ਰਣਜੀ ਟਰਾਫੀ : ਆਕਾਸ਼ ਦੀਪ ਨੇ ਬਣਾਇਆ ਫਰਸਟ ਕਲਾਸ ਕ੍ਰਿਕਟ ਦਾ ਸਭ ਤੋਂ ਤੇਜ਼ ਅਰਧ ਸੈਂਕੜਾ

06/08/2022 6:20:03 PM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਵਲੋਂ ਖੇਡੇ ਆਕਾਸ਼ ਦੀਪ ਨੇ ਰਣਜੀ ਟਰਾਫੀ ਦੇ ਕੁਆਰਟਰ ਫਾਈਨਲ ਮੁਕਾਬਲੇ 'ਚ ਧਮਾਲ ਮਚਾ ਦਿੱਤਾ। ਬਿਹਾਰ 'ਚ ਜਨਮੇ ਆਕਾਸ਼ ਨੇ ਬੰਗਾਲ ਵਲੋਂ ਝਾਰਖੰਡ ਖ਼ਿਲਾਫ਼ ਖੇਡੇ ਗਏ ਮੁਕਾਬਲੇ 'ਚ ਸਿਰਫ਼ 18 ਗੇਂਦਾਂ 'ਤੇ 53 ਦੌੜਾਂ ਬਣਾ ਦਿੱਤੀਆ। ਆਕਾਸ਼ ਦੀ ਪਾਰੀ ਦੀ ਖ਼ੂਬਸੂਰਤੀ ਇਹ ਰਹੀ ਕਿ ਉਨ੍ਹਾਂ ਨੇ ਆਪਣੀ ਪਾਰੀ 'ਚ 8 ਛੱਕੇ ਲਗਾਏ। ਇਹ ਸ਼ਾਇਦ ਫਰਸਟ ਕਲਾਸ ਕ੍ਰਿਕਟ ਦੇ ਸਭ ਤੋਂ ਤੇਜ਼ ਅਰਧ ਸੈਂਕੜਿਆਂ 'ਚੋਂ ਇਕ ਹੈ।

ਇਹ ਵੀ ਪੜ੍ਹੋ : ਭਾਰਤ ਦੀ ਮਿਤਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਫਰਸਟ ਕਲਾਸ ਮੈਚ ਦੀ ਪਹਿਲੀ ਪਾਰੀ 'ਚ ਸਭ ਤੋਂ ਤੇਜ਼ ਅਰਧ ਸੈਂਕੜੇ (ਗੇਂਦਾਂ ਤੋਂ) :-
18 - ਆਕਾਸ਼ ਦੀਪ (ਬੰਗਾਲ) ਬਨਾਮ ਝਾਰਖੰਡ, 2022
20 - ਲੇਂਡਲ ਸਿਮੰਸ (ਟੀ ਐਂਡ ਟੀ) ਬਨਾਮ ਬਾਰਬਾਡੋਸ, 2012
21 - ਜੰਦਰੇ ਕੋਏਤਜੀ (ਨਾਰਥ ਵੈਸਟ) ਬਨਾਮ ਫ੍ਰੀ ਸਟੇਟ, 2012
22 - ਸਟੀਵ ਮੈਗੁਈਨੇਸ (ਵੇਲਿੰਗਟਨ) ਬਨਾਮ ਕੈਂਟਰਬਰੀ, 1986

ਇਹ ਵੀ ਪੜ੍ਹੋ : ਕੋਹਲੀ ਇੰਸਟਾ 'ਤੇ 200 ਮਿਲੀਅਨ ਫਾਲੋਅਰਸ ਵਾਲੇ ਪਹਿਲੇ ਭਾਰਤੀ ਬਣੇ, ਇਕ ਪੋਸਟ ਤੋਂ ਕਮਾਉਂਦੇ ਨੇ ਇੰਨੇ ਕਰੋੜ

ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਪਾਕਿਸਤਾਨੀ ਬੱਲੇਬਾਜ਼ ਮਿਸਬਾਹ ਉਲ ਹੱਕ ਦੇ ਨਾਂ ਹੈ ਜਿਨ੍ਹਾਂ ਨੇ ਆਸਟਰੇਲੀਆ ਦੇ ਖ਼ਿਲਾਫ਼ ਆਬੂਧਾਬੀ ਦੇ ਮੈਦਾਨ 'ਤੇ 2014 'ਚ ਸਿਰਫ਼ 21 ਗੇਂਦਾਂ 'ਤੇ ਅਰਧ ਸੈਂਕੜਾ ਲਗਾ ਦਿੱਤਾ ਸੀ। ਭਾਰਤ ਲਈ ਇਹ ਰਿਕਾਰਡ ਫਿਲਹਾਲ ਰਿਸ਼ਭ ਪੰਤ ਦੇ ਨਾਂ ਹੈ ਜਿਨ੍ਹਾਂ ਨੇ ਸ਼੍ਰੀਲੰਕਾ ਦੇ ਖ਼ਿਲਾਫ਼ 28 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News