ਜਦੋਂ ਕੁੰਬਲੇ ਨੇ ਇਕ ਪਾਰੀ ''ਚ ਪਾਕਿ ਖਿਲਾਫ ਸਾਰੀਆਂ 10 ਵਿਕਟਾਂ ਲੈ ਕੇ ਰਚਿਆ ਇਤਿਹਾਸ

02/07/2020 2:45:15 PM

ਸਪੋਰਟਸ ਡੈਸਕ— ਭਾਰਤ ਵੱਲੋਂ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ 619 ਵਿਕਟਾਂ ਆਪਣੇ ਨਾਂ ਕਰਨ ਵਾਲੇ ਧਾਕੜ ਸਪਿਨ ਗੇਂਦਬਾਜ਼ ਅਨਿਲ ਕੁੰਬਲੇ ਨੇ ਅੱਜ ਹੀ ਦੇ ਦਿਨ 21 ਸਾਲ ਪਹਿਲਾਂ ਉਹ ਕਾਰਨਾਮਾ ਕਰ ਦਿਖਾਇਆ ਸੀ ਜਿਸ ਨੂੰ ਕੋਈ ਵੀ ਭਾਰਤੀ ਫੈਨ ਨਹੀਂ ਭੁਲਾ ਸਕਦਾ। 7 ਫਰਵਰੀ ਸਾਲ 1999 'ਚ ਅੱਜ ਹੀ ਦੇ ਦਿਨ ਪਾਕਿਸਤਾਨ ਦੇ ਖਿਲਾਫ ਕੁੰਬਲੇ ਨੇ ਮੈਚ ਦੀ ਇਕ ਪਾਰੀ 'ਚ ਸਾਰੀਆਂÎ 10 ਵਿਕਟਾਂ ਲਈਆਂ ਸਨ।  
PunjabKesari
ਕ੍ਰਿਕਟ ਜਗਤ 'ਚ ਇਹ ਉਹ ਦੌਰ ਸੀ ਜਦੋਂ ਪਾਕਿਸਤਾਨ ਟੀਮ ਦਾ ਦਬਦਬਾ ਸੀ। ਉਸ ਸਮੇਂ ਭਾਰਤੀ ਟੀਮ ਵੀ ਪਾਕਿ ਟੀਮ ਤੋਂ ਲੋਹਾ ਨਹੀਂ ਲੈ ਪਾਉਂਦੀ ਸੀ। ਪਾਕਿਸਤਾਨ ਦੀ ਟੀਮ ਨੇ ਉਸ ਦੌਰਾਨ ਕਈ ਰਿਰਾਰਡ ਬਣਾਏ ਸਨ। ਪਰ ਜੋ ਰਿਕਾਰਡ ਭਾਰਤੀ ਟੀਮ ਦੇ ਸਾਬਕਾ ਸਪਿਨਰ ਅਨਿਲ ਕੁੰਬਲੇ ਨੇ ਪਾਕਿਸਤਾਨ ਖਿਲਾਫ ਬਣਾਇਆ ਉਹ ਸ਼ਾਇਦ ਹੀ ਇਤਿਹਾਸ 'ਚ ਕਦੀ ਬਣੇ। ਦਰਅਸਲ, ਅਨਿਲ ਕੁੰਬਲੇ ਨੇ ਇੱਕਲੇ ਪਾਕਿਸਤਾਨ ਟੀਮ ਨੂੰ ਪਵੇਲੀਅਨ ਭੇਜ ਦਿੱਤਾ ਸੀ।
PunjabKesari
ਜੀ ਹਾਂ, ਸਾਲ 1999 'ਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ (ਹੁਣ ਅਰੁਣ ਜੇਟਲੀ ਸਟੇਡੀਅਮ) 'ਚ ਪਾਕਿ ਖਿਲਾਫ ਖੇਡੇ ਗਏ ਦੋ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਅਤੇ ਦੂਜੇ ਟੈਸਟ ਮੈਚ ਦੀ ਦੂਜੀ ਪਾਰੀ 'ਚ ਅਨਿਲ ਕੁੰਬਲੇ ਨੇ ਸਾਰੇ ਕ੍ਰਿਕਟ ਜਗਤ ਨੂੰ ਹੈਰਾਨ ਕਰਦੇ ਹੋਏ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਰੇ 10 ਵਿਕਟ ਝਟਕੇ। ਇਸੇ ਦਮਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਪਾਕਿਸਤਾਨ ਨੂੰ 212 ਦੌੜਾਂ ਦੇ ਫਰਕ ਨਾਲ ਹਰਾਇਆ ਸੀ। ਅਜਿਹਾ ਪਹਿਲੀ ਵਾਰ ਹੀ ਨਹੀਂ ਹੋਇਆ। ਕੁੰਬਲੇ ਤੋਂ ਪਹਿਲਾਂ 1956 'ਚ ਇਹ ਕਮਾਲ ਹੋ ਚੁੱਕਾ ਸੀ। ਇੰਗਲੈਂਡ ਟੀਮ ਦੇ ਗੇਂਦਬਾਜ਼ ਜਿਮ ਲੇਕਰ ਨੇ ਆਸਟਰੇਲੀਆ ਖਿਲਾਫ ਮੈਨਚੈਸਟਰ ਟੈਸਟ ਮੈਚ ਦੀ ਇਕ ਪਾਰੀ 'ਚ 10 ਵਿਕਟ ਝਟਕੇ ਸਨ। ਹਾਲਾਂਕਿ ਅਨਿਲ ਕੁੰਬਲੇ ਨੇ ਜਿਮ ਲੇਕਰ ਤੋਂ ਕਾਫੀ ਘੱਟ ਓਵਰਾਂ 'ਚ ਇਹ ਕਮਾਲ ਕਰ ਦਿਖਾਇਆ।


Tarsem Singh

Content Editor

Related News