ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਲਈ ਅਕੈਡਮੀ ਸ਼ੁਰੂ ਕਰੇਗਾ ਆਨੰਦ

12/10/2020 10:09:13 PM

ਚੇਨਈ (ਨਿਕਲੇਸ਼ ਜੈਨ) – ਭਾਰਤ ਦਾ ਧਾਕੜ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਅਕੈਡਮੀ ਸ਼ੁਰੂ ਕਰਕੇ ਨੌਜਵਾਨ ਖਿਡਾਰੀਆਂ ਨੂੰ ਟ੍ਰੇਨਿੰਗ ਦੇਵੇਗਾ, ਜਿਸ ਦੇ ਲਈ ਉਸ ਨੇ ਬੇਸਟਬ੍ਰਿਜ ਕੈਪੀਟਲ ਦੇ ਨਾਲ ਹੱਥ ਮਿਲਾਇਆ ਹੈ। ਇਸ ਅਕੈਡਮੀ ਨੂੰ ਬੇਸਟਬ੍ਰਿਜ ਆਨੰਦ ਅਕੈਡਮੀ ਦਾ ਨਾਂ ਦਿੱਤਾ ਗਿਆ ਹੈ। ਅਜੇ ਉਸ ਨੇ ਦੇਸ਼ ਦੇ ਪੰਜ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਚੋਣ ਕੀਤੀ ਹੈ, ਜਿਨ੍ਹਾਂ ਨੂੰ 5 ਵਾਰ ਦਾ ਵਿਸ਼ਵ ਚੈਂਪੀਅਨ ਆਨੰਦ ਟ੍ਰੇਨਿੰਗ ਦੇਵੇਗਾ।

ਜਿਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਸ਼ੁਰੂ ਵਿਚ ਟ੍ਰੇਨਿੰਗ ਲਈ ਚੁਣਿਆ ਗਿਆ ਹੈ, ਉਨ੍ਹਾਂ ਵਿਚ 15 ਸਾਲ ਦਾ ਆਰ. ਪ੍ਰਗਿਆਨੰਦਾ, ਨਿਹਾਲ ਸਰੀਨ (16 ਸਾਲ), ਰੌਨਕ ਸਾਧਵਾਨੀ (15), ਡੀ. ਗੁਕੇਸ਼ (14) ਤੇ ਪ੍ਰਗਿਆਨੰਦਾ ਦੀ ਭੈਣ ਆਰ. ਵੈਸ਼ਾਲੀ (19) ਸ਼ਮਲ ਹਨ। ਇਸ ਹਿੱਸੇਦਾਰੀ ਦੇ ਤਹਿਤ ਹਰ ਸਾਲ ਯੋਗ ਉਮੀਦਵਾਰਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਚੋਟੀ ਦੀ ਵਿਸ਼ਵ ਸ਼ਤਰੰਜ ਰੈਂਕਿੰਗ ਵਿਚ ਜਗ੍ਹਾ ਬਣਾਉਣ ਲਈ ਮਦਦ ਉਪਲਬੱਧ ਕਰਵਾਈ ਜਾਵੇਗੀ।

ਆਨੰਦ ਨੇ ਇਸ ਬਾਰੇ ਵਿਚ ਕਿਹਾ,''ਸ਼ਤਰੰਜ ਨੇ ਪਿਛਲੇ 20 ਸਾਲਾਂ ਵਿਚ ਕਾਫੀ ਤਰੱਕੀ ਕੀਤੀ ਹੈ। ਦੇਸ਼ ਵਿਚ ਕਈ ਯੋਗ ਖਿਡਾਰੀ ਹਨ, ਜਿਹੜੇ ਉਚਿਤ ਮਾਰਗਦਰਸ਼ਨ ਮਿਲਣ 'ਤੇ ਟਾਪ-10 ਵਿਚ ਜਗ੍ਹਾ ਬਣਾ ਸਕਦੇ ਹਨ ਤੇ ਇੱਥੋਂ ਤਕ ਿਕ ਵਿਸ਼ਵ ਚੈਂਪੀਅਨ ਵੀ ਬਣ ਸਕਦੇ ਹਨ।''


Inder Prajapati

Content Editor

Related News