ਇਹ ਦਿੱਗਜ ਖਿਡਾਰੀ ਚੈਂਪੀਅਨਸ ਟਰਾਫੀ ਦੇ ਸ਼ੁਰੂਆਤੀ ਮੈਚ ''ਚੋਂ ਹੋ ਸਕਦਾ ਹੈ ਬਾਹਰ

06/01/2017 3:17:17 PM

ਕੋਲੰਬੋ— ਸ਼੍ਰ੍ਰੀਲੰਕਾ ਦੇ ਕਪਤਾਨ ਐਨਜੇਲੋ ਮੈਥੀਊਜ਼ ਦਾ ਇੰਗਲੈਂਡ 'ਚ ਚੱਲ ਰਹੀ ਆਈ. ਸੀ. ਸੀ. ਚੈਂਪੀਅਨਸ ਟਰਾਫੀ 'ਚ ਦੱਖਣੀ ਅਫਰੀਕਾ ਖਿਲਾਫ 3 ਜੂਨ ਨੂੰ ਹੋਣ ਵਾਲੀ ਟੀਮ ਦੇ ਪਹਿਲੇ ਮੈਚ 'ਚ ਖੇਡਣਾ ਮੁਸ਼ਕਿਲ ਹੈ।
ਮੈਥੀਊਜ਼ ਸੱਟ ਤੋਂ ਪਰੇਸ਼ਾਨ ਹੈ ਅਤੇ ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਕਿਹਾ ਕਿ ਅਜੇ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹੈ, ਜਿਸ ਦੌਰਾਨ ਉਸ ਨੇ ਜਕੜਨ ਅਤੇ ਦਰਦ ਦੀ ਸ਼ਿਕਾਇਤ ਕੀਤੀ ਹੈ। ਉਸ ਨੂੰ ਓਵਲ 'ਚ ਹੋਣ ਵਾਲੇ ਮੈਚ 'ਚੋਂ ਬਾਹਰ ਬੈਠਣਾ ਪੈ ਸਕਦਾ ਹੈ। ਉਹ ਇਸ ਤੋਂ ਪਹਿਲਾ ਮਾਸਪੇਸ਼ੀਆਂ 'ਚ ਖਿਚਾਅ ਤੋਂ ਪਰੇਸ਼ਾਨ ਸੀ, ਜਿਸ ਕਾਰਣ ਉਸ ਨੂੰ ਦੱਖਣੀ ਅਫਰੀਕੀ ਦੌਰੇ ਤੋਂ ਵਾਪਸ ਆਪਣੇ ਦੇਸ਼ ਪਰਤਣਾ ਪਿਆ ਸੀ। ਐੱਸ. ਐੱਲ. ਸੀ. ਨੇ ਬਿਆਨ 'ਚ ਕਿਹਾ ਕਿ ਮੈਥੀਊਜ਼ ਅਗਲੇ ਕੁੱਝ ਦਿਨਾਂ 'ਚ ਮਾਹਿਰਾਂ ਦੀ ਨਿਗਰਾਨੀ 'ਚ ਫਿੱਟਨੈਸ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ ਪਰ ਉਸ ਦਾ ਦੱਖਣੀ ਅਫਰੀਕਾ ਖਿਲਾਫ ਗਰੁੱਪ ਦੇ ਪਹਿਲੇ ਮੈਚ 'ਚ ਖੇਡਣਾ ਮੁਸ਼ਕਿਲ ਹੋਵੇਗਾ। ਉਸ ਨੂੰ ਅਭਿਆਸ ਕੈਂਪ ਤੋਂ ਬਾਅਦ ਇਸ ਟੂਰਨਾਮੈਂਟ 'ਚ ਖੇਡਣ ਲਈ ਫਿੱਟ ਐਲਾਨ ਕੀਤਾ ਗਿਆ ਸੀ। 
 


Related News