ਆਮਿਰ ਖਾਨ ਨੇ ਦੋ ਸਾਲ ''ਚ ਪਹਿਲਾ ਮੁਕਾਬਲਾ ਸਿਰਫ 39 ਸਕਿੰਟਾਂ ''ਚ ਜਿੱਤਿਆ

04/22/2018 12:30:11 PM

ਲੀਵਰਪੂਲ (ਬਿਊਰੋ)— ਸਾਬਕਾ ਵਿਸ਼ਵ ਚੈਂਪੀਅਨ ਮੁੱਕੇਬਾਜ਼ ਆਮਿਰ ਖਾਨ ਨੇ ਫਿਲ ਲੋ ਗ੍ਰੇਕੋ ਨੂੰ ਸਿਰਫ 39 ਸਕਿੰਟਾਂ 'ਚ ਹਰਾ ਕੇ ਦੋ ਸਾਲਾਂ 'ਚ ਆਪਣਾ ਮੁਕਾਬਲਾ ਜਿੱਤਿਆ। ਪੰਜ ਸਾਲਾਂ 'ਚ ਪਹਿਲੀ ਵਾਰ ਆਪਣੇ ਘਰ ਬ੍ਰਿਟੇਨ 'ਚ ਖੇਡ ਰਹੇ ਆਮਿਰ ਨੂੰ ਕੈਨੇਡਾ ਦੇ ਵਿਰੋਧੀ ਮੁਕਾਬਲੇਬਾਜ਼ ਨੂੰ ਢਹਿ-ਢੇਰੀ ਕਰਨ 'ਚ ਬਿਲਕੁਲ ਵੀ ਪਸੀਨਾ ਨਹੀਂ ਵਹਾਉਣਾ ਪਿਆ।

2 ਵਜ਼ਨ ਵਰਗ ਵਧਾਉਣ ਦੇ ਬਾਅਦ ਮਈ 2016 'ਚ ਸਾਊਲ ਅਲਵਾਰੇਜ ਦੇ ਖਿਲਾਫ ਨਾਕਆਊਟ ਹੋਣ ਦੇ ਬਾਅਦ ਆਮਿਰ ਦਾ ਇਹ ਪਹਿਲਾ ਮੁਕਾਬਲਾ ਹੈ। ਉਹ 2009-12 ਤੱਕ ਡਬਲਿਊ.ਬੀ.ਏ. ਸੁਪਰ ਲਾਈਟਵੇਟ ਵਰਗ 'ਚ ਵਿਸ਼ਵ ਚੈਂਪੀਅਨ ਰਹੇ। ਆਮਿਰ ਨੇ ਆਪਣੇ 36 ਮੁਕਾਬਲਿਆਂ 'ਚੋਂ 32 ਮੁਕਾਬਲਿਆਂ 'ਚ ਜਿੱਤ ਦਰਜ ਕੀਤੀ ਹੈ ਜਿਸ 'ਚ 20 ਨਾਕਆਊਟ ਸ਼ਾਮਲ ਹਨ।


Related News