ਵਿਸ਼ਵ ਕੱਪ ਲਈ ਲਾਹਿੜੀ ਨੇ ਸ਼ੁਭੰਕਰ ਦੇ ਹਟਣ ਦੇ ਬਾਅਦ ਭੁੱਲਰ ਨੂੰ ਸਾਥੀ ਚੁਣਿਆ
Wednesday, Oct 31, 2018 - 10:30 AM (IST)

ਮੈਲਬੋਰਨ— ਅਨਿਰਬਾਨ ਲਾਹਿੜੀ ਨੇ ਸ਼ੁਭੰਕਰ ਸ਼ਰਮਾ ਦੇ ਹਟਣ ਕਾਰਨ ਉਨ੍ਹਾਂ ਦੀ ਜਗ੍ਹਾ 9 ਵਾਰ ਦੇ ਏਸ਼ੀਆਈ ਟੂਰ ਜੇਤੂ ਗਗਨਜੀਤ ਭੁੱਲਰ ਨੂੰ ਵਿਸ਼ਵ ਕੱਪ ਗੋਲਫ ਲਈ ਆਪਣਾ ਸਾਥੀ ਚੁਣਿਆ ਹੈ। ਵਿਸ਼ਵ ਕੱਪ ਗੋਲਫ 21 ਤੋਂ 25 ਨਵੰਬਰ ਵਿਚਾਲੇ ਮੈਲਬੋਰਨ 'ਚ ਹੋਵੇਗਾ।
ਸ਼ੁਭੰਕਰ ਨੂੰ ਇਸ ਵਿਚਾਲੇ ਕਈ ਟੂਰਨਾਮੈਂਟਾਂ 'ਚ ਹਿੱਸਾ ਲੈਣਾ ਹੈ ਅਤੇ ਇਸ ਲਈ ਉਨ੍ਹਾਂ ਨੇ ਨਾਂ ਵਾਪਸ ਲੈ ਲਿਆ ਹੈ। ਉਨ੍ਹਾਂ ਦੇ ਹਟਣ ਦੇ ਬਾਅਦ ਲਾਹਿੜੀ ਨੂੰ ਆਪਣੇ ਸਾਥੀ ਦੀ ਚੋਣ ਕਰਨ ਦੀ ਛੂਟ ਦਿੱਤੀ ਗਈ ਸੀ। ਉਨ੍ਹਾਂ ਭੁੱਲਰ ਦੀ ਚੋਣ ਕਰਨ ਦੇ ਬਾਰੇ 'ਚ ਕਿਹਾ, ''ਗਗਨ ਇਸ ਸਾਲ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਉਸ ਨੇ ਫਿਜ਼ੀ 'ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਉਹ ਹਰਫਨਮੌਲਾ ਗੋਲਫਰ ਹੈ ਜਿਸ ਦੀ ਕੋਈ ਕਮਜ਼ੋਰੀ ਨਹੀਂ ਹੈ।