ਰੂਸ ਦਾ ਅਲੈਗਜ਼ੈਂਡਰ ਗ੍ਰੀਸਚੁਕ ਬਣਿਆ ਫਿਡੇ ਗ੍ਰਾਂ. ਪ੍ਰੀ. ਸ਼ਤਰੰਜ ਦਾ ਜੇਤੂ
Tuesday, Nov 19, 2019 - 12:17 AM (IST)

ਹਮਬਰਗ (ਜਰਮਨੀ) (ਨਿਕਲੇਸ਼ ਜੈਨ)- ਫਿਡੇ ਗ੍ਰਾਂ. ਪ੍ਰੀ. ਦੀ ਸਮਾਪਤੀ ਫਾਈਨਲ ਟਾਈਬ੍ਰੇਕ ਵਿਚ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਦੀ ਜਿੱਤ ਦੇ ਨਾਲ ਹੋ ਗਈ। ਗ੍ਰੀਸਚੁਕ ਨੇ ਪੋਲੈਂਡ ਦੇ ਨੌਜਵਾਨ ਖਿਡਾਰੀ ਜਾਨ ਡੂਡਾ ਨੂੰ 3.5-2.5 ਨਾਲ ਹਰਾਉਂਦਿਆਂ ਨਾ ਸਿਰਫ ਇਹ ਖਿਤਾਬ ਹਾਸਲ ਕੀਤਾ ਸਗੋਂ ਉਸ ਨੇ ਅਗਲੇ ਸਾਲ ਹੋਣ ਵਾਲੀ ਫਿਡੇ ਕੈਂਡੀਡੇਟ ਲਈ ਵੀ ਆਪਣਾ ਸਥਾਨ ਪੱਕਾ ਕਰ ਲਿਆ। ਅਜਿਹਾ ਕਰਨ ਵਾਲਾ ਉਹ ਅਮਰੀਕਾ ਦੇ ਫਾਬਿਆਨੋ ਕਾਰੂਆਨਾ, ਚੀਨ ਦੇ ਡਿੰਗ ਲੀਰੇਨ ਤੇ ਹਾਓ ਵਾਂਗ, ਅਜਰਬੈਜਾਨ ਦੇ ਤਮੂਰ ਰਦਜਾਬੋਵ ਤੇ ਨੀਦਰਲੈਂਡ ਦੇ ਅਨੀਸ਼ਗਿਰੀ ਤੋਂ ਬਾਅਦ ਛੇਵਾਂ ਖਿਡਾਰੀ ਬਣ ਗਿਆ ਹੈ। ਹੁਣ ਫਿਡੇ ਕੈਂਡੀਡੇਟ ਲਈ ਸਿਰਫ 2 ਸਥਾਨ ਬਾਕੀ ਹਨ, ਜਿਨ੍ਹਾਂ ਦਾ ਫੈਸਲਾ ਵੀ ਦਸੰਬਰ ਮਹੀਨੇ ਵਿਚ ਆ ਜਾਵੇਗਾ।