ਏਸ਼ੀਆਈ ਖੇਡਾਂ ਦੇ ਮੈਰਾਥਨ ਜੇਤੂ 'ਤੇ ਵਿਰੋਧੀ ਨੂੰ ਧੱਕਾ ਦੇਣ ਦਾ ਦੋਸ਼
Saturday, Aug 25, 2018 - 01:17 PM (IST)

ਜਕਾਰਤਾ : ਜਾਪਾਨ ਦੇ ਹਿਰੋਤੋ ਇਨੋਉ 'ਤੇ ਏਸ਼ੀਆਈ ਖੇਡਾਂ ਦੀ ਫਰਾਟਾ ਦੌੜ ਦੌਰਾਨ ਆਪਣੇ ਵਿਰੋਧੀ ਖਿਡਾਰੀ ਨੂੰ ਧੱਕਾ ਦੇਣ ਦਾ ਦੋਸ਼ ਹੈ ਜਿਸ ਦੇ ਬਾਅਦ ਉਸ ਦੀ ਸ਼ਿਕਾਇਤ ਦੌੜ ਅਧਿਕਾਰੀ ਨੂੰ ਕੀਤੀ ਗਈ ਹੈ। ਇਨੋਉ ਅਤੇ ਬਿਹਰੀਨ ਇਲਾਬਾਸੀ ਵਿਚਾਲੇ ਕਰੀਬੀ ਮੁਕਾਬਲਾ ਚਲ ਰਿਹਾ ਸੀ। ਜਾਪਾਨੀ ਦੌੜਾਕ ਨੇ ਮਮੂਲੀ ਬੜ੍ਹਤ ਬਣਾ ਲਈ। ਆਖਰੀ 100 ਮੀਟਰ 'ਚ ਇਲਾਬਾਸੀ ਨੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਜਾਪਾਨੀ ਦੌੜਾਕ ਦੇ ਧੱਕੇ ਨਾਲ ਡਿੱਗ ਗਿਆ। ਇਲਾਬਾਸੀ ਨੇ ਕਿਹਾ, '' ਨੰਬਰ ਵਨ ਨੇ ਮੈਨੂੰ ਧੱਕਾ ਦਿੱਤਾ, ਨਹੀਂ ਤਾਂ ਮੈਂ ਜਿੱਤ ਜਾਂਦਾ। ਇਲਾਬਾਸੀ ਦੇ ਕੋਚ ਗ੍ਰੇਗਰੀ ਕਿਲੋਂਜੋ ਨੇ ਕਿਹਾ, '' ਟੀਮ ਮੈਨੇਜਰ ਨੇ ਇਸ ਹਾਦਸੇ ਦੀ ਸ਼ਿਕਾਇਤ ਕੀਤੀ ਹੈ। ਬਿਹਰੀਨ ਟੀਮ ਦੇ ਅਧਿਕਾਰੀ ਦੌੜ ਦੇ ਬਾਅਦ ਤਕਨੀਕੀ ਅਧਿਕਾਰੀਆਂ ਨਾਲ ਵੀ ਮਿਲੇ।