ਓਪੇਲਕਾ ਨੇ ਜਿੱਤਿਆ ਡੇਲਰੇ ਬੀਚ ਓਪਨ ਦਾ ਖਿਤਾਬ, ਪੁਰਸ਼ਾਂ ਦੇ ਡਬਲਜ਼ ''ਚ ਬ੍ਰਾਇਨ ਭਰਾਵਾਂ ਨੇ ਮਾਰੀ ਬਾਜ਼ੀ

02/24/2020 6:20:10 PM

ਸਪੋਰਟਸ ਡੈਸਕ— ਚੌਥਾ ਦਰਜਾ ਪ੍ਰਾਪਤ ਅਮਰੀਕਾ ਦੇ ਰੀਲੀ ਓਪੇਲਕਾ ਨੇ ਜਾਪਾਨ ਦੇ ਨਿਸ਼ਿਓਕਾ ਯੋਸ਼ਿਹਿਤੋ ਨੂੰ ਡੇਲਰੇ ਬੀਚ ਓਪਨ ਦੇ ਫਾਈਨਲ ਮੁਕਾਬਲੇ 'ਚ 7-5, 6-7, 6-2 ਨਾਲ ਹਰਾ ਕੇ ਖਿਤਾਬ ਜਿੱਤ ਲਿਆ। 39ਵੀਂ ਰੈਂਕਿੰਗ ਦੇ ਓਪੇਲਕਾ ਨੇ ਇਸ ਦੇ ਨਾਲ ਹੀ ਆਪਣੀ ਦੂਜੀ ਏ. ਟੀ. ਪੀ. ਟੂਰ ਟਰਾਫੀ ਜਿੱਤ ਲਈ। ਓਪੇਲਕਾ ਨੇ ਦੋ ਘੰਟੇ 9 ਮਿੰਟ ਅਤੇ 47 ਸੈਕਿੰਡ ਤਕ ਖੇਡੇ ਗਏ ਇਸ ਮੁਕਾਬਲੇ 'ਚ 27 ਐੱਸ ਲਗਾਏ ਜਦ ਕਿ 48ਵੀਂ ਰੈਂਕਿੰਗ ਦੇ ਯੋਸ਼ਿਹਿਤੋ ਮੁਕਾਬਲੇ 'ਚ ਤਿੰਨ ਐੱਸ ਹੀ ਲੱਗਾ ਸਕਿਆ। ਇਸ ਤੋਂ ਪਹਿਲਾਂ ਓਪੇਲਕਾ ਨੇ ਸੈਮੀਫਾਈਨਲ ਮੁਕਾਬਲੇ 'ਚ ਦੂਜੀ ਸੀਡ ਕੈਨੇਡਾ ਦੇ ਮਿਲੋਸ ਰਾਓਨਿਕ ਨੂੰ 4-6, 7-6, 6-3 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ।PunjabKesari
ਪੁਰਸ਼ ਡਬਲਜ਼ ਮੁਕਾਬਲੇ 'ਚ ਅਮਰੀਕਾ ਦੇ ਬਾਬ ਬ੍ਰਾਇਨ ਅਤੇ ਮਾਈਕ ਬ੍ਰਾਇਨ ਨੇ ਬ੍ਰਿਟੇਨ ਦੇ ਲੁਕ ਬੇਮਬ੍ਰਿਜ ਅਤੇ ਜਾਪਾਨ ਦੇ ਬੇਨ ਮੈਕਲਾਚਲਨ ਦੀ ਜੋੜੀ ਨੂੰ ਫਾਈਨਲ 'ਚ 3-6, 7 -5,10-5 ਨਾਲ ਹਰਾ ਕੇ ਖਿਤਾਬੀ ਮੁਕਾਬਲਾ ਜਿੱਤ ਲਿਆ। ਇਸ ਟੂਰਨਾਮੈਂਟ ਵਿਚ ਸਾਬਕਾ ਨੰਬਰ ਇਕ ਬ੍ਰਾਇਨ ਭਰਾਵਾਂ ਦਾ ਇਹ ਛੇਵਾਂ ਖਿਤਾਬ ਸੀ. ਉਸਨੇ ਆਖਰੀ ਵਾਰ ਇਸ ਟੂਰਨਾਮੈਂਟ ਵਿੱਚ ਭਾਗ ਲਿਆ ਸੀ।PunjabKesari


Related News