ਓਲੰਪਿਕ ''ਚ ਜ਼ਿਆਦਾ ਵਜ਼ਨ ਦੀ ਕੈਟੇਗਰੀ ਦੇ ਰਿੰਗ ''ਚ ਉਤਰਨਗੇ ਅਮਿਤ ਪੰਘਾਲ
Thursday, Sep 06, 2018 - 12:01 PM (IST)

ਨਵੀਂ ਦਿੱਲੀ— ਏਸ਼ੀਆਈ ਖੇਡਾਂ 'ਚ ਸੋਨ ਤਮਗੇ ਜਿੱਤਣ ਵਾਲੇ ਬਾਕਸਰ ਅਮਿਤ ਪੰਘਾਲ ਦੀਆਂ ਨਜ਼ਰਾਂ ਹੁਣ ਓਲੰਪਿਕ ਤਮਗੇ 'ਤੇ ਹਨ ਜਿਸ ਲਈ ਉਹ ਅਮਰੀਕਾ 'ਚ ਟਰੇਨਿੰਗ ਦੀ ਪਲਾਨਿੰਗ ਕਰ ਰਹੇ ਹਨ। 52 ਕ੍ਰਿ.ਗ੍ਰਾ ਵਰਗ 'ਚ ਖੇਡਣ ਦੀ ਤਿਆਰੀ ਦੇ ਲਈ ਉਹ ਭਾਰਤੀ ਫੌਜ ਦੀ ਮਦਦ ਨਾਲ ਅਮਰੀਕਾ 'ਚ ਮਾਸਪੇਸ਼ੀਆਂ ਦੀ ਮਜ਼ਬੂਤੀ ਦੀ ਟ੍ਰੇਨਿੰਗ ਲੈ ਸਕਦੇ ਹਨ।
ਹਰਿਆਣਾ ਦੇ ਮਾਇਨਾ ਪਿੰਡ ਦੇ 22 ਸਾਲਾ ਅਮਿਤ ਏਸ਼ੀਆਡ 'ਚ ਤਮਗਾ ਜਿੱਤਣ ਵਾਲੇ ਭਾਰਤ ਦੇ 8ਵੇਂ ਬਾਕਸਰ ਹਨ। ਹਾਲਾਂਕਿ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਓਲੰਪਿਕ 'ਚ ਮਹਿਲਾਵਾਂ ਦੀ ਪ੍ਰਤੀਯੋਗਿਤਾ ਨੂੰ ਜਗ੍ਹਾ ਦੇਣ ਲਈ ਪੁਰਸ਼ਾਂ ਦੇ 49 ਕ੍ਰਿ.ਗ੍ਰਾ. ਵਰਗ ਨੂੰ ਹਟਾਇਆ ਜਾ ਸਕਦਾ ਹੈ। ਅਮਿਤ ਦਾ ਕਹਿਣਾ ਹੈ, ''ਏਸ਼ੀਆਡ 'ਚ 49 ਕ੍ਰਿ.ਗ੍ਰਾ. ਵਰਗ 'ਚ ਮੇਰਾ ਆਖਰੀ ਮੁਕਾਬਲਾ ਸੀ। ਹੁਣ ਮੇਰਾ ਪੁਰਾ ਧਿਆਨ ਟੋਕੀਓ ਓਲੰਪਿਕ 'ਤੇ ਹੈ ਅਤੇ ਉਸ ਲਈ ਮੈਂ 52 ਕ੍ਰਿ.ਗ੍ਰਾ. ਵਰਗ 'ਚ ਹਿੱਸਾ ਲਵਾਂਗਾ। ਵਜ਼ਨ ਵਧਾਉਣ ਦੀ ਚੁਣੌਤੀ ਸੌਖੀ ਨਹੀਂ ਹੋਵੇਗੀ। ਇਸ ਤੋਂ ਵੱਡੀ ਚੁਣੌਤੀ ਨਵੇਂ ਵਜ਼ਨ ਵਰਗ 'ਚ ਖ਼ੁਦ ਨੂੰ ਢਾਲ ਪਾਉਣ ਦੀ ਹੋਵੇਗੀ।''