ਮਹਿਲਾ ਟੀ20 ਦੇ ਲਈ ਯੂ. ਪੀ. ਦੀ ਅੰਡਰ-23 ਟੀਮ ਦਾ ਐਲਾਨ

Friday, Nov 08, 2019 - 09:46 PM (IST)

ਮਹਿਲਾ ਟੀ20 ਦੇ ਲਈ ਯੂ. ਪੀ. ਦੀ ਅੰਡਰ-23 ਟੀਮ ਦਾ ਐਲਾਨ

ਕਾਨਪੁਰ— ਬੈਂਗਲੁਰੂ 'ਚ 13 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਅੰਡਰ-23 ਮਹਿਲਾ ਟੀ-20 ਟਰਾਫੀ ਦੇ ਲਈ ਉੱਤਰ ਪ੍ਰਦੇਸ਼ ਦੀ ਟੀਮ ਦਾ ਐਲਾਨ ਸ਼ੁੱਕਰਵਾਰ ਨੂੰ ਕਰ ਦਿੱਤਾ ਗਿਆ। ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂ. ਪੀ. ਸੀ. ਏ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਕ ਸ਼ਰਮਾ ਨੇ ਦੱਸਿਆ ਕਿ 17 ਮੈਂਬਰੀ ਟੀਮ ਦੀ ਕਮਾਨ ਰਾਸ਼ੀ ਕਨੌਜੀਆ ਨੂੰ ਦਿੱਤੀ ਗਈ ਹੈ, ਜਦਕਿ ਏਕਤਾ ਸਿੰਘ ਉਪ ਕਪਤਾਨ ਦੀ ਭੂਮੀਕਾ ਨਿਭਾਏਗੀ। ਟੀਮ ਦੇ ਹੋਰ ਖਿਡਾਰੀਆਂ 'ਚ ਅੰਜਲੀ ਸਿੰਘ, ਸ਼ਵੇਤਾ ਵਰਮਾ (ਵਿਕਟਕੀਪਰ), ਮੁਸਕਾਨ ਮਲਿਕ, ਸ਼ਿਲਪੀ ਯਾਦਵ, ਸ਼ੋਭਾ ਦੇਵੀ, ਅੰਜੂਰਾਨੀ, ਕਾਜਲ ਤਾਮਤਾ, ਨੀਤੂ ਗੌਰ, ਆਯੁਸ਼ੀ ਸ਼੍ਰੀਵਾਸਤਵ, ਪ੍ਰੀਤੀ ਗਿਹਾਰ, ਰੇਖਾ, ਆਰਜੂ ਸਿੰਘ, ਅੰਸ਼ੂ ਤਿਵਾਰੀ, ਹੁਮਾਈਰਾ ਰਈਸ ਤੇ ਸ਼ਿਪ੍ਰਾ ਗਿਰੀ ਸ਼ਾਮਲ ਹਨ। ਪਾਰੂਲ ਚੌਧਰੀ ਟੀਮ ਦੇ ਕੋਚ ਹਨ ਜਦਕਿ ਮੈਨੇਜਰ ਦਾ ਕੰਮਕਾਜ ਦੀਪਾਲੀ ਸ਼ਰਮਾ ਦੇਖੇਗੀ।


author

Gurdeep Singh

Content Editor

Related News