਾ ਤਗਮਾ ਜਿੱਤ ਕੇ ਪੈਰਿਸ 2024 ਓਲੰਪਿਕ ਕੋਟਾ ਹਾਸਲ ਕਰ ਲਿਆ ਹੈ। ਗਰਮੀਆਂ ਦੀਆਂ ਖੇਡਾਂ ਦੇ ਆਗਾਮੀ ਐਡੀਸ਼ਨ ਲਈ ਕੁਸ਼ਤੀ ਵਿੱਚ ਇਹ ਦੇਸ਼ ਦਾ ਪਹਿਲਾ ਕੋਟਾ ਹੈ। ਓਲੰਪਿਕ ਡਾਟ ਕਾਮ ਦੀ ਰਿਪੋਰਟ ਮੁਤਾਬਕ ਦੋ ਵਾਰ ਦੀ ਅੰਡਰ-20 ਵਿਸ਼ਵ ਚੈਂਪੀਅਨ ਅੰਤਿਮ ਪੰਘਾਲ ਨੇ ਜੋਨਾ ਮਾਲਮਗ੍ਰੇਨ 'ਤੇ ਦਬਾਅ ਬਣਾਉਂਦੇ ਹੋਏ  ਤਕਨੀਕੀ ਉੱਤਮਤਾ ਦੇ ਆਧਾਰ 'ਤੇ ਕਾਂਸੀ ਦਾ ਤਗਮਾ ਮੈਚ 16-6 ਨਾਲ ਜਿੱਤ ਲਿਆ।

ਇਹ ਵੀ ਪੜ੍ਹੋ : ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਹੋਣਗੇ ਝੰਡਾਬਰਦਾਰ
ਇਸ ਤੋਂ ਪਹਿਲਾਂ ਫਾਈਨਲ ਵਿੱਚ ਪੰਘਾਲ ਨੇ ਸ਼ੁਰੂਆਤੀ ਦੌਰ ਵਿੱਚ 2022 ਦੀ ਵਿਸ਼ਵ ਚੈਂਪੀਅਨ ਅਮਰੀਕਾ ਦੀ ਡੋਮਿਨਿਕ ਓਲੀਵੀਆ ਪੈਰਿਸ਼ ਨੂੰ 3-2 ਨਾਲ ਹਰਾਇਆ ਸੀ। ਭਾਰਤੀ ਪਹਿਲਵਾਨ ਨੇ ਕੁਆਰਟਰ ਫਾਈਨਲ ਵਿੱਚ ਰੂਸ ਦੀ ਨਤਾਲੀਆ ਮਾਲਿਸ਼ੇਵਾ ਖ਼ਿਲਾਫ਼ 9-6 ਨਾਲ ਜਿੱਤ ਦਰਜ ਕਰਨ ਤੋਂ ਪਹਿਲਾਂ ਰਾਊਂਡ ਆਫ 16 ਵਿੱਚ ਪੋਲੈਂਡ ਦੀ ਰੋਕਸਾਨਾ ਮਾਰਟਾ ਜ਼ਸੀਨਾ ਉੱਤੇ ਤਕਨੀਕੀ ਉੱਤਮਤਾ ਨਾਲ ਜਿੱਤ ਦਰਜ ਕੀਤੀ ਸੀ। ਹਾਲਾਂਕਿ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 2023 ਵਿੱਚ ਔਰਤਾਂ ਦੇ 53 ਕਿਲੋਗ੍ਰਾਮ ਫ੍ਰੀਸਟਾਈਲ ਸੈਮੀਫਾਈਨਲ ਵਿੱਚ ਪੰਘਾਲ ਫਾਈਨਲ ਵਿੱਚ ਬੇਲਾਰੂਸ ਦੀ ਵੈਨੇਸਾ ਕਾਲਾਦਸਕੀਨਾ ਤੋਂ 5-4 ਦੇ ਫਰਕ ਨਾਲ ਹਾਰ ਗਈ।

ਇਹ ਵੀ ਪੜ੍ਹੋ : ਛੇਤਰੀ ਦੇ ਗੋਲ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆਈ ਖੇਡਾਂ ਵਿੱਚ ਉਮੀਦਾਂ ਬਰਕਰਾਰ ਰੱਖੀਆਂ
ਇਸ ਦੌਰਾਨ 2019 ਏਸ਼ੀਅਨ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗਮਾ ਜੇਤੂ ਗੁਰਪ੍ਰੀਤ ਸਿੰਘ (77 ਕਿਲੋਗ੍ਰਾਮ) ਅਤੇ ਅਜੇ (55 ਕਿਲੋਗ੍ਰਾਮ) ਵੀਰਵਾਰ ਨੂੰ ਬੇਲਗ੍ਰੇਡ ਵਿੱਚ ਗ੍ਰੀਕੋ-ਰੋਮਨ ਕੁਸ਼ਤੀ ਵਿੱਚ 32 ਦੇ ਗੇੜ ਵਿੱਚ ਹਾਰ ਗਏ। ਸਾਜਨ (82 ਕਿਲੋਗ੍ਰਾਮ) ਅਤੇ ਮੇਹਰ ਸਿੰਘ (130 ਕਿਲੋਗ੍ਰਾਮ), ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਦੇ ਪਹਿਲੇ ਭਾਰਤੀ ਗ੍ਰੀਕੋ-ਰੋਮਨ ਤਮਗਾ ਜੇਤੂ, ਕੁਆਲੀਫਿਕੇਸ਼ਨ ਰਾਊਂਡ ਤੋਂ ਅੱਗੇ ਨਹੀਂ ਵਧ ਸਕੇ। ਇਸ ਤੋਂ ਪਹਿਲਾਂ ਬੇਲਗ੍ਰੇਡ ਵਿੱਚ 10 ਭਾਰਤੀ ਪੁਰਸ਼ ਫ੍ਰੀਸਟਾਈਲ ਪਹਿਲਵਾਨ ਤਮਗਾ ਜਿੱਤਣ ਵਿੱਚ ਅਸਫਲ ਰਹੇ ਅਤੇ ਕੋਈ ਵੀ ਪੁਰਸ਼ ਪਹਿਲਵਾਨ ਓਲੰਪਿਕ ਕੋਟਾ ਹਾਸਲ ਨਹੀਂ ਕਰ ਸਕਿਆ।
ਭਾਰਤ ਦੇ ਪੁਰਸ਼ਾਂ ਦੇ 70 ਕਿਲੋਗ੍ਰਾਮ ਫ੍ਰੀਸਟਾਈਲ ਪਹਿਲਵਾਨ ਅਭਿਮਨਿਊ ਅਰਮੇਨੀਆ ਦੇ ਅਰਮਾਨ ਆਂਦਰੇਸਯਾਨ ਤੋਂ ਕਾਂਸੀ ਦੇ ਤਗਮੇ ਦਾ ਮੈਚ ਹਾਰ ਗਏ, ਜਿਸ ਤੋਂ ਬਾਅਦ ਉਹ ਤਗਮੇ ਤੋਂ ਖੁੰਝ ਗਏ। ਇਹ ਗੈਰ ਓਲੰਪਿਕ ਕੋਟਾ ਈਵੈਂਟ ਸੀ। ਇਸ ਦੌਰਾਨ ਮਨੀਸ਼ਾ (62 ਕਿਲੋ), ਪ੍ਰਿਯੰਕਾ (68 ਕਿਲੋ) ਅਤੇ ਜੋਤੀ ਬੇਰਵਾਲ (72 ਕਿਲੋ) ਆਪੋ-ਆਪਣੇ ਮਹਿਲਾ ਫ੍ਰੀਸਟਾਈਲ ਵਰਗ ਵਿੱਚ ਤਮਗਾ ਮੈਚਾਂ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੀਆਂ। ਭਾਰਤੀ ਪਹਿਲਵਾਨ ਸੰਯੁਕਤ ਵਿਸ਼ਵ ਕੁਸ਼ਤੀ ਦੇ ਝੰਡੇ ਹੇਠ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਹਨ ਕਿਉਂਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਮੁਅੱਤਲ ਕੀਤਾ ਗਿਆ ਹੈ।

ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News