ਮਰੇ ਪੂਰੀ ਤਰ੍ਹਾਂ ਨਾਲ ਵਾਪਸੀ 'ਚ ਜਲਦਬਾਜ਼ੀ ਨਹੀਂ ਕਰਨਗੇ : ਜੂਡੀ ਮਰੇ

Friday, Sep 28, 2018 - 02:46 PM (IST)

ਮਰੇ ਪੂਰੀ ਤਰ੍ਹਾਂ ਨਾਲ ਵਾਪਸੀ 'ਚ ਜਲਦਬਾਜ਼ੀ ਨਹੀਂ ਕਰਨਗੇ : ਜੂਡੀ ਮਰੇ

ਵੁਹਾਨ—  ਵਿਸ਼ਵ ਦੇ ਸਾਬਕਾ ਨੰਬਰ ਵਨ ਟੈਨਿਸ ਖਿਡਾਰੀ ਐਂਡੀ ਮਰੇ ਦੀ ਮਾਂ ਜੂਡੀ ਮਰੇ ਨੇ ਕਿਹਾ ਕਿ ਚੂਲੇ ਦੀ ਸੱਟ ਕਾਰਨ ਪਿਛਲੇ ਕੁਝ ਸਮੇਂ ਤੋਂ ਕੋਰਟ ਤੋਂ ਦੂਰ ਰਿਹਾ ਉਨ੍ਹਾਂ ਦਾ ਪੁੱਤਰ ਪੂਰੀ ਤਰ੍ਹਾਂ ਨਾਲ ਵਾਪਸੀ ਕਰਨ ਲਈ ਜਲਦਬਾਜ਼ੀ ਨਹੀਂ ਕਰੇਗਾ। ਫੇਡ ਕੱਪ 'ਚ ਬ੍ਰਿਟੇਨ ਦੀ ਸਾਬਕਾ ਕਪਤਾਨ ਰਹੀ ਜੂਡੀ ਨੇ ਕਿਹਾ ਕਿ ਐਂਡੀ ਮਰੇ ਪੂਰੀ ਤਰ੍ਹਾਂ ਫਿੱਟ ਹੋਣ ਲਈ 'ਬੇਤਾਬ' ਹਨ। 
Image result for andy murray
ਐਂਡੀ ਮਰੇ 2016 'ਚ ਰੈਂਕਿੰਗ 'ਚ ਚੋਟੀ 'ਤੇ ਸਨ ਪਰ ਇਸ ਸਾਲ ਦੀ ਸ਼ੁਰੂਆਤ 'ਚ ਚੂਲੇ ਦੇ ਆਪਰੇਸ਼ਨ ਦੇ ਬਾਅਦ ਖੇਡ ਤੋਂ ਦੂਰ ਰਹਿਣ ਦੇ ਕਾਰਨ ਉਨ੍ਹਾਂ ਦੀ ਰੈਂਕਿੰਗ 311 ਹੈ। ਫਿਲਹਾਲ ਉਹ ਚੋਣਵੇਂ ਟੂਰਨਾਮੈਂਟਾਂ 'ਚ ਹੀ ਖੇਡ ਰਹੇ ਹਨ। ਮਰੇ ਅਜੇ ਚੀਨ 'ਚ ਸ਼ੇਨਝੇਨ ਓਪਨ 'ਚ ਖੇਡ ਰਹੇ ਹਨ ਜਿੱਥੇ ਉਨ੍ਹਾਂ ਨੇ ਚੋਟੀ ਦਾ ਦਰਜਾ ਪ੍ਰਾਪਤ ਡੇਵਿਡ ਗੋਫਫਿਨ ਨੂੰ ਸਿੱਧੇ ਸੈੱਟਾਂ 'ਚ ਹਰਾਇਆ। 31 ਸਾਲਾ ਇਹ ਖਿਡਾਰੀ ਇਸ ਟੂਰਨਾਮੈਂਟ ਦੇ ਬਾਅਦ ਸਿਰਫ ਇਕ ਹੋਰ ਟੂਰਨਾਮੈਂਟ ਖੇਡੇਗਾ ਜੋ ਬੀਜਿੰਗ 'ਚ ਹੋਵੇਗਾ। ਚੀਨ ਦੇ ਇਸ ਸ਼ਹਿਰ 'ਚ ਹੋ ਰਹੇ ਵੁਹਾਨ ਓਪਨ 'ਚ ਕੋਚਿੰਗ ਦੇਣ ਪੁੱਜੀ ਜੂਡੀ ਨੇ ਕਿਹਾ, ''ਉਸ ਦੀ ਸਥਿਤੀ 'ਚ ਸੁਧਾਰ ਹੋ ਰਿਹਾ ਹੈ। ਉਹ ਆਰਾਮ ਕਰਨ 'ਤੇ ਪੂਰਾ ਧਿਆਨ ਦੇ ਰਿਹਾ ਹੈ ਤਾਂ ਜੋ ਅਗਲੇ (2019) ਸੈਸ਼ਨ 'ਚ ਉਹ ਪੂਰੀ ਤਰ੍ਹਾਂ ਫਿੱਟ ਰਹੇ।''


Related News