...ਤੇ ਹੁਣ ਇਸ ਬੱਲੇਬਾਜ਼ ਨੇ ਕੀਤਾ ਧਮਾਕਾ, 6 ਗੇਂਦਾਂ ’ਤੇ ਮਾਰੇ 6 ਛੱਕੇ

Friday, May 21, 2021 - 06:58 PM (IST)

ਸਪੋਰਟਸ ਡੈਸਕ : 6 ਗੇਂਦਾਂ ’ਤੇ 6 ਛੱਕੇ ਮਾਰ ਕੇ ਅਰਿਥਰਨ ਵਸੀਕਰਣ ਉਨ੍ਹਾਂ ਖਾਸ ਖਿਡਾਰੀਆਂ ’ਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ ਇਹ ਕਾਰਨਾਮਾ ਕਰ ਕੇ ਇਤਿਹਾਸ ਰਚਿਆ ਹੈ। 34 ਸਾਲਾ ਇਸ ਬੱਲੇਬਾਜ਼ ਨੇ ਸ਼ੁੱਕਰਵਾਰ ਨੂੰ ਯੂਰਪੀਅਨ ਕ੍ਰਿਕਟ ਸੀਰੀਜ਼ ਟੀ-10 ’ਚ ਬੇਅਰ ਉਰਡਿਨਜਿਨ ਬੂਸਟਰਜ਼ ਵੱਲੋਂ ਖੇਡਦਿਆਂ ਕੋਲਿਨ ਚੈਲੰਜਰਜ਼ ਖ਼ਿਲਾਫ ਇਹ ਕਾਰਨਾਮਾ ਕੀਤਾ। ਅਰਿਥਰਨ ਨੇ 6 ਗੇਂਦਾਂ ’ਤੇ 6 ਛੱਕੇ ਪਾਰੀ ਦੇ 5ਵੇਂ ਓਵਰ ’ਚ ਜੜੇ।

ਉਨ੍ਹਾਂ ਨੇ ਗੇਂਦਬਾਜ਼ ਆਯੁਸ਼ ਸ਼ਰਮਾ ਦੀਆਂ ਗੇਂਦਾਂ ’ਤੇ 6 ਛੱਕੇ ਮਾਰੇ। ਉਨ੍ਹਾਂ ਨੇ ਆਪਣੀ ਇਸ ਪਾਰੀ ’ਚ 7 ਛੱਕੇ ਤੇ 3 ਚੌਕੇ ਮਾਰੇ। ਉਹ ਪਾਰੀ ਦੇ ਅੱਠਵੇਂ ਓਵਰ ’ਚ ਆਊਟ ਹੋਇਆ। ਅਰਿਥਰਨ ਦੀਆਂ ਧਮਾਕੇਦਾਰ 61 ਦੌੜਾਂ ਦੀ ਬਦੌਲਤ ਬੇਅਰ ਉਰਡਿਨਜਿਨ ਬੂਸਟਰਜ਼ ਨੇ 10 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 115 ਦੌੜਾਂ ਬਣਾਈਆਂ।ਅਰਿਥਰਨ ਇਸ ਸੀਜ਼ਨ ’ਚ ਸ਼ਾਨਦਾਰ ਫਾਰਮ ’ਚ ਰਿਹਾ ਹੈ। ਉਹ ਇਸ ਸੀਜ਼ਨ ’ਚ ਸੱਤ ਮੈਚ ਖੇਡੇ ਹਨ ਤੇ180 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਨਾਲ 161 ਦੌੜਾਂ ਬਣਾਈਆਂ ਹਨ।

ਇਨ੍ਹਾਂ ਬੱਲੇਬਾਜ਼ਾਂ ਨੇ ਕੀਤਾ ਹੈ ਇਹ ਕਾਰਨਾਮਾ
ਗੈਰੀ ਸੋਬਰਸ (1968)-ਮਹਾਨ ਆਲਰਾਊਂਡਰ ਗੈਰੀ ਸੋਬਰਸ ਨੇ ਪਹਿਲੀ ਸ਼੍ਰੇਣੀ ਕ੍ਰਿਕਟ ’ਚ 6 ਗੇਂਦਾਂ ’ਤੇ 6 ਛੱਕੇ ਮਾਰੇ ਸਨ ਤੇ ਉਹ ਅਜਿਹਾ ਕਰਨ ਵਾਲੇ ਪਹਿਲੇ ਕ੍ਰਿਕਟਰ ਬਣੇ ਸਨ।

ਰਵੀ ਸ਼ਾਸਤਰੀ (1984)-ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਰਵੀ ਸ਼ਾਸਤਰੀ ਕ੍ਰਿਕਟ ਦੀ ਦੁਨੀਆ ’ਚ ਦੂਸਰੇ ਬੱਲੇਬਾਜ਼ ਸਨ, ਜਿਨ੍ਹਾਂ ਨੇ ਲਗਾਤਾਰ 6 ਗੇਂਦਾਂ ’ਤੇ 6 ਛੱਕੇ ਮਾਰੇ ਸਨ। ਉਨ੍ਹਾਂ ਨੇ 1984 ’ਚ ਰਣਜੀ ਟਰਾਫੀ ਦੇ ਮੈਚ ’ਚ ਬੜੌਦਾ ਦੇ ਤਿਲਕ ਰਾਜ ਦੀਆਂ 6 ਗੇਂਦਾਂ ’ਤੇ 6 ਛੱਕੇ ਮਾਰੇ ਸਨ।

ਯੁਵਰਾਜ ਸਿੰਘ (2007)-ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ 6 ਗੇਂਦਾਂ ’ਤੇ 6 ਛੱਕੇ ਮਾਰਨ ਵਾਲੇ ਦੂਸਰੇ ਭਾਰਤੀ ਬੱਲੇਬਾਜ਼ ਸਨ। ਯੁਵਰਾਜ ਨੇ ਇਹ ਕਾਰਨਾਮਾ 2007 ਟੀ-20 ਵਰਲਡ ਕੱਪ ’ਚ ਇੰਗਲੈਂਡ ਦੇ ਗੇਂਦਬਾਜ਼ ਸਟੁਅਰਟ ਬ੍ਰਾਡ ਖਿਲਾਫ ਕੀਤਾ ਸੀ।

ਰਸ਼ਲ ਗਿਬਜ਼ (2007)-ਸਾਊਥ ਅਫਰੀਕਾ ਦੇ ਓਪਨਰ ਬੱਲੇਬਾਜ਼ ਹਰਸ਼ਲ ਗਿਬਜ਼ ਨੇ ਸਾਲ 2007 ਵਿਸ਼ਵ  ਵਰਲਡ ਕੱਪ ’ਚ ਨੀਦਰਲੈਂਡ ਦੇ ਡਾਨ ਵਾਨ ਬੁੰਗੇ ਖਿਲਾਫ 6 ਛੱਕੇ ਜੜੇ ਸਨ।

ਰਾਸ ਵਿਟਿਲੀ (2017)-ਵਾਸਟਰਸ਼ਾਇਰ ਵੱਲੋਂ ਖੇਡਦੇ ਹੋਏ ਰਾਸ ਵਿਟਿਲੀ ਨੇ ਇਹ ਕਾਰਨਾਮਾ ਇੰਗਲਿਸ਼ ਕਾਊਂਟੀ ਕ੍ਰਿਕਟ ’ਚ ਯਾਰਕਸ਼ਾਇਰ ਦੇ ਸਪਿਨਰ ਕਾਰਲ ਕਰਵਰ ਦੇ ਓਵਰ ’ਚ ਕੀਤਾ ਸੀ।

ਹਰਜਤੁੱਲ੍ਹਾ ਜਜਈ (2018)-ਅਫਗਾਨਿਸਤਾਨ ਦੇ ਬੱਲੇਬਾਜ਼ ਹਰਜਤੁੱਲ੍ਹਾ ਜਜਈ ਨੇ ਅਫਗਾਨਿਸਤਾਨ ਪ੍ਰੀਮੀਅਰ ਲੀਗ ’ਚ ਕਾਬੁਲ ਜਵਾਨਾ ਵੱਲੋਂ ਖੇਡਦੇ ਹੋਏ ਲਗਾਤਾਰ 6 ਛੱਕੇ ਮਾਰੇ ਸਨ। ਜਜਈ ਨੇ ਬਲਖ ਲੀਜੈਂਡਜ਼ ਦੇ ਗੇਂਦਬਾਜ਼ ਅਬਦੁੱਲਾ ਮਜਾਰੀ ਖਿਲਾਫ ਇਹ ਉਪਲੱਬਧੀ ਹਾਸਲ ਕੀਤੀ ਸੀ।

ਲਿਓ ਕਾਰਟਰ (2020)-ਨਿਊਜ਼ੀਲੈਂਡ ਦੇ ਲਿਓ ਕਾਰਟਰ ਨੇ ਘਰੇਲੂ ਟੀ20 ਟੂਰਨਾਮੈਂਟ ’ਚ ਨਾਰਦਰਨ ਨਾਈਟਸ ਖਿਲਾਫ ਸਪਿਨਰ ਐਂਟ ਡੇਵਸਿਚ ਦੀਆਂ 6 ਗੇਂਦਾਂ ’ਤੇ ਲਗਾਤਾਰ ਛੇ ਛੱਕੇ ਮਾਰੇ ਸਨ।

ਕੀਰੋਨ ਪੋਲਾਰਡ (2021)-ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਪੋਲਾਰਡ ਨੇ ਸ਼੍ਰੀਲੰਕਾ ਦੇ ਅਕਿਲਾ ਧਨੰਜਯ ਦੇ ਇਕ ਓਵਰ ’ਚ 6 ਛੱਕੇ ਮਾਰੇ ਸਨ। 


Manoj

Content Editor

Related News