ਨਾਰਾਜ਼ ਅਨੁਸ਼ਕਾ ਨੇ ਇੰਜੀਨੀਅਰ ਨੂੰ ਸੁਣਾਈਆਂ ਖਰੀਆਂ-ਖਰੀਆਂ
Thursday, Oct 31, 2019 - 09:28 PM (IST)

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਤੇ ਸਟਾਰ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਸਾਬਕਾ ਵਿਕਟਕੀਪਰ ਫਾਰੂਖ ਇੰਜੀਨੀਅਰ ਦੇ, ਚੋਣਕਰਤਾ ਵਲੋਂ ਵਿਸ਼ਵ ਕੱਪ ਦੇ ਦੌਰਾਨ ਚਾਹ ਦਾ ਕੱਪ ਚੁੱਕਣ 'ਤੇ ਨਾਰਾਜ਼ਗੀ ਵਿਅਕਤ ਕੀਤੀ ਤੇ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ 'ਗਲਤ ਝੂਠ' ਹੈ। ਨਾਲ ਹੀ ਚੋਣ ਪੈਨਲ ਦੇ ਇਕ ਮੈਂਬਰ ਨੇ ਉਸ ਨੂੰ ਅਪਮਾਨਜਨਕ, ਝੂਠ ਤੇ ਬਕਵਾਸ ਕਰਾਰ ਦਿੱਤਾ। ਇੰਜੀਨੀਅਰ (82 ਸਾਲਾ) ਨੇ ਇਕ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਐੱਮ. ਐੱਸ. ਕੇ. ਪ੍ਰਸਾਦ ਦੀ ਅਗਵਾਈ 'ਚ ਭਾਰਤ ਦੇ ਪੰਜ ਮੈਂਬਰੀ ਚੋਣ ਪੈਨਲ ਦੀ ਯੋਗਤਾ ਦਾ ਮਜ਼ਾਕ ਉਡਾਇਆ ਸੀ, ਜਿਸ 'ਚ ਸਨਦੀਪ ਸਿੰਘ, ਜਤਿਨ ਪਰਾਂਜਪੇ, ਗਗਨ ਖੋੜਾ ਤੇ ਦੇਵਾਂਗ ਗਾਂਧੀ ਸ਼ਾਮਿਲ ਹਨ। ਇੰਜੀਨੀਅਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਪੰਜਾਂ 'ਚੋਂ ਇਕ ਨੂੰ ਇੰਗਲੈਂਡ 'ਚ ਵਿਸ਼ਵ ਕੱਪ ਦੇ ਦੌਰਾਨ ਅਨੁਸ਼ਕਾ ਨੂੰ ਚਾਹ ਦਾ ਕੱਪ ਚੁੱਕਦੇ ਹੋਏ ਦੇਖਿਆ ਸੀ ਪਰ ਉਸ ਨੇ ਕਿਸੇ ਦਾ ਨਾਂ ਨਹੀਂ ਲਿਆ ਸੀ। ਜਦੋਂ ਪੀ. ਟੀ. ਆਈ. ਨੇ ਸੰਪਰਕ ਕੀਤਾ ਤਾਂ ਚੋਣ ਪੈਨਲ ਦੇ ਇਕ ਮੈਂਬਰ ਨੇ ਗੁੱਸੇ 'ਚ ਇਸ ਦਾਅਵੇ ਨੂੰ ਖਾਰਿਜ਼ ਕੀਤਾ ਤੇ ਨਾਲ ਹੀ ਅਨੁਸ਼ਕਾ ਨੇ ਵੀ ਲੰਮਾ ਬਿਆਨ ਜਾਰੀ ਕੀਤਾ ਜਿਸ 'ਚ ਉਸ ਨੇ ਕਿਹਾ ਕਿ ਉਹ ਆਪਣੇ ਨਾਂ ਨੂੰ ਭਾਰਤੀ ਕ੍ਰਿਕਟ ਨਾਲ ਸਬੰਧਤ ਵਿਵਾਦਾਂ 'ਚ ਲਿਆਉਣ ਦੀ ਆਗਿਆ ਨਹੀਂ ਦੇਵੇਗੀ। ਚੋਣ ਕਮੇਟੀ ਦੇ ਮੈਂਬਰ ਨੇ ਨਾਂ ਨਹੀਂ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਵਿਸ਼ਵ ਕੱਪ ਦੇ ਦੌਰਾਨ ਕੋਈ ਵੀ ਚੋਣਕਰਤਾ ਬਾਕਸ 'ਚ ਨਹੀਂ ਬੈਠਾ ਸੀ ਜਿੱਥੇ ਭਾਰਤੀ ਕਪਤਾਨ ਦੀ ਪਤਨੀ ਬੈਠੀ ਸੀ ਤੇ ਇਹ ਬਿਲਕੁਲ ਬਕਵਾਸ, ਝੂਠ ਤੇ ਅਪਮਾਨਜਨਕ ਦਾਅਵਾ ਹੈ।
ਅਨੁਸ਼ਕਾ ਨੇ ਇਸ ਤੋਂ ਵੀ ਜ਼ਿਆਦਾ ਗੁੱਸੇ 'ਚ ਬਿਆਨ ਜਾਰੀ ਕੀਤਾ। ਉਸ ਨੇ ਕਿਹਾ ਕਿ ਇਸ ਦੇ ਗਲਤ ਝੂਠ ਦਾ ਨਵਾਂ ਸੰਸਕਰਣ ਇਹ ਹੈ ਕਿ ਵਿਸ਼ਵ ਕੱਪ ਦੇ ਮੈਚਾਂ ਦੇ ਦੌਰਾਨ ਚੋਣਕਰਤਾਵਾਂ ਨੇ ਮੈਨੂੰ ਚਾਹ ਦਿੱਤੀ ਸੀ। ਮੈਂ ਵਿਸ਼ਵ ਕੱਪ ਦੇ ਦੌਰਾਨ ਇਕ ਮੈਚ 'ਚ ਆਈ ਸੀ ਤੇ 'ਫੈਮਲੀ ਬਾਕਸ' 'ਚ ਬੈਠੀ ਸੀ, ਚੋਣਕਰਤਾਵਾਂ ਵਾਲੇ ਬਾਕਸ 'ਚ ਨਹੀਂ, ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਪਰ ਸੱਚ ਕਹਾਂ ਮਾਈਨੇ ਰੱਖਦਾ ਹੈ ਜਦੋਂ ਇਹ ਸਹੂਲਿਅਤ ਦੀ ਗੱਲ ਹੋਵੇ ਤਾਂ। ਇੰਜੀਨੀਅਰ ਦੇ ਦਾਅਵੇ 'ਤੇ ਉਸਦਾ ਕਰਾਰਾ ਜਵਾਬ ਸੀ, 'ਜੇਕਰ ਤੁਸੀਂ ਚੋਣ ਕਮੇਟੀ ਤੇ ਉਸਦੀ ਯੋਗਤਾ 'ਤੇ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ ਕ੍ਰਿਪਾ ਇਸ ਤਰ੍ਹਾਂ ਕਰੋ ਕਿਉਂਕਿ ਇਹ ਤੁਹਾਡੀ ਰਾਏ ਹੈ ਪਰ ਆਪਣੇ ਦਾਅਵੇ ਨੂੰ ਸਾਬਤ ਕਰਨ ਜਾਂ ਫਿਰ ਆਪਣੀ ਰਾਏ ਨੂੰ ਸਨਸਨੀਖੇਜ਼ ਬਣਾਉਣ ਦੇ ਲਈ ਨਾਂ ਇਸ ਵਿਚ ਘਸੀਟੋ। ਮੈਂ ਕਿਸੇ ਨੂੰ ਵੀ ਆਪਣੇ ਨਾਂ ਦਾ ਇਸਤੇਮਾਲ ਇਸ ਤਰ੍ਹਾਂ ਦੀਆਂ ਗੱਲਾਂ 'ਚ ਨਹੀਂ ਕਰਨ ਦੇਵਾਂਗਾ। ਅਨੁਸ਼ਕਾ ਨੇ ਪਿਛਲੇ ਵਿਵਾਦਾਂ ਦੇ ਵਾਰੇ 'ਚ ਵੀ ਇਸ ਬਿਆਨ 'ਚ ਗੱਲ ਕੀਤੀ।