ਅਮਨਦੀਪ ਤੇ ਸਹਿਰ ਹੀਰੋ ਡਬਲਯੂ. ਪੀ. ਜੀ . ਟੀ. ਦੇ 13ਵੇਂ ਪੜਾਅ ਦੇ ਬਾਅਦ ਚੋਟੀ 'ਤੇ
Friday, Nov 26, 2021 - 01:31 PM (IST)
ਹੈਦਰਾਬਾਦ- ਹਿਤਾਸ਼ੀ ਬਕਸ਼ੀ ਨੇ ਇਸ ਸੈਸ਼ਨ 'ਚ ਮਹਿਲਾ ਕੋਰਸ 'ਚ ਸਰਵਸ੍ਰੇਸ਼ਠ ਪ੍ਰਦਰਸ਼ਨਾਂ 'ਚੋਂ ਇਕ ਕਰਦੇ ਹੋਏ ਹੀਰੋ ਮਹਿਲਾ ਪ੍ਰੋ ਲੀਗ ਟੂਰ ਦੇ 13ਵੇਂ ਪੜਾਅ ਦੇ ਦੂਜੇ ਦੌਰ 'ਚ 7 ਅੰਡਰ 65 ਦਾ ਸਕੋਰ ਕੀਤਾ ਜਿਸ ਤੋਂ ਬਾਅਦ ਉਹ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਪਹੁੰਚ ਗਈ। ਅਮਨਦੀਪ ਦ੍ਰਾਲ ਪੰਜ ਅੰਡਰ 67 ਦੇ ਸਕੋਰ ਦੇ ਬਾਅਦ ਸਹਿਰ ਅਟਵਾਲ ਦੇ ਨਾਲ ਚੋਟੀ 'ਤੇ ਹੈ। ਹਿਤਾਸ਼ੀ ਤੇ ਉਸ ਦੀ ਭੈਣ ਜਾਨ੍ਹਵੀ ਤੀਜੇ ਸਥਾਨ 'ਤੇ ਹੈ। ਜਾਨ੍ਹਵੀ ਨੇ 69 ਦਾ ਸਕੋਰ ਕੀਤਾ ਤੇ ਉਸ ਦਾ ਕੁਲ ਸਕੋਰ ਚਾਰ ਅੰਡਰ 140 ਹੈ। ਸਾਨੀਆ ਸ਼ਰਮਾ ਪੰਜਵੇਂ ਸਥਾਨ 'ਤੇ ਹੈ। 7 ਖਿਡਾਰੀ ਇਕ ਦੂਜੇ ਨਾਲ ਤਿੰਨ ਸ਼ਾਟ ਦੇ ਫ਼ਰਕ 'ਤੇ ਹੈ ਜਿਸ ਨਾਲ ਫ਼ਾਈਨਲ ਰੋਮਾਂਚਕ ਹੋਣ ਦੀ ਸੰਭਾਵਨਾ ਹੈ।