ਲਾਹਿੜੀ ਸੰਯੁਕਤ ਚੌਥੇ ਸਥਾਨ ''ਤੇ
Friday, Nov 09, 2018 - 05:30 PM (IST)

ਨਵੀਂ ਦਿੱਲੀ— ਗੋਲਫ ਦੁਨੀਆ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਗੋਲਫ ਦੇ ਕਈ ਕੌਮਾਂਤਰੀ ਮੈਚ ਹੁੰਦੇ ਹਨ। ਇਸੇ ਲੜੀ 'ਚ ਅਨਿਰਬਾਨ ਲਾਹਿੜੀ ਨੇ ਤਿੰਨ ਮਹੀਨੇ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸਨ ਕਰਦੇ ਹੋਏ 6 ਅੰਡਰ 65 ਦਾ ਸਕੋਰ ਕਰਕੇ ਮਾਇਆਕੋਬਾ ਗੋਲਫ ਕਲਾਸਿਕ 'ਚ ਸੰਯੁਕਤ ਚੌਥਾ ਸਥਾਨ ਹਾਸਲ ਕਰ ਲਿਆ ਹੈ। ਪਿਛਲੀ ਵਾਰ ਲਾਹਿੜੀ ਨੇ ਅਗਸਤ 'ਚ ਬ੍ਰਿਜਸਟੋਨ 'ਚ 65 ਦਾ ਸਕੋਰ ਕੀਤਾ ਸੀ। ਉਹ ਤਿੰਨ ਖਿਡਾਰੀਆਂ ਤੋਂ ਪਿੱਛੇ ਹਨ ਜੋ ਸੰਯੁਕਤ ਤੌਰ 'ਤੇ ਚੋਟੀ 'ਤੇ ਹਨ। ਮੈਟ ਕੂਚੇਰ, ਡੋਮਿਨਿਕ ਬਾਜੇਲੀ ਅਤੇ ਕ੍ਰੇਮਾਰ ਹਿਕੋਊ ਚੋਟੀ 'ਤੇ ਹਨ।