ਆਨੰਦ ਨੇ ਗ੍ਰੈਂਡ ਮਾਸਟਰਾਂ ਨੂੰ ਕਿਹਾ, ਈ. ਐੱਲ. ਓ. ਰੇਟਿੰਗ ਸੁਧਾਰੋ

11/1/2019 3:43:51 AM

ਚੇਨਈ— ਭਾਰਤ ਦੇ ਮਹਾਨ ਖਿਡਾਰੀ ਤੇ ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਵੀਰਵਾਰ ਨੂੰ ਪੀ ਇਨਿਆਨ, ਪ੍ਰੀਥੁ ਗੁਪਤਾ ਤੇ ਰੌਨਕ ਸਾਧਵਾਨੀ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸਖਤ ਮਿਹਨਤ ਕਰਕੇ 2600 ਈ. ਐੱਲ. ਓ. ਰੇਟਿੰਗ ਪਾਰ ਕਰਨ ਨੂੰ ਕਿਹਾ। ਇਨਿਆਨ, ਪ੍ਰੀਥੁ ਤੇ ਰੌਨਕ ਹਾਲ 'ਚ ਦੇਸ਼ ਦੇ ਕ੍ਰਮਵਾਰ- 63ਵੇਂ, 64ਵੇਂ ਤੇ 65ਵੇਂ ਗ੍ਰੈਂਡ ਮਾਸਟਰ ਬਣੇ। ਉਨ੍ਹਾ ਨੇ ਇੱਥੇ ਗਲੋਬਲ ਟੈਕਨਾਲੋਜੀ ਕੰਪਨੀ 'ਮਾਈਕ੍ਰੋਸੇਂਸ ਪ੍ਰਾਈਵੇਟ ਲਿ. ਮੀ. ਵਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਇਹ ਗੱਲ ਕਹੀ। ਉਨ੍ਹਾ ਨੇ ਨੋਜਵਾਨ ਖਿਡਾਰੀਆਂ ਨੂੰ ਸਖਤ ਮਿਹਨਤ ਜਾਰੀ ਰੱਖ ਕੇ ਆਪਣੀ ਈ. ਐੱਲ. ਓ. ਰੇਟਿੰਗ ਸੁਧਾਰਨ ਤੇ 2600 ਈ. ਐੱਲ. ਓ. ਰੇਟਿੰਗ ਪਾਰ ਕਰਨ ਦੀ ਗੱਲ ਕਹੀ।


Gurdeep Singh

Edited By Gurdeep Singh