CWG 2022: ਅੰਸ਼ੂ ਮਲਿਕ ਨੂੰ ਕੁਸ਼ਤੀ 57 ਕਿਲੋਗ੍ਰਾਮ ਵਰਗ ’ਚ ਮਿਲਿਆ ਚਾਂਦੀ ਤਮਗਾ
Friday, Aug 05, 2022 - 10:11 PM (IST)
 
            
            ਸਪੋਰਟਸ ਡੈਸਕ—ਕਾਮਨਵੈਲਥ ਗੇਮਜ਼ 2022 ਦੇ ਕੁਸ਼ਤੀ ਮਹਿਲਾ 57 ਕਿਲੋਗ੍ਰਾਮ ਵਰਗ ’ਚ ਭਾਰਤੀ ਪਹਿਲਵਾਨ ਅੰਸ਼ੂ ਮਲਿਕ ਦਾ ਮੁਕਾਬਲਾ ਨਾਈਜੀਰੀਆ ਦੀ ਓਡਨਾਓ ਅਦੇਦੁਓਰੋਯੇ ਨਾਲ ਹੋਇਆ, ਜਿਸ ’ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅੰਸ਼ੂ ਸ਼ੁਰੂਆਤ ਵਿਚ ਡਿਫ਼ੈਂਸ ’ਚ ਦਿਖੀ, ਜਿਸ ਦਾ ਓਡੁਨਾਓ ਨੇ ਭਰਪੂਰ ਫਾਇਦਾ ਚੁੱਕ ਕੇ ਲੀਡ ਲੈ ਲਈ। ਆਖਰੀ ਸੈਕਿੰਡਜ਼ ’ਚ ਅੰਸ਼ੂ ਨੇ ਕੋਸ਼ਿਸ਼ ਕੀਤੀ ਤੇ ਸਕੋਰ 4-6 ਤਕ ਲੈ ਆਈ ਪਰ ਉਦੋਂ ਤਕ ਸਮਾਂ ਖ਼ਤਮ ਹੋ ਗਿਆ ਤੇ ਉਨ੍ਹਾਂ ਨੂੰ ਸਿਲਵਰ ਨਾਲ ਸਬਰ ਕਰਨ ਪਿਆ। ਅੰਸ਼ੂ ਨੇ ਆਖਿਰ ’ਚ ਜੱਜ ਦੇ ਫ਼ੈਸਲੇ ਨੂੰ ਚੈਲੰਜ ਵੀ ਕੀਤਾ ਪਰ ਉਹ ਜਿੱਤ ਨਹੀਂ ਸਕੀ।
ਇਹ ਵੀ ਪੜ੍ਹੋ : ਰਾਘਵ ਚੱਢਾ ਦਾ ਕੇਂਦਰ ਸਰਕਾਰ ਨੂੰ ਸਵਾਲ, ‘ਗੁਰਦੁਆਰਾ ਸਰਕਟ ਟ੍ਰੇਨ’ ਪ੍ਰਾਜੈਕਟ ਕਿਉਂ ਨਹੀਂ ਹੋਇਆ ਸ਼ੁਰੂ
 
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            