ਕੋਰੋਨਾ ਕਾਰਨ ਹਸਪਤਾਲਾਂ ਦੀ ਘਾਟ ਪਰ IPL ’ਚ ਐਨੇ ਰੁਪਏ ਖ਼ਰਚ ਕਰਨ ’ਤੇ ਐਂਡ੍ਰਿਊ ਟਾਏ ਨੇ ਚੁੱਕੇ ਸਵਾਲ
Tuesday, Apr 27, 2021 - 05:18 PM (IST)
ਸਪੋਰਟਸ ਡੈਸਕ— ਭਾਰਤ ’ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ. 2021) ਨੂੰ ਵਿਚਾਲੇ ਹੀ ਛੱਡ ਆਸਟਰੇਲੀਆ ਰਵਾਨਾ ਹੋਣ ਵਾਲੇ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਐਂਡ੍ਰਿਊ ਟਾਏ ਨੇ ਵੱਡੀ ਗੱਲ ਕਹੀ। ਉਨ੍ਹਾਂ ਨੇ ਹੈਰਾਨਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਜਦੋਂ ਭਾਰਤ ’ਚ ਇੰਨੀ ਵੱਡੀ ਸਿਹਤ ਸਬੰਧੀ ਸਮੱਸਿਆ ਹੈ ਉਦੋਂ ਫ਼੍ਰੈਂਚਾਈਜ਼ੀਆਂ ਕ੍ਰਿਕਟ ’ਤੇ ਇੰਨੀ ਵੱਡੀ ਰਕਮ ਕਿਉਂ ਖ਼ਰਚ ਕਰ ਰਹੀਆਂ ਹਨ। ਟਾਏ ਨੇ ਕਿਹਾ ਕਿ ਹਾਲਾਂਕਿ ਜੇਕਰ ਲੀਗ ਨਾਲ ਕੋਵਿਡ-19 ਮਹਾਮਾਰੀ ਦੇ ਚਲਦੇ ਪੀੜਤ ਲੋਕਾਂ ਦਾ ਤਣਾਅ ਘੱਟ ਹੋ ਰਿਹਾ ਹੈ ਜਾਂ ਉਮੀਦ ਦੀ ਕੋਈ ਕਿਰਨ ਦਿਸ ਰਹੀ ਹੈ ਤਾਂ ਇਸ ਨੂੰ ਜਾਰੀ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ : IPL 2021 Points Table : ਕਿਸ ਸਥਾਨ ’ਤੇ ਹੈ ਤੁਹਾਡੀ ਪਸੰਦੀਦਾ ਟੀਮ, ਜਾਣੋ ਆਰੇਂਜ ਤੇ ਪਰਪਲ ਕੈਪ ਦਾ ਹਾਲ
ਐਂਡ੍ਰਿਊ ਟਾਏ ਨੇ ਕਿਹਾ, ‘‘ਇਸ ਨੂੰ ਭਾਰਤੀ ਦ੍ਰਿਸ਼ਟੀਕੋਣ ਤੋਂ ਦੇਖੀਏ, ਤਾਂ ਇਹ ਕੰਪਨੀਆਂ ਤੇ ਫ਼੍ਰੈਂਚਾਈਜ਼ੀਆਂ, ਸਰਕਾਰ ਅਜਿਹੇ ਸਮੇਂ ’ਚ ਆਈ. ਪੀ. ਐੱਲ. ’ਤੇ ਇੰਨੇ ਪੈਸੇ ਖ਼ਰਚ ਕਰ ਰਹੀਆਂ ਹਨ, ਜਦੋਂ ਦੇਸ਼ ’ਚ ਲੋਕਾਂ ਨੂੰ ਹਸਪਤਾਲ ਨਹੀਂ ਮਿਲ ਰਹੇ ਹਨ।’’ ਇਸ 34 ਸਾਲਾ ਖਿਡਾਰੀ ਨੇ ਭਾਰਤ ’ਚ ਕੋਰੋਨਾ ਮਾਮਲਿਆਂ ਦੇ ਵਧਣ ਕਾਰਨ ਆਪਣੇ ਦੇਸ਼ ’ਚ ਪ੍ਰਵੇਸ਼ ਸਬੰਧੀ ਦਿੱਕਤ ਹੋਣ ਦੇ ਖ਼ਦਸ਼ੇ ਕਾਰਨ ਆਈ. ਪੀ. ਐੱਲ. ਵਿਚਾਲੇ ਹੀ ਛੱਡ ਦਿੱਤਾ।
ਇਹ ਵੀ ਪੜ੍ਹੋ : ਸਕਾਟ ਮੌਰਿਸਨ ਦਾ ਵੱਡਾ ਫ਼ੈਸਲਾ, IPL ਖੇਡ ਰਹੇ ਆਸਟ੍ਰੇਲੀਆਈ ਖਿਡਾਰੀ ਸਵਦੇਸ਼ ਪਰਤਣ ਲਈ ਖ਼ੁਦ ਕਰਨ ਇੰਤਜ਼ਾਮ
ਪਰਥ ’ਚ ਕੋਰੋਨਾ ਕਾਰਨ ਇਕਾਂਤਵਾਸ ਦੀ ਦਿੱਕਤ
ਐਂਡ੍ਰਿਊ ਟਾਏ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਘਰੇਲੂ ਸ਼ਹਿਰ ਪਰਥ ’ਚ ਭਾਰਤ ਤੋਂ ਜਾਣ ਵਾਲਿਆਂ ਦੇ ਇਕਾਂਤਵਾਸ ਦੇ ਵਧਦੇ ਮਾਮਲਿਆਂ ਦੇ ਕਾਰਨ ਇਹ ਫ਼ੈਸਲਾ ਲਿਆ। ਟਾਏ ਨੇ ਰਾਜਸਥਾਨ ਰਾਇਲਜ਼ ਦੇ ਲਈ ਅਜੇ ਤਕ ਇਕ ਵੀ ਮੈਚ ਨਹੀਂ ਖੇਡਿਆ ਸੀ ਤੇ ਉਨ੍ਹਾਂ ਨੂੰ ਇਕ ਕਰੋੜ ਰੁਪਏ ’ਚ ਖ਼ਰੀਦਿਆ ਗਿਆ ਸੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਸ ਫ਼ੈਸਲੇ ਦੇ ਕਈ ਕਾਰਨ ਹਨ, ਪਰ ਮੁੱਖ ਕਾਰਨ ਇਹ ਹੈ ਕਿ ਪਰਥ ’ਚ ਭਾਰਤ ਤੋਂ ਪਰਤਨ ਵਾਲੇ ਲੋਕਾਂ ਦੇ ਹੋਟਲਾਂ ’ਚ ਇਕਾਂਤਵਾਸ ਦੇ ਮਾਮਲੇ ਵੱਧ ਗਏ ਹਨ। ਪਰਥ ਸਰਕਾਰ ਪੱਛਮੀ ਆਸਟਰੇਲੀਆ ’ਚ ਦਾਖਲ ਹੋਣ ਵਾਲਿਆਂ ਦੀ ਗਿਣਤੀ ’ਚ ਕਟੌਤੀ ਕਰਨ ਦੀ ਕੋਸ਼ਿਸ਼ ’ਚ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।