ਪੈਰਿਸ ਗ੍ਰੈਂਡ ਚੈੱਸ ਟੂਰ ਰੈਪਿਡ ''ਚ ਸਾਂਝੇ ਤੌਰ ''ਤੇ ਚੌਥੇ ਸਥਾਨ ''ਤੇ ਰਿਹਾ ਆਨੰਦ

06/23/2018 11:16:04 PM

ਪੈਰਿਸ— ਪੈਰਿਸ ਗ੍ਰੈਂਡ ਚੈੱਸ ਟੂਰ ਦੇ ਦੂਜੇ ਪੜਾਅ ਦੇ ਰੈਪਿਡ ਮੁਕਾਬਲਿਆਂ ਦਾ ਖਿਤਾਬ ਲਗਾਤਾਰ ਦੂਜੀ ਵਾਰ ਵੀ ਅਮਰੀਕਾ ਦੇ ਵੇਸਲੀ ਸੋ ਨੇ ਆਪਣੇ ਨਾਂ ਕਰ ਲਿਆ। 
ਉਸ ਨੇ 9 ਮੈਚਾਂ 'ਚੋਂ 4 ਜਿੱਤਾਂ, 4 ਡਰਾਅ ਤੇ 1 ਹਾਰ ਦੇ ਨਾਲ ਕੁਲ 12 ਅੰਕ ਹਾਸਲ ਕੀਤੇ ਤੇ ਉਹ ਹਮਵਤਨ ਹਿਕਾਰੂ ਨਾਕਾਮੁਰਾ ਤੇ ਰੂਸ ਦੇ ਸੇਰਗੀ ਕਰਜ਼ਾਕਿਨ ਤੋਂ ਸਿਰਫ 1 ਅੰਕ ਅੱਗੇ ਰਿਹਾ। ਉਥੇ ਹੀ ਪਹਿਲੇ ਦਿਨ ਦੀ ਬੜ੍ਹਤ ਦਾ ਭਾਰਤ ਦੇ ਵਿਸ਼ਵਨਾਥਨ ਆਨੰਦ ਫਾਇਦਾ ਨਹੀਂ ਚੁੱਕ ਸਕਿਆ ਤੇ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਰਿਹਾ। ਆਨੰਦ ਨੇ ਪਹਿਲੇ ਦਿਨ ਮਿਲੀ ਇਕ ਜਿੱਤ ਤੋਂ ਬਾਅਦ 7 ਡਰਾਅ ਖੇਡੇ, ਜਦਕਿ ਉਸ ਨੂੰ ਇਕ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਆਨੰਦ ਕੁਲ 9 ਅੰਕ ਬਣਾ ਕੇ ਅਰਮੀਨੀਆ ਦੇ ਲੇਵਾਨ ਆਰੋਨੀਅਨ ਤੇ ਫਰਾਂਸ ਦੇ ਮੈਕਸਿਮ ਲਾਗ੍ਰੇਵ ਨਾਲ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਰਿਹਾ।

 


Related News