ਐਂਡਰਸਨ-ਬਰਾਡ ਨੇ ਤੋੜਿਆ ਮੁਰਲੀਧਰਨ-ਵਾਸ ਦਾ ਵੱਡਾ ਰਿਕਾਰਡ
Sunday, Aug 09, 2020 - 12:21 AM (IST)
ਮਾਨਚੈਸਟਰ- ਪਾਕਿਸਤਾਨ ਦੇ ਵਿਰੁੱਧ ਮਾਨਚੈਸਟਰ ਦੇ ਮੈਦਾਨ ’ਤੇ ਚੱਲ ਰਹੇ ਪਹਿਲੇ ਟੈਸਟ ਦੌਰਾਨ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਜੇਮਸ ਐਂਡਰਸਨ ਤੇ ਸਟੂਅਰਡ ਬਰਾਡ ਨੇ ਇਕ ਅਜਿਹਾ ਰਿਕਾਰਡ ਬਣਾ ਦਿੱਤਾ ਜਿਸ ਦੇ ਚੱਲਦੇ ਉਨ੍ਹਾਂ ਦੀ ਖੂਬ ਸ਼ਲਾਘਾ ਹੋ ਰਹੀ ਹੈ। ਐਂਡਰਸਨ ਤੇ ਬਰਾਡ ਦੀ ਜੋੜੀ ਹੁਣ ਇਕੱਠੇ ਖੇਡਦੇ ਹੋਏ 902 ਵਿਕਟਾਂ ਸ਼ੇਅਰ ਕਰ ਚੁੱਕੇ ਹਨ। ਅਜਿਹਾ ਕਰ ਉਨ੍ਹਾਂ ਨੇ ਸ਼੍ਰੀਲੰਕਾ ਦੇ ਦਿੱਗਜ ਗੇਂਦਬਾਜ਼ ਮੁਰਲੀਧਰਨ ਤੇ ਚਾਮਿੰਡਾ ਵਾਸ ਦਾ ਰਿਕਾਰਡ ਤੋੜਿਆ। ਵਾਸ ਤੇ ਮੁਰਲੀਧਰਨ ਦੇ ਕੁਲ ਮਿਲਾ ਕੇ 95 ਟੈਸਟ ’ਚ 895 ਵਿਕਟਾਂ ਹਾਸਲ ਕੀਤੀਆਂ ਸਨ। ਹੁਣ ਐਂਡਰਸਨ ਤੇ ਬਰਾਡ ਤੋਂ ਅੱਗੇ ਕੇਵਲ ਸ਼ੇਨ ਵਾਰਨ ਤੇ ਗਲੇਨ ਮੈਕਗ੍ਰਾ ਹਨ ਜਿਨ੍ਹਾਂ ਦੇ ਨਾਂ ’ਤੇ 1001 ਵਿਕਟਾਂ ਹਨ। ਦੇਖੋਂ ਰਿਕਾਰਡ-
1001 ਸ਼ੇਨ ਵਾਰਨ- ਗਲੇਨ ਮੈਕਗ੍ਰਾ (104 ਟੈਸਟ)
902 ਜੇਮਸ ਐਂਡਰਸਨ- ਸਟੂਰਅਡ ਬਰਾਡ (118)
895 ਮੁਰਲੀਧਰਨ- ਚਾਮਿੰਡਾ ਵਾਸ (95)
762 ਕਰਟਲੀ ਐਂਬ੍ਰੋਸ- ਕਰਟਨੀ ਵਾਲਸ਼ (95)
ਇੰਗਲੈਂਡ ਨੂੰ ਬਚਾਉਣ ਦੀ ਵੀ ਜ਼ਿੰਮੇਦਾਰੀ
ਇੰਗਲੈਂਡ ਦੀ ਟੀਮ ਪਾਕਿਸਤਾਨ ਦੇ ਵਿਰੁੱਧ ਪਹਿਲਾ ਟੈਸਟ ਖੇਡ ਰਹੀ ਹੈ। ਜੇਕਰ ਪਿਛਲੀ ਪੰਜ ਪਾਰੀਆਂ ਦੇਖੀਆਂ ਜਾਣ ਤਾਂ ਇੰਗਲੈਂਡ ਹਮੇਸ਼ਾ ਤੋਂ ਪਹਿਲਾਂ ਟੈਸਟ ਹਾਰਿਆ ਹੈ। ਦੇਖੋਂ ਰਿਕਾਰਡ-
ਵੈਸਟਇੰਡੀਜ਼ (ਸਾਊਥੈਪਟਨ, 2020) ਹਾਰਿਆ 4 ਵਿਕਟ ਨਾਲ
ਦੱਖਣੀ ਅਫਰੀਕਾ (ਸੈਂਚੁਰੀਅਨ, 2019) ਹਰਾਇਆ 107 ਦੌੜਾਂ ਨਾਲ
ਨਿਊਜ਼ੀਲੈਂਡ (ਮਾਊਂਡ ਮਊਨਗੁਨਈ, 2019) ਪਾਰੀ ਤੇ 64 ਦੌੜਾਂ ਨਾਲ ਹਰਾਇਆ
ਆਸਟਰੇਲੀਆ (ਬਰਮਿੰਘਮ, 2019) 251 ਦੌੜਾਂ ਨਾਲ ਹਰਾਇਆ
ਵੈਸਟਇੰਡੀਜ਼ (ਬਿ੍ਰਜ਼ਟਾਊਨ, 2019) 381 ਦੌੜਾਂ ਨਾਲ ਹਾਇਆ