ਇੰਗਲੈਂਡ ਦੇ ਫ਼ੈਨ ਨੇ ਪਹਿਲੇ ਏਸ਼ੇਜ਼ ਟੈਸਟ ਦੇ ਦੌਰਾਨ ਆਸਟਰੇਲੀਆਈ ਪ੍ਰਸ਼ੰਸਕ ਨੂੰ ਕੀਤਾ ਪਰਪੋਜ਼ (ਵੇਖੋ ਵੀਡੀਓ)

Friday, Dec 10, 2021 - 05:17 PM (IST)

ਇੰਗਲੈਂਡ ਦੇ ਫ਼ੈਨ ਨੇ ਪਹਿਲੇ ਏਸ਼ੇਜ਼ ਟੈਸਟ ਦੇ ਦੌਰਾਨ ਆਸਟਰੇਲੀਆਈ ਪ੍ਰਸ਼ੰਸਕ ਨੂੰ ਕੀਤਾ ਪਰਪੋਜ਼ (ਵੇਖੋ ਵੀਡੀਓ)

ਸਪੋਰਟਸ ਡੈਸਕ- ਬ੍ਰਿਸਬੇਨ 'ਚ ਚਲ ਰਹੇ ਪਹਿਲੇ ਏਸ਼ੇਜ਼ ਟੈਸਟ ਦੇ ਦੌਰਾਨ ਲੋਕਾਂ ਦੇ ਸਾਹਮਣੇ ਇੰਗਲੈਂਡ ਕ੍ਰਿਕਟ ਟੀਮ ਦੇ ਪ੍ਰਸ਼ੰਸਕ ਰਾਬ ਨੇ ਸ਼ੁੱਕਰਵਾਰ ਨੂੰ ਆਪਣੀ ਆਸਟਰੇਲੀਆਈ ਪ੍ਰੇਮਿਕਾ ਨੇਟ ਨੂੰ ਪ੍ਰਪੋਜ਼ ਕੀਤਾ। ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਆਸਟਰੇਲੀਆ ਦੇ ਖ਼ਿਲਾਫ਼ ਇੰਗਲੈਂਡ ਦੇ ਡੇਵਿਡ ਮਲਾਨ ਤੇ ਜੋ ਰੂਟ ਨੇ ਪਾਰੀ ਸੰਭਾਲੀ ਤੇ ਤੀਜੇ ਦਿਨ ਤਕ ਟੀਮ 2 ਵਿਕਟਾਂ ਗੁਆ ਕ 220 ਦੌੜਾਂ ਬਣਾਈਆਂ ਤੇ ਮੇਜ਼ਬਾਨ ਵਲੋਂ ਬਣਾਈਆਂ ਗਈਆਂ ਪਹਿਲੀ ਪਾਰੀ ਦੇ 425 ਦੌੜਾਂ ਤੋਂ ਪਿੱਛੇ ਹੈ।

ਗਾਬਾ 'ਚ ਚਲ ਰਹੇ ਪਹਿਲੇ ਟੈਸਟ ਦੇ ਤੀਜੇ ਦਿਨ ਸਵੇਰੇ ਦੇ ਸੈਸ਼ਨ ਦੇ ਦੌਰਨ ਰਾਬ ਨੇ ਆਸਟਰੇਲੀਆਈ ਪ੍ਰੇਮਿਕਾ ਨੇਟ ਨੂੰ ਪਰਪੋਜ਼ ਕਰਨ ਲਈ ਰਿੰਗ (ਮੁੰਦਰੀ) ਕੱਢੀ ਤੇ ਗੋਡਿਆਂ ਦੇ ਭਾਰ ਬੈਠ ਕੇ ਪ੍ਰੇਮਿਕਾ ਨੇਟ ਨੂੰ ਪਰਪੋਜ਼ ਕੀਤਾ। ਉਨ੍ਹਾਂ ਕਿਹਾ, ਚਾਰ ਸਾਲ ਹੋ ਗਏ । ਕੀ ਤਸੀਂ ਮੇਰੇ ਨਾਲ ਵਿਆਹ ਕਰੋਗੇ? ਪਹਿਲਾਂ ਤਾਂ ਨੇਟ ਕੁਝ ਸਮਝ ਨਹੀਂ ਸਕੀ ਤੇ ਜਦੋਂ ਰਾਬ ਨੇ ਉਸ ਨੂੰ ਪਰਪੋਜ਼ ਕੀਤਾ ਤਾਂ ਪਹਿਲਾਂ ਤਾਂ ਉਹ ਹੈਰਨ ਹੋਈ ਤੇ ਫਿਰ ਆਪਣੀ ਹਾਮੀ ਭਰਦੇ ਹੋਏ ਇਸ ਰਿਸ਼ਤੇ ਨੂੰ ਕਬੂਲ ਕੀਤਾ ਤੇ ਰਾਬ ਨੂੰ ਕਿਸ ਕੀਤਾ।

ਰਾਬ ਨੇ ਪਹਿਲੀ ਵਾਰ ਆਸਟਰੇਲੀਆ 'ਚ 2017-18 ਏਸ਼ੇਜ਼ ਦੇ ਦੌਰਾਨ ਨੇਟ ਨੂੰ ਦੇਖਿਆ ਸੀ। ਨੇਟ ਨੇ ਕਿਹਾ, ਉਨ੍ਹਾਂ ਨੂੰ ਇਸ ਦੀ ਬਿਲਕੁਲ ਵੀ ਉਮੀਦ ਨਹੀਂ ਸੀ। ਮੈਂ ਅਜੇ ਵੀ ਬਹੁਤ  ਹੈਰਾਨ ਹਾਂ। ਆਪਣੀ ਪਹਿਲੀ ਗੱਲਬਾਤ ਨੂੰ ਯਾਦ ਕਰਦੇ ਹੋਏ ਰਾਬ ਨੇ ਕਿਹਾ, ਮੈਂ ਉਸ ਨੂੰ ਚਾਰ ਸਾਲ ਪਹਿਲਾਂ ਮੈਲਬੋਰਨ ਕ੍ਰਿਕਟ ਗਰਾਉਂਡ (ਐੱਮ. ਸੀ. ਜੀ.) 'ਚ ਮਿਲਿਆ ਸੀ।

 

 


author

Tarsem Singh

Content Editor

Related News