ਅਖਿਲ ਭਾਰਤੀ ਸ਼ਤਰੰਜ ਸੰਘ ਦੀਆਂ ਚੋਣਾਂ ਖ਼ਤਮ, ਸੰਜੇ ਕਪੂਰ ਮੁਖੀ ਤੇ ਭਾਰਤ ਸਿੰਘ ਬਣਿਆ ਸਕੱਤਰ

01/06/2021 2:12:38 AM

ਚੇਨਈ (ਨਿਕਲੇਸ਼ ਜੈਨ) – ਲਗਭਗ ਇਕ ਸਾਲ ਤੋਂ ਚੱਲਿਆ ਆ ਰਿਹਾ ਅਖਿਲ ਭਾਰਤੀ ਸ਼ਤਰੰਜ ਸੰਘ ਦੇ ਵਿਵਾਦ ਦਾ ਅੰਤ ਹੋ ਗਿਆ ਜਦੋਂ ਮਦਰਾਸ ਹਾਈ ਕੋਰਟ ਦੀ ਨਿਗਰਾਨੀ ਵਿਚ ਜਸਟਿਸ ਕਾਨਨ ਨੇ ਸ਼ਤਰੰਜ ਸੰਘ ਦੀਆਂ ਚੋਣਾਂ ਕੱਲ ਆਨਲਾਈਨ ਕਰਵਾਉਂਦੇ ਹੋਏ ਨਤੀਜੇ ਐਲਾਨ ਕਰ ਦਿੱਤੇ। ਉੱਤਰ ਪ੍ਰਦੇਸ਼ ਸ਼ਤਰੰਜ ਸੰਘ ਦੇ ਡਾ. ਸੰਜੇ ਕਪੂਰ ਨੂੰ ਸਾਬਕਾ ਮੁਖੀ ਤਾਮਿਲਨਾਡੂ ਦੇ ਪੀ. ਆਰ. ਵੇਂਕਟਰਾਜਾ ਦੇ ਮੁਕਾਬਲੇ 33-31 ਦੇ ਫਰਕ ਨਾਲ ਮੁਖੀ ਚੁਣਿਆ ਗਿਆ ਜਦਕਿ ਦਿੱਲੀ ਸੰਘ ਦੇ ਭਰਤ ਸਿੰਘ ਚੌਹਾਨ ਨੂੰ ਮੁੰਬਈ ਦੇ ਰਵਿੰਦਰ ਡੋਂਗਰੇ ਦੇ ਮੁਕਾਬਲੇ 35-29 ਵੋਟਾਂ ਨਾਲ ਸਕੱਤਰ ਅਹੁਦੇ ਲਈ ਇਕ ਵਾਰ ਫਿਰ ਚੁਣ ਲਿਆ ਗਿਆ। ਖਜ਼ਾਨਚੀ ਅਹੁਦੇ ’ਤੇ ਹਰਿਆਣਾ ਸੰਘ ਦੇ ਨਰੇਸ਼ ਸ਼ਰਮਾ ਨੂੰ ਗੋਆ ਸੰਘ ਦੇ ਸਾਬਕਾ ਖਜ਼ਾਨਚੀ ਕਿਸ਼ੋਰ ਬਾਂਡੇਕਰ ’ਤੇ 34-30 ਦੇ ਫਰਕ ਨਾਲ ਚੁਣਿਆ ਗਿਆ। ਕੱਲ 32 ਰਾਜਾਂ ਤੇ ਵਿਸ਼ੇਸ਼ ਇਕਾਈਆਂ ਨੇ ਕੁਲ 64 ਵੋਟਾਂ ਪਾ ਕੇ ਇਨ੍ਹਾਂ ਸਾਰੇ ਸਥਾਨਾਂ ’ਤੇ ਅਹੁਦੇਦਾਰਾਂ ਦੀ ਚੋਣ ਕੀਤੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।
 


Inder Prajapati

Content Editor

Related News