ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ''ਚ ਅੰਸ਼ੂ ਤੇ ਰਾਧਿਕਾ ਨੇ ਜਿੱਤੇ ਚਾਂਦੀ ਦੇ ਤਮਗ਼ੇ, ਮਨੀਸ਼ਾ ਨੂੰ ਮਿਲਿਆ ਕਾਂਸੀ

Saturday, Apr 23, 2022 - 03:53 PM (IST)

ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ''ਚ ਅੰਸ਼ੂ ਤੇ ਰਾਧਿਕਾ ਨੇ ਜਿੱਤੇ ਚਾਂਦੀ ਦੇ ਤਮਗ਼ੇ, ਮਨੀਸ਼ਾ ਨੂੰ ਮਿਲਿਆ ਕਾਂਸੀ

ਸਪੋਰਟਸ ਡੈਸਕ- ਭਾਰਤੀ ਪਹਿਲਵਾਨ ਅੰਸ਼ੂ ਮਲਿਕ ਅਤੇ ਰਾਧਿਕਾ ਨੇ ਸ਼ੁੱਕਰਵਾਰ ਨੂੰ 2022 ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਆਪੋ-ਆਪਣੇ 57 ਕਿਲੋ ਅਤੇ 65 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦੇ ਤਗਮੇ ਜਿੱਤੇ। ਇਸ ਤੋਂ ਇਲਾਵਾ ਮਨੀਸ਼ਾ ਨੇ 62 ਕਿਲੋ ਵਰਗ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਇਨ੍ਹਾਂ ਸਾਰਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪਹਿਲਵਾਨ ਅੰਸ਼ੂ ਮਲਿਕ ਨੇ ਫਾਈਨਲ 'ਚ ਜਗ੍ਹਾ ਬਣਾਈ ਪਰ 57 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ ਉਹ ਜਾਪਾਨ ਦੀ ਸੁਗੁਮੀ ਸਾਕੁਰਾਈ ਤੋਂ 0-4 ਨਾਲ ਹਾਰ ਗਈ ਅਤੇ ਸੋਨ ਤਗਮੇ ਤੋਂ ਖੁੰਝ ਗਈ।

ਅੰਸ਼ੂ ਮਲਿਕ ਨੇ ਏਸ਼ੀਆਈ ਚੈਂਪੀਅਨਸ਼ਿਪ 57 ਕਿਲੋਗ੍ਰਾਮ ਕੁਸ਼ਤੀ ਈਵੈਂਟ ਦੇ 2021 ਐਡੀਸ਼ਨ ਵਿੱਚ ਸੋਨ ਤਗਮਾ ਜਿੱਤਿਆ। ਸ਼ੁੱਕਰਵਾਰ ਨੂੰ ਉਹ ਪਿਛਲੇ ਸਾਲ ਦੇ ਪ੍ਰਦਰਸ਼ਨ ਨੂੰ ਨਹੀਂ ਦੁਹਰਾ ਸਕੀ ਅਤੇ ਡਿਫੈਂਡਿੰਗ ਚੈਂਪੀਅਨ ਨੂੰ ਜਾਪਾਨੀ ਪਹਿਲਵਾਨ ਨੇ ਹਰਾਇਆ। ਜਾਪਾਨੀ ਪਹਿਲਵਾਨ ਸਾਕੁਰਾਈ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਖੇਡ ਦੇ ਅੰਤ ਤਕ 4-0 ਦੀ ਬੜ੍ਹਤ ਬਣਾਈ ਰੱਖੀ। ਮਲਿਕ ਖੇਡ 'ਚ ਵਾਪਸੀ ਨਹੀਂ ਕਰ ਸਕੇ।

ਮਲਿਕ ਤੋਂ ਇਲਾਵਾ ਦੂਸਰੀ ਪਹਿਲਵਾਨ ਰਾਧਿਕਾ ਨੇ 65 ਕਿਲੋਗ੍ਰਾਮ ਵਰਗ ਵਿੱਚ ਆਪਣੇ ਚਾਰ ਵਿੱਚੋਂ ਤਿੰਨ ਮੁਕਾਬਲੇ ਜਿੱਤ ਕੇ ਟੂਰਨਾਮੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਜਾਪਾਨ ਦੀ ਮੀਆ ਮੋਰੀਕਾਵਾ ਤੋਂ ਇਕਮਾਤਰ ਮੈਚ ਹਾਰ ਗਈ ਸੀ। ਦੂਜੇ ਪਾਸੇ ਮਨੀਸ਼ਾ ਨੇ 62 ਕਿਲੋਗ੍ਰਾਮ ਵਰਗ ਵਿੱਚ ਦੱਖਣੀ ਕੋਰੀਆ ਦੀ ਹੈਨਬਿਟ ਲੀ ਨੂੰ 4-2 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।

ਇਸ ਤੋਂ ਪਹਿਲਾਂ, ਸਰਿਤਾ ਮੋਰ ਅਤੇ ਸੁਸ਼ਮਾ ਸ਼ੋਕੀਨ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 2022 ਵਿੱਚ ਆਪਣੇ-ਆਪਣੇ ਮਹਿਲਾ ਫ੍ਰੀਸਟਾਈਲ ਭਾਰ ਵਰਗ ਵਿੱਚ ਭਾਰਤ ਲਈ ਕਾਂਸੀ ਦੇ ਤਗਮੇ ਜਿੱਤੇ ਸਨ। ਟੋਕੀਓ ਓਲੰਪਿਕ ਤਮਗਾ ਜੇਤੂ ਰਵੀ ਕੁਮਾਰ ਦਹੀਆ ਅਤੇ ਬਜਰੰਗ ਪੂਨੀਆ ਸਮੇਤ ਭਾਰਤੀ ਪੁਰਸ਼ ਫ੍ਰੀਸਟਾਈਲ ਪਹਿਲਵਾਨ ਸ਼ਨੀਵਾਰ ਨੂੰ ਖੇਡਾਂ 'ਚ ਹਿੱਸਾ ਲੈਣਗੇ।


author

Tarsem Singh

Content Editor

Related News