ਅੰਮ੍ਰਿਤਸਰ ਸਰਹੱਦ ''ਤੇ ਵੱਡੀ ਕਾਰਵਾਈ: 6 ਕਰੋੜ ਦੀ ਹੈਰੋਇਨ, 3 ਡਰੋਨ ਤੇ ਇੱਕ ਪਿਸਤੌਲ ਜ਼ਬਤ

Monday, Jul 28, 2025 - 02:28 PM (IST)

ਅੰਮ੍ਰਿਤਸਰ ਸਰਹੱਦ ''ਤੇ ਵੱਡੀ ਕਾਰਵਾਈ: 6 ਕਰੋੜ ਦੀ ਹੈਰੋਇਨ, 3 ਡਰੋਨ ਤੇ ਇੱਕ ਪਿਸਤੌਲ ਜ਼ਬਤ

ਅੰਮ੍ਰਿਤਸਰ (ਨੀਰਜ)- ਬੀਐਸਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇੱਕ ਵਾਰ ਫਿਰ ਸਰਹੱਦੀ ਪਿੰਡ ਪੁਲਮੋਰਾ ਦੇ ਇਲਾਕੇ 'ਚ 6 ਕਰੋੜ ਦੀ ਹੈਰੋਇਨ ਸਮੇਤ 3 ਡਰੋਨ ਅਤੇ ਇੱਕ ਪਿਸਤੌਲ ਜ਼ਬਤ ਕੀਤਾ ਹੈ। ਬੀਤੀ ਦਿਨੀਂ ਬੀਐਸਐਫ ਨੇ ਇਕੋ ਵਾਰ 'ਚ 6 ਡਰੋਨ ਫੜੇ ਸਨ। ਸਰਕਾਰ ਦੀਆਂ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨਾਂ ਅਤੇ ਹੈਰੋਇਨ ਅਤੇ ਹਥਿਆਰਾਂ ਦੀ ਸਮਗਲਿੰਗ ਰੁਕਣ ਦਾ ਨਾ ਨਹੀਂ ਲੈ ਰਹੀ ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡਾ ਘਪਲਾ: 340 ਜਾਅਲੀ NOCs ਮਾਮਲੇ ’ਚ ਦੋ ਹੋਰ ਅਧਿਕਾਰੀ ਸਸਪੈਂਡ

ਹੁਣ ਪਾਕਿਸਤਾਨ ਤੋਂ ਅਸਾਲਟ ਰਾਈਫਲਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਕਿਸੇ ਵੱਡੇ ਗੈਂਗਵਾਰ ਵਿੱਚ ਕੀਤੀ ਜਾਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਬੇਰਹਿਮੀ ਨਾਲ ਕਤਲ ਤੋਂ ਬਾਅਦ, ਪੰਜਾਬ 'ਚ ਇੱਕ ਵੱਡਾ ਗੈਂਗਵਾਰ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News