ਸਵੱਛ ਸਰਵੇਖਣ 2024-25 ’ਚ ਗੁਰੂ ਨਗਰੀ 30ਵੇਂ ਸਥਾਨ ’ਤੇ
Saturday, Jul 19, 2025 - 04:23 PM (IST)

ਅੰਮ੍ਰਿਤਸਰ (ਰਮਨ)- ਸਵੱਛ ਸਰਵੇਖਣ 2024-25 ਵਿਚ ਗੁਰੂ ਨਗਰੀ ਦੇ ਨਗਰ ਨਿਗਮ ਨੇ 10 ਲੱਖ ਦੀ ਅਬਾਦੀ ਵਾਲੇ ਸ਼ਹਿਰ ਦੇ ਮੁਕਾਬਲੇ ਵਿਚ 30ਵਾਂ ਸਥਾਨ ਪ੍ਰਾਪਤ ਕੀਤਾ ਹੈ। ਪੰਜਾਬ ਵਿਚ ਦੋ ਸ਼ਹਿਰ ਆਉਂਦੇ ਹਨ, ਜਿਸ ਵਿਚ ਲੁਧਿਆਣਾ 39ਵੇਂ ਨੰਬਰ ’ਤੇ ਹੈ। 10 ਲੱਖ ਤੋਂ ਘੱਟ ਅਬਾਦੀ ਵਾਲੇ ਸ਼ਹਿਰਾਂ ਵਿਚ ਬਠਿੰਡਾ ਇਸ ਮੁਕਾਬਲੇ ਵਿਚੋਂ ਪੰਜਾਬ ਵਿਚੋਂ ਪਹਿਲੇ ਨੰਬਰ ’ਤੇ ਹੈ।
ਸਵੱਛ ਸਰਵੇਖਣ ਮੁਕਾਬਲੇ ਭਾਰਤ ਸਰਕਾਰ ਵਲੋਂ ਹਰ ਸਾਲ ਕਰਵਾਇਆ ਜਾਂਦਾ ਹੈ, ਜਿਸ ਵਿਚ ਸਰਵੇਖਣ ਟੀਮਾਂ ਸਾਲ ਦੇ ਕਿਸੇ ਵੀ ਦਿਨ ਆ ਕੇ ਸ਼ਹਿਰ ਦਾ ਸਰਵੇਖਣ ਕਰਦੀਆਂ ਹਨ ਅਤੇ ਉਸ ਦੇ ਆਧਾਰ ’ਤੇ ਉਨ੍ਹਾਂ ਨੂੰ ਨੰਬਰ ਦਿੱਤੇ ਜਾਂਦੇ ਹਨ। ਸਰਕਾਰ ਵਲੋਂ ਹਰ ਸਾਲ ਮੁਕਾਬਲੇ ਵਿਚ ਬਦਲਾਅ ਕੀਤੇ ਜਾਂਦੇ ਹਨ। ਪਿਛਲੇ ਸਾਲ 2022-23 ਦੀ ਗੱਲ ਕਰੀਏ ਤਾਂ 1 ਲੱਖ ਦੀ ਅਬਾਦੀ ਵਾਲੇ 446 ਸ਼ਹਿਰਾਂ ਵਿਚੋਂ 142ਵਾਂ ਰੈਂਕ ਪ੍ਰਾਪਤ ਕੀਤਾ ਸੀ। ਸਵੱਛ ਸਰਵੇਖਣ 2021-22 ਵਿਚ 10 ਲੱਖ ਅਬਾਦੀ ਵਾਲੇ ਸ਼ਹਿਰਾਂ ਵਿਚੋਂ ਅੰਮ੍ਰਿਤਸਰ ਨੇ 32ਵਾਂ ਸਥਾਨ ਪ੍ਰਾਪਤ ਕੀਤਾ ਸੀ। ਇਸ ਲਈ ਸ਼ਹਿਰ ਵਿਚ ਦੋ ਰੈਂਕਾਂ ਦਾ ਅੰਮ੍ਰਿਤਸਰ ਨਗਰ ਨਿਗਮ ਵਲੋਂ ਸੁਧਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਆ ਗਈ ਇਕ ਹੋਰ ਸਰਕਾਰੀ ਛੁੱਟੀ, ਸਕੂਲ ਤੇ ਦਫ਼ਤਰ ਰਹਿਣਗੇ ਬੰਦ
ਸਵੱਛਤਾ ਸਰਵੇਖਣ ਰੈਕਿੰਗ ਨੂੰ ਲੈ ਕੇ ਨਗਰ ਨਿਗਮ ਦਾ ਸਿਹਤ ਵਿਭਾਗ ਦਿਨ-ਰਾਤ ਮਿਹਨਤ ਤਾਂ ਕਰਦਾ ਹੈ ਪਰ ਕੰਪਨੀ ਦੀ ਘਟੀਆ ਕਾਰਜਪ੍ਰਣਾਲੀ ਹਮੇਸ਼ਾ ਹੀ ਰੈਂਕਿੰਗ ਨੂੰ ਹੇਠਾ ਸੁੱਟ ਦਿੰਦੀ ਹੈ। ਪਿਛਲੇ 2 ਸਾਲਾਂ ਤੋਂ ਸ਼ਹਿਰ ਵਿਚ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਤੋਂ ਲੈ ਕੇ ਸ਼ਹਿਰ ਵਾਸੀ ਵੀ ਪ੍ਰੇਸ਼ਾਨ ਦੇਖੇ ਗਏ। ਜਿਹੜੀ ਕੂੜੇ ਦੀ ਲਿਫਟਿੰਗ ਪਹਿਲਾਂ ਦੂਸਰੇ ਦਿਨ ਹੁੰਦੀ ਸੀ ਹੁਣ ਕਈ ਇਲਾਕਿਆਂ ਵਿਚ ਇਕ ਹਫਤੇ ਤੱਕ ਪੁੱਜ ਗਈ ਹੈ, ਜਿਸ ਕਰ ਕੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਗੰਦਗੀ ਦਾ ਆਲਮ ਬਣਿਆ ਹੋਇਆ ਹੈ ਅਤੇ ਸੱਤਾਧਾਰੀ ਪਾਰਟੀ ਦੇ ਲੀਡਰਾਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਇਕ ਵੱਡਾ ਸਬੂਤ ਨਗਰ ਨਿਗਮ ਚੋਣਾਂ ਵਿਚ ਦੇਖਣ ਨੂੰ ਮਿਲਿਆ ਹੈ, ਕਿਉਂਕਿ ਸ਼ਹਿਰ ਵਿਚ ਕੂੜੇ ਦੀ ਲਿਫਟਿੰਗ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਸਨ ਅਤੇ ਪੰਜਾਬ ਵਿਚ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਨਿਗਮ ਚੋਣਾਂ ਵਿਚ ਕਾਫੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਲੈ ਕੇ ਹੁਣ ਸੱਤਾਧਾਰੀ ਪਾਰਟੀ ਐਕਸ਼ਨ ਮੌਡ ਵਿਚ ਹੈ ਅਤੇ ਅੰਮ੍ਰਿਤਸਰ ਨਗਰ ਨਿਗਮ ਵਿਚ ਕੰਪਨੀ ਨੂੰ ਬਾਹਰੀ ਰਸਤਾ ਦਿਖਾ ਦਿੱਤਾ ਹੈ। ਇਸ ਨੂੰ ਲੈ ਕੇ ਭਾਵੇ ਡੰਪ ਸਾਈਡ ’ਤੇ ਬਾਇਓਰੈਮੀਡੇਸ਼ਨ ਹੋਵੇ ਜਾਂ ਫਿਰ ਸ਼ਹਿਰ ਵਿਚ ਕੂੜੇ ਦੀ ਲਿਫਟਿੰਗ ਹੋਵੇ, ਜਿੰਨਾਂ ਦੇ ਟੈਂਡਰ ਲੱਗ ਚੁੱਕੇ ਹਨ।
ਲੁਧਿਆਣਾ ਦੇ ਮੁਕਾਬਲੇ ਅੰਮ੍ਰਿਤਸਰ 9 ਰੈਂਕ ਉਪਰ
10 ਲੱਖ ਤੋਂ ਵੱਧ ਅਬਾਦੀਆਂ ਵਾਲੇ ਸ਼ਹਿਰਾਂ ਵਿਚੋਂ ਪੰਜਾਬ ਵਿਚ ਲੁਧਿਆਣਾ ਅਤੇ ਅੰਮ੍ਰਿਤਸਰ ਹੀ ਆਉਂਦੇ ਹਨ, ਜਿਸ ਵਿਚ ਲੁਧਿਆਣਾ ਨੇ 39ਵਾਂ ਰੈਂਕ ਪ੍ਰਾਪਤ ਕੀਤਾ ਹੈ ਅਤੇ ਅੰਮ੍ਰਿਤਸਰ ਨੇ 30ਵਾਂ ਰੈਂਕ ਹਾਸਲ ਕੀਤਾ ਹੈ। ਜੇਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਦੀ ਰੈਂਕਿੰਗ ਕੰਪਨੀ ਦੀ ਨਲਾਇਕੀ ਦੀ ਵਜ੍ਹਾ ਨਾਲ ਡਿੱਗੀ ਹੈ। ਜੇਕਰ ਕੰਪਨੀ ਸਹੀ ਢੰਗ ਨਾਲ ਕੰਮ ਕਰਦੀ ਤਾਂ ਇਸ ਮੁਕਾਬਲੇ ਵਿਚ ਅੰਮ੍ਰਿਤਸਰ ਸ਼ਹਿਰ ਪਹਿਲੇ ਨੰਬਰ ’ਤੇ ਆ ਸਕਦਾ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਮੁੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਹੁਣ Holiday ਵਾਲੇ ਦਿਨ ਵੀ ਕਰਨਾ ਪਵੇਗਾ ਕੰਮ
ਇਹ ਹੈ ਅੰਮ੍ਰਿਤਸਰ ਦਾ ਸਿਟੀ ਰਿਪੋਰਟ ਕਾਰਡ
ਡੋਰ-ਟੂ-ਡੋਰ ਕੂੜਾ ਕੁਲੈਕਸ਼ਨ 75 ਫੀਸਦੀ, ਸੋਰਸ ਸੈਗਰੀਗੇਸ਼ਨ 7 ਫੀਸਦੀ, ਵੇਸਟ ਜਨਰੇਸ਼ਨ 99 ਫੀਸਦੀ, ਰੈਮੀਡੇਸ਼ਨ ਆਫ ਡੰਪ ਸਾਈਡ 41 ਫੀਸਦੀ, ਕਲੀਨਸ ਆਫ ਰੇਜੀਡੇਸਲ 100 ਫੀਸਦੀ, ਕਲੀਨਸ ਆਫ ਮਾਰਕੀਟ ਏਰੀਆ 94 ਫੀਸਦੀ, ਕਲੀਨਸ ਆਫ ਵਾਟਰ ਬਾਡੀਜ਼ 100 ਫੀਸਦੀ, ਕਲੀਨਸ ਆਫ ਪਬਲਿਕ ਟਾਇਲਟ 83 ਫੀਸਦੀ ਰੈਕ ਹਾਸਿਲ ਕੀਤੇ ਹਨ।
ਰੈਂਕਿੰਗ ’ਚ ਪਹਿਲਾਂ ਨਾਲੋਂ ਕਾਫੀ ਸੁਧਾਰ : ਕਿਰਨ ਕੁਮਾਰ, ਯੋਗੇਸ਼ ਅਰੋੜਾ
ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ. ਕਿਰਨ ਕੁਮਾਰ ਦਾ ਕਹਿਣਾ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਵਲੋਂ ਸਵੱਛ ਸਰਵੇਖਣ ਰੈਂਕਿੰਗ ਵਿਚ ਕਾਫੀ ਸੁਧਾਰ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਸੁਧਾਰ ਲਿਆਂਦਾ ਜਾਵੇਗਾ ਜੋ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਵੱਲ ਹੋਰ ਖਾਸ ਧਿਆਨ ਦਿੱਤਾ ਜਾਵੇਗਾ। ਪੰਜਾਬ ਦੇ 10 ਲੱਖ ਅਬਾਦੀ ਵਾਲੇ ਸ਼ਹਿਰਾਂ ਵਿਚੋਂ ਅੰਮ੍ਰਿਤਸਰ ਅੱਗੇ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
ਉੱਧਰ, ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ. ਯੋਗੇਸ਼ ਅਰੋੜਾ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਸਵੱਛ ਸਰਵੇਖਣ ਵਿਚ ਪਿਛਲੇ ਸਾਲ ਨਾਲੋਂ ਦੋ ਨੰਬਰ ਰੈਂਕ ਦਾ ਸੁਧਾਰ ਕੀਤਾ ਹੈ, ਜਿਨ੍ਹਾਂ ਨੰਬਰਾਂ ਤੋਂ ਰੈਕਿੰਗ ਡਿੱਗੀ ਹੈ, ਉਸ ਨੂੰ ਲੈ ਕੇ ਨਗਰ ਨਿਗਮ ਅੰਮ੍ਰਿਤਸਰ ਵਲੋਂ ਪਹਿਲਾਂ ਹੀ ਤਿਆਰ ਹੈ ਅਤੇ 2025-26 ਵਿਚ ਅੰਮ੍ਰਿਤਸਰ ਸ਼ਹਿਰ ਪਹਿਲੇ 10 ਨੰਬਰਾਂ ’ਤੇ ਆਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8