ਸਿਨਸਿਨਾਟੀ ਓਪਨ ਤੋਂ ਸਿੰਗਲ ''ਚ ਵਾਪਸੀ ਕਰਨਗੇ ਸਾਬਕਾ ਚੈਂਪੀਅਨ ਮਰੇ

Sunday, Aug 11, 2019 - 12:21 PM (IST)

ਸਿਨਸਿਨਾਟੀ ਓਪਨ ਤੋਂ ਸਿੰਗਲ ''ਚ ਵਾਪਸੀ ਕਰਨਗੇ ਸਾਬਕਾ ਚੈਂਪੀਅਨ ਮਰੇ

ਸਪੋਰਟਸ ਡੈਸਕ— ਤਿੰਨ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਐਂਡੀ ਮਰੇ ਨੇ ਕਿਹਾ ਕਿ ਉਹ ਅਗਲੇ ਹਫਤੇ ਸਿਨਸਿਨਾਟੀ ਓਪਨ ਤੋਂ ਸਿੰਗਲ ਵਰਗ 'ਚ ਵਾਪਸੀ ਕਰਨਗੇ। 7 ਮਹੀਨਿਆਂ ਪਹਿਲਾਂ ਉਨ੍ਹਾਂ ਦੀ ਸਰਜਰੀ ਹੋਈ ਸੀ। ਕਮਰ ਦੀ ਸੱਟ ਦੇ ਬਾਅਦ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਖਦਸ਼ੇ ਪ੍ਰਗਟਾਏ ਜਾ ਰਹੇ ਸਨ। ਉਹ ਏ.ਟੀ.ਪੀ. ਰੈਂਕਿੰਗ 'ਚ 325 ਸਥਾਨ 'ਤੇ ਆ ਗਏ। ਜਨਵਰੀ 'ਚ ਆਸਟਰੇਲੀਅਨ ਓਪਨ ਦੇ ਬਾਅਦ ਉਹ ਪਹਿਲਾ ਸਿੰਗਲ ਮੁਕਾਬਲਾ ਖੇਡਣਗੇ।
PunjabKesari
ਸ਼ੁੱਕਰਵਾਰ ਨੂੰ ਕੱਢੇ ਗਏ ਡਰਾਅ ਦੇ ਬਾਅਦ ਇਹ ਵੀ ਤੈਅ ਹੋ ਗਿਆ ਕਿ ਸਾਬਕਾ ਚੈਂਪੀਅਨ ਮਰੇ ਸਿਨਸਿਨਾਟੀ ਓਪਨ ਦੇ ਪਹਿਲੇ ਰਾਊਂਡ 'ਚ ਫ੍ਰੈਂਚ ਖਿਡਾਰੀ ਰਿਚਰਡ ਗਾਸਕੇਟ ਨਾਲ ਭਿੜਨਗੇ। ਇਸ ਤੋਂ ਪਹਿਲਾਂ ਦੋਵੇਂ ਖਿਡਾਰੀ 2016 'ਚ ਫ੍ਰੈਂਚ ਓਪਨ ਦੇ ਦੌਰਾਨ ਟਕਰਾਏ ਸਨ। ਦੋਹਾਂ ਵਿਚਾਲੇ ਹੁਣ ਤਕ 11 ਮੁਕਾਬਲੇ ਖੇਡੇ ਗਏ ਹਨ ਜਿਸ 'ਚੋਂ ਮਰੇ ਨੇ 8 'ਚ ਜਿੱਤ ਦਰਜ ਕੀਤੀ ਹੈ। ਅੰਕੜਿਆਂ ਦੇ ਲਿਹਾਜ਼ ਨਾਲ ਮਰੇ ਦਾ ਪਲੜਾ ਭਾਰੀ ਹੈ ਪਰ ਸੱਟ ਤੋਂ ਵਾਪਸੀ ਕਰ ਰਹੇ ਗਾਸਕੇਟ ਆਪਣਾ ਪੁਰਾਣਾ ਹਿਸਾਬ ਚੁਕਾਉਣਾ ਚਾਹੁਣਗੇ।


author

Tarsem Singh

Content Editor

Related News