ਇਸ ਬੱਲੇਬਾਜ਼ ਨੇ ਦਿਖਾਇਆ IPL ਵਾਲਾ ਰੰਗ, ਤੂਫਾਨੀ ਪਾਰੀ ਖੇਡ ਬਣਾਇਆ ਵਰਲਡ ਰਿਕਾਰਡ

Saturday, Mar 07, 2020 - 12:02 PM (IST)

ਇਸ ਬੱਲੇਬਾਜ਼ ਨੇ ਦਿਖਾਇਆ IPL ਵਾਲਾ ਰੰਗ, ਤੂਫਾਨੀ ਪਾਰੀ ਖੇਡ ਬਣਾਇਆ ਵਰਲਡ ਰਿਕਾਰਡ

ਸਪੋਰਟਸ ਡੈਸਕ— ਸ਼੍ਰੀਲੰਕਾ ਖਿਲਾਫ ਦੂਜੇ ਟੀ20 ਮੈਚ ’ਚ ਵੈਸਟਇੰਡੀਜ਼ ਦੇ ਆਲਰਾਊਂਡਰ ਆਂਦਰੇ ਰਸੇਲ ਨੇ ਇਕ ਵਾਰ ਫਿਰ ਸਾਬਤ ਕੀਤਾ ਕਿ ਆਖਰਕਾਰ ਕਿਉਂ ਉਸ ਦਾ ਨਾਂ ਦੁਨੀਆ ਦੇ ਸਭ ਤੋਂ ਵਿਸਫੋਟਕ ਬੱਲੇਬਾਜ਼ਾਂ ’ਚ ਸ਼ਾਮਲ ਹੈ। ਇਸ ਮੈਚ ’ਚ ਆਂਦਰੇ ਰਸੇਲ ਨੇ ਛੱਕਿਆ ਵਾਲੀ ਤੂਫਾਨੀ ਪਾਰੀ ਖੇਡ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਜਿੱਤ ਦਿਵਾ ਦਿੱਤੀ। ਇਸ ਮੁਕਾਬਲੇ ’ਚ ਰਸੇਲ ਨੇ ਲੰਬੇ ਲੰਬੇ 6 ਛੱਕੇ ਲਾ ਕੇ ਸਿਰਫ਼ 14 ਗੇਂਦਾਂ ’ਚ ਅਜੇਤੂ 40 ਦੌੜਾਂ ਬਣਾ ਦਿੱਤੀਆ। ਇਸ ਜਿੱਤ ਦੇ ਨਾਲ ਹੀ ਵੈਸਟਇੰਡੀਜ਼ ਨੇ ਟੀ-20 ਸੀਰੀਜ਼ ’ਤੇ ਵੀ 2-0 ਤੋਂ ਕਬਜਾ ਕਰ ਲਿਆ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ’ਤੇ 155 ਦੌੜਾਂ ਬਣਾਈਆਂ ਸਨ, ਜਵਾਬ ’ਚ ਵੈਸਟਇੰਡੀਜ਼ ਨੇ ਇਹ ਟੀਚਾ 17 ਓਵਰ ’ਚ 3 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ। ਆਂਦਰੇ ਰਸੇਲ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ। ਰਸੇਲ ਨੂੰ ਮੈਨ ਆਫ ਦਿ ਸੀਰੀਜ਼ ਦਾ ਐਵਾਰਡ ਵੀ ਮਿਲਿਆ।

PunjabKesari

ਰਸੇਲ ਨੇ ਬਣਾਇਆ ਵਰਲਡ ਰਿਕਾਰਡ
ਸ਼੍ਰੀਲੰਕਾ ਖਿਲਾਫ ਦੂਜੇ ਟੀ20 ਮੁਕਾਬਲੇ ’ਚ ਆਂਦਰੇ ਰਸੇਲ ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰਿਆ ਅਤੇ ਉਸ ਨੇ 5ਵੀਂ ਹੀ ਗੇਂਦ ’ਤੇ ਛੱਕਾ ਲਾ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ। ਆਂਦਰੇ ਰਸੇਲ ਨੇ ਲਗਾਤਾਰ 4 ਛੱਕੇ ਲਾਏ ਅਤੇ ਉਸ ਤੋਂ ਬਾਅਦ ਆਪਣੀ ਪਾਰੀ ਦੀ ਆਖਰੀ 4 ਗੇਂਦਾਂ ’ਤੇ ਵੀ ਦੋ ਛੱਕੇ ਲਾਏ। ਰਸੇਲ ਨੇ ਛੱਕਾ ਲਗਾ ਕੇ ਹੀ ਵੈਸਟਇੰਡੀਜ਼ ਨੂੰ ਜਿੱਤ ਦਿਵਾਈ। ਆਪਣੀ ਇਸ ਜ਼ਬਰਦਸਤ ਪਾਰੀ ’ਚ ਰਸੇਲ ਨੇ ਇਕ ਵਰਲਡ ਰਿਕਾਰਡ ਵੀ ਬਣਾਇਆ। ਉਹ ਟੀ20 ਅੰਤਰਰਾਸ਼ਟਰੀ ’ਚ ਪਹਿਲਾਂ ਖਿਡਾਰੀ ਹੈ ਜਿਸ ਨੇ 40 ਦੌੜਾਂ ਦੀ ਅਜੇਤੂ ਪਾਰੀ ’ਚ 6 ਛੱਕੇ ਲਾਏ ਹਨ।PunjabKesari ਰਸੇਲ ਨੂੰ ਜਦੋਂ ਇਸ ਰਿਕਾਰਡ ਦਾ ਪਤਾ ਚੱਲਿਆ ਤਾਂ ਬੇਹੱਦ ਖੁਸ਼ ਹੋਇਆ। ਇਸ ਤੋਂ ਪਹਿਲਾਂ ਰਸੇਲ ਨੇ ਪਹਿਲੇ ਟੀ-20 ’ਚ ਵੀ 14 ਗੇਂਦਾਂ ’ਚ 35 ਦੌੜਾਂ ਦੀ ਪਾਰੀ ਖੇਡੀ ਸੀ। ਸੀਰੀਜ਼ ’ਚ ਉਸ ਨੇ ਕੁਲ 10 ਛੱਕੇ ਲਗਾਏ ਅਤੇ ਉਸ ਦਾ ਸਟ੍ਰਾਈਕ ਰੇਟ 250 ਤੋਂ ਵੀ ਜ਼ਿਆਦਾ ਰਿਹਾ॥


Related News