ਅਨਿਰਬਾਨ ਲਾਹਿੜੀ ਸ਼ਾਨਦਾਰ ਸ਼ੁਰੂਆਤ ਗੁਆ ਬੈਠੇ, ਸਾਂਝੇ 71ਵੇਂ ਸਥਾਨ ''ਤੇ

06/04/2022 5:53:32 PM

ਡਬਲਿਨ- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਪਹਿਲੇ 6 ਹੋਲ 'ਚ ਤਿੰਨ ਬਰਡੀ ਨਾਲ ਸ਼ਾਨਦਾਰ ਸ਼ੁਰੂਆਤੀ ਕੀਤੀ ਪਰ ਉਹ ਇਸ ਨੂੰ ਗੁਆ ਕੇ ਇੱਥੇ ਮੈਮੋਰੀਅਲ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਦੋ ਓਵਰ 74 ਦਾ ਕਾਰਡ ਹੀ ਖੇਡ ਸਕੇ। ਇਸ ਨਾਲ ਲਾਹਿੜੀ ਸਾਂਝੇ 71ਵੇਂ ਸਥਾਨ 'ਤੇ ਹਨ। ਉਨ੍ਹਾਂ 'ਤੇ ਕਟ ਤੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ ਤੇ ਉਨ੍ਹਾਂ ਨੂੰ ਜੇਕਰ ਇਸ ਤੋਂ ਬਚਣਾ ਹੈ ਤਾਂ ਦੂਜੇ ਦੌਰ 'ਚ ਸ਼ਾਨਦਾਰ ਕਾਰਡ ਖੇਡਣਾ ਹੋਵੇਗਾ। 6 ਗੋਲਫਰ ਪੰਜ ਅੰਡਰ 67 ਦਾ ਕਾਰਡ ਖੇਡ ਕੇ ਸਾਂਝੀ ਬੜ੍ਹਤ ਬਣਾਏ ਹੋਏ ਹਨ।


Tarsem Singh

Content Editor

Related News