ਕ੍ਰਿਕਟ ’ਚ ਵਾਪਸੀ ਨੂੰ ਹਰੀ ਝੰਡੀ ਮਿਲਣ ਦੇ ਬਾਅਦ ਖੇਡਣ ਨੂੰ ਉਤਸ਼ਾਹਤ ਹਨ ਅੰਕਿਤ ਚਵਹਾਣ

Wednesday, Jun 16, 2021 - 03:25 PM (IST)

ਕ੍ਰਿਕਟ ’ਚ ਵਾਪਸੀ ਨੂੰ ਹਰੀ ਝੰਡੀ ਮਿਲਣ ਦੇ ਬਾਅਦ ਖੇਡਣ ਨੂੰ ਉਤਸ਼ਾਹਤ ਹਨ ਅੰਕਿਤ ਚਵਹਾਣ

ਮੁੰਬਈ— ਸਾਲ 2013 ਦੇ ਸਪਾਟ ਫ਼ਿਕਸਿੰਗ ਮਾਮਲੇ ’ਚ ਪਾਬੰਦੀ ਖ਼ਤਮ ਹੋਣ ਦੇ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਖੇਡਣ ਦੀ ਮਨਜ਼ੂਰੀ ਦੇਣ ਬਾਅਦ ਅੰਕਿਤ ਚਵਹਾਣ ਮੈਦਾਨ ’ਤੇ ਉਤਰਨ ਨੂੰ ਬੇਤਾਬ ਹਨ। ਬੀ. ਸੀ. ਸੀ. ਆਈ. ਨੇ 35 ਸਾਲ ਦੇ ਅੰਕਿਤ ਨੂੰ ਮੰਗਲਵਾਰ ਨੂੰ ਫਿਰ ਤੋਂ ਖੇਡਣ ਦੀ ਇਜਾਜ਼ਤ ਦੇ ਦਿੱਤੀ।

ਅੰਕਿਤ ਨੇ ਕਿਹਾ, ‘‘ਇਹ ਪਾਬੰਦੀ ਸਤੰਬਰ 2020 ਨੂੰ ਹੀ ਖ਼ਤਮ ਹੋ ਗਈ ਸੀ। ਹੁਣ ਮੈਂ ਕੁਝ ਵੀ ਖੇਡਣ ਲਈ ਤਿਆਰ ਹਾਂ। ਮੈਨੂੰ ਮੈਦਾਨ ’ਤੇ ਉਤਰਨ ਦਾ ਇੰਤਜ਼ਾਰ ਹੈ।’’ ਉਨ੍ਹਾਂ ਕਿਹਾ, ‘‘ਕੋਰੋਨਾ ਮਹਾਮਾਰੀ ਤੇ ਮਾਨਸੂਨ ਦੇ ਕਾਰਨ ਮੈਦਾਨ ਬੰਦ ਹੋਣਗੇ ਪਰ ਜਦੋਂ ਮੈਨੂੰ ਮੈਦਾਨ ’ਤੇ ਉਤਰਨ ਦਾ ਮੌਕਾ ਮਿਲੇਗਾ, ਮੈਂ ਉਸ ਪਲ ਦਾ ਇੰਤਜ਼ਾਰ ਕਰ ਰਿਹਾ ਹਾਂ।

ਅੰਕਿਤ ’ਤੇ ਸ਼੍ਰੀਸੰਥ ਦੇ ਨਾਲ ਉਨ੍ਹਾਂ ’ਤੇ 2013 ਦੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸਪਾਟ ਫ਼ਿਕਸਿੰਗ ਮਾਮਲੇ ’ਚ ਸ਼ਾਮਲ ਹੋਣ ਦੇ ਕਾਰਨ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਪਿਛਲੇ ਸਾਲ ਬੀ. ਸੀ. ਸੀ. ਆਈ. ਦੇ ਲੋਕਪਾਲ ਜਸਟਿਸ (ਸੇਵਾਮੁਕਤ) ਡੀ. ਕੇ. ਜੈਨ ਨੇ ਸ਼੍ਰੀਸੰਥ ਤੇ ਅੰਕਿਤ ’ਤੇ ਲੱਗੀ ਉਮਰ ਭਰ ਦੀ ਪਾਬੰਦੀ ਘਟਾ ਕੇ 7 ਸਾਲ ਕਰ ਦਿੱਤੀ ਸੀ ਜੋ ਕਿ ਪਿਛਲੇ ਸਾਲ ਖ਼ਤਮ ਹੋ ਗਈ ਸੀ।


author

Tarsem Singh

Content Editor

Related News