ਜੋ ਚਾਹੇ ਕਰ ਲੈਣ, ਹਮੇਸ਼ਾ ਇਕ ਧੋਖੇਬਾਜ਼ ਦੇ ਰੂਪ ''ਚ ਯਾਦ ਰੱਖੇ ਜਾਣਗੇ ਸਮਿਥ : ਹਾਰਮਿਸਨ

Monday, Sep 09, 2019 - 01:10 PM (IST)

ਜੋ ਚਾਹੇ ਕਰ ਲੈਣ, ਹਮੇਸ਼ਾ ਇਕ ਧੋਖੇਬਾਜ਼ ਦੇ ਰੂਪ ''ਚ ਯਾਦ ਰੱਖੇ ਜਾਣਗੇ ਸਮਿਥ : ਹਾਰਮਿਸਨ

ਲੰਡਨ : ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੀਵ ਹਾਰਮਿਸਨ ਦਾ ਮੰਨਣਾ ਹੈ ਕਿ ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਗੇਂਦ ਨਾਲ ਛੇੜਛਾੜ ਵਿਵਾਦ ਲਈ ਹਮੇਸ਼ਾ ਇਕ 'ਧੋਖੇਬਾਜ਼' ਦੇ ਰੂਪ 'ਚ ਯਾਦ ਰੱਖਿਆ ਜਾਵੇਗਾ। ਏਸ਼ੇਜ਼ ਸੀਰੀਜ਼ ਵਿਚ ਸਥਿ ਨੇ ਇੰਗਲੈਂਡ ਦੀ ਗੇਂਦਬਾਜ਼ਾਂ ਦਾ ਰੱਜ ਕੇ ਕੁਟਾਪਾ ਚਾੜ੍ਹਿਆ ਅਤੇ ਆਸਟਰੇਲੀਆ ਦੀ ਜਿੱਤ 'ਚ ਮੁੱਖ ਭੂਮਿਕਾ ਨਿਭਾਈ।

PunjabKesari

ਹਾਰਮਿਸਨ ਨੇ 'ਟਾਕਸਪੋਰਟ' ਰੇਡਿਓ ਨੂੰ ਕਿਹਾ, ''ਮੈਨੂੰ ਨਹੀਂ ਲਗਦਾ ਕਿ ਉਸ ਨੂੰ ਮੁਆਫ ਕੀਤਾ ਜਾ ਸਕਦਾ ਹੈ। ਜਦੋਂ ਤੁਸੀਂ ਧੋਖੇਬਾਜ਼ ਦੇ ਰੂਪ 'ਚ ਮੰਨੇ ਜਾਂਦੇ ਹੋ ਤਾਂ ਉਹੀ ਤੁਹਾਡੀ ਪਹਿਚਾਣ ਬਣ ਜਾਂਦੀ ਹੈ। ਇਨ੍ਹਾਂ ਤਿਨਾ ਬੱਲੇਬਾਜ਼ਾਂ ਨੇ ਧੋਖਾ ਕੀਤਾ ਜੋ ਇਨ੍ਹਾਂ ਦੇ ਨਾਂ ਦੇ ਨਾਲ ਹਮੇਸ਼ਾ ਰਹੇਗਾ। ਹੁਣ ਕਬਰ ਤੱਕ ਇਹ ਇਨ੍ਹਾਂ ਦੇ ਨਾਲ ਜਾਵੇਗਾ। ਸਮਿਥ ਚਾਹੇ ਜੋ ਵੀ ਕਰੇ, ਉਸ ਨੂੰ ਦੱਖਣੀ ਅਫਰੀਕਾ ਵਿਚ ਹੋਈ ਘਟਨਾ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।''

PunjabKesari


Related News