ਅਲੀਰੇਜਾ ਫਿਰੌਜਾ ਨੇ ਜਿੱਤਿਆ ਟਾਈਟਲ ਟਿਊਜ਼ਡੇ ਬਲਿਟਜ਼ ਸ਼ਤਰੰਜ
Monday, Apr 05, 2021 - 11:01 PM (IST)
ਨਵੀਂ ਦਿੱਲੀ (ਨਿਕਲੇਸ਼ ਜੈਨ)– ਮੂਲ ਤੌਰ ’ਤੇ ਇਰਾਨ ਦਾ ਪਰ ਹੁਣ ਫਿਡੇ ਵਲੋਂ ਖੇਡਣ ਵਾਲੇ 17 ਸਾਲਾ ਅਲੀਰੇਜਾ ਫਿਰੌਜਾ ਨੂੰ ਦੁਨੀਆ ਦਾ ਅਗਲਾ ਸਭ ਤੋਂ ਵੱਡਾ ਖਿਡਾਰੀ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਛੋਟੀ ਉਮਰ ’ਚ ਹੀ ਉਹ ਵਿਸ਼ਵ ਦਾ ਨੰਬਰ-11 ਖਿਡਾਰੀ ਬਣ ਗਿਆ ਹੈ ਅਤੇ ਲਗਾਤਾਰ ਚੋਟੀ ਦੇ ਖਿਡਾਰੀਆਂ ਨੂੰ ਹਰਾ ਰਿਹਾ ਹੈ। ਖਾਸ ਤੌਰ ’ਤੇ ਉਸਦੀ ਪਕੜ ਆਨ ਦਿ ਬੋਰਡ ਕਲਾਸੀਕਲ ਸ਼ਤਰੰਜ ਦੇ ਨਾਲ-ਨਾਲ ਆਨਲਾਈਨ ਸ਼ਤਰੰਜ ਦੇ ਫਟਾਫਟ ਬਲਿਟਜ਼ ਫਾਰਮੈੱਟ ਵਿਚ ਵੀ ਹੈ। ਇੱਥੋਂ ਤਕ ਕਿ ਇਸ ਵਿਚ ਉਹ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਵੀ ਹਰਾ ਚੁੱਕਾ ਹੈ।
ਇਹ ਖ਼ਬਰ ਪੜ੍ਹੋ- ਫਖਰ ਜ਼ਮਾਨ ਰਨ ਆਊਟ ਮਾਮਲਾ : MCC ਨੇ ਅੰਪਾਇਰਾਂ ’ਤੇ ਛੱਡਿਆ ਫੈਸਲਾ
ਇਕ ਵਾਰ ਫਿਰ ਉਸ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਚੈੱਸ ਡਾਟ ਕਾਮ ਦੇ 740 ਖਿਡਾਰੀਆਂ ਵਿਚਾਲੇ ਹੋਇਆ ਟਾਇਟਲ ਟਿਊਜ਼ਡੇ ਟੂਰਨਾਮੈਂਟ ਜਿੱਤ ਲਿਆ ਹੈ। ਪੂਰੇ ਟੂਰਨਾਮੈਂਟ ਵਿਚ 11 ਰਾਊਂਡ ਖੇਡ ਕੇ ਉਹ ਅਜੇਤੂ ਰਿਹਾ ਤੇ 9 ਜਿੱਤਾਂ, 2 ਡਰਾਅ ਦੇ ਨਾਲ ਕੁਲ 10 ਅੰਕ ਬਣਾਉਂਦੇ ਹੋਏ ਉਸ ਨੇ ਖਿਤਾਬ ’ਤੇ ਕਬਜ਼ਾ ਕੀਤਾ। ਸਾਰੇ ਮੁਕਾਬਲੇ 3 ਮਿੰਟ+1 ਸੈਕੰਡ ਦੇ ਫਾਰਮੈੱਟ ਵਿਚ ਖੇਡੇ ਗਏ। ਰੂਸ ਦੇ ਆਲੈਕਸੇ ਪੁਡੋਰੋਜਹਨੀ, ਉਜਬੇਕਿਸਤਾਨ ਦੇ ਅਬਦੁਸਤਾਰੋਵ ਨੋਦਿਰਬੇਕ, ਬੇਲਾਰੂਸ ਦੇ ਸੇਰਗੀ ਜਿਹਗਲਕੋ ਤੇ ਅਜਰਬੈਜ਼ਾਨ ਦੇ ਇਲਤਾਜ਼ ਸਰਫਾਲੀ ਨੇ 9.5 ਅੰਕ ਬਣਾਏ ਪਰ ਟਾਈਬ੍ਰੇਕ ਦੇ ਆਧਾਰ ’ਤੇ ਕ੍ਰਮਵਾਰ ਦੂਜੇ ਤੋਂ ਚੌਥੇ ਸਥਾਨ ’ਤੇ ਰਹੇ।
ਇਹ ਖ਼ਬਰ ਪੜ੍ਹੋ- IPL 'ਚ ਵਿਰਾਟ ਬਣਾ ਸਕਦੇ ਹਨ ਕਈ ਵੱਡੇ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣਨਗੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।