ਯੂਰਪੀ ਓਪਨ ਦੇ ਕੁਆਰਟਰ ਫਾਈਨਲ ''ਚ ਪਹੁੰਚੇ ਐਂਡੀ ਮਰੇ

Saturday, Oct 19, 2019 - 10:09 AM (IST)

ਯੂਰਪੀ ਓਪਨ ਦੇ ਕੁਆਰਟਰ ਫਾਈਨਲ ''ਚ ਪਹੁੰਚੇ ਐਂਡੀ ਮਰੇ

ਸਪੋਰਟਸ ਡੈਸਕ— ਬ੍ਰਿਟੇਨ ਦੇ ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਨੇ ਯੂਰਪੀ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਮਰੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਊਂਡ ਆਫ-16 ਦੇ ਮੈਚ 'ਚ ਉਰੂਗਵੇ ਦੇ ਪਾਬਲੋ ਕੁਏਵਾਸ ਨੂੰ ਸਿੱਧੇ ਸੈੱਟਾਂ'ਚ 6-4, 6-3 ਨਾਲ ਹਰਾਇਆ। ਮਰੇ ਅਤੇ ਕੁਏਵਾਸ ਵਿਚਾਲੇ ਇਹ ਮੁਕਾਬਲਾ ਕੁਲ 84 ਮਿੰਟ ਤਕ ਚਲਿਆ।

ਪੈਰ ਦੀ ਸੱਟ ਤੋਂ ਠੀਕ ਹੋਣ ਦੇ ਬਾਅਦ ਪਰਤਨ ਵਾਲੇ ਮਰੇ ਦੀ ਇਹ ਸਿਰਫ 6ਵੀਂ ਜਿੱਤ ਹੈ। ਦੋ ਵਾਰ ਵਿੰਬਲਡਨ ਚੈਂਪੀਅਨ 36 ਸਾਲਾ ਮਰੇ ਹੁਣ ਆਖ਼ਰੀ-8 'ਚ ਰੋਮਾਨੀਆ ਦੇ ਵਰਲਡ ਨੰਬਰ-92 ਮੈਰੀਓਸ ਕੋਪਿਲ ਦਾ ਸਾਹਮਣਾ ਕਰਨਗੇ। ਵਰਲਡ ਨੰਬਰ-45 ਕੁਏਵਾਸ ਨੇ ਮਰੇ ਖਿਲਾਫ ਨਤੀਜੇ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਉਨ੍ਹਾਂ ਨੇ ਸੈੱਟ 'ਚ 7 ਬ੍ਰੇਕ ਪੁਆਇੰਟ ਬਚਾਏ। ਹਾਲਾਂਕਿ ਪਹਿਲੇ ਸੈੱਟ 'ਚ ਮਰੇ ਨੂੰ ਜਿੱਤਣ ਤੋਂ ਨਹੀਂ ਰੋਕ ਸਕੇ। ਦੂਜੇ ਸੈੱਟ 'ਚ ਵੀ ਮਰੇ ਦਾ ਦਬਦਬਾ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਆਸਾਨੀ ਨਾਲ ਸੈੱਟ ਜਿੱਤਦੇ ਹੋਏ ਮੁਕਾਬਲਾ ਆਪਣੇ ਨਾਂ ਕੀਤਾ।  


author

Tarsem Singh

Content Editor

Related News