ਆਕਾਸ਼ ਚੋਪੜਾ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਵਿਦੇਸ਼ੀ ਖਿਡਾਰੀਆਂ ਬਾਰੇ ਦਿੱਤੀ ਇਹ ਸਲਾਹ
Tuesday, Nov 17, 2020 - 11:36 AM (IST)
ਸਪੋਰਟਸ ਡੈਸਕ— ਕਿੰਗਜ਼ ਇਲੈਵਨ ਪੰਜਾਬ ਲਈ ਆਈ. ਪੀ. ਐਲ. 2020 ਦਾ ਸੀਜ਼ਨ ਕੁਝ ਖਾਸ ਨਹੀ ਰਿਹਾ। ਟੀਮ ਆਖ਼ਰੀ ਦੇ ਮੈਚਾਂ 'ਚ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਪਲੇਅ ਆਫ 'ਚ ਆਪਣੀ ਜਗ੍ਹਾ ਬਣਾਉਣ 'ਚ ਅਸਫਲ ਰਹੀ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ 'ਚ ਮੌਜੂਦ ਵਿਦੇਸ਼ੀ ਖਿਡਾਰੀਆਂ ਨੇ ਇਸ ਸਾਲ ਆਪਣੇ ਪ੍ਰਦਰਸ਼ਨ ਨਾਲ ਕਾਫੀ ਨਿਰਾਸ਼ ਕੀਤਾ। ਗਲੇਨ ਮੈਕਸਵੇਲ ਆਈ. ਪੀ. ਐੱਲ. 2020 'ਚ ਪੰਜਾਬ ਦੇ ਸਭ ਤੋਂ ਅਸਫਲ ਖਿਡਾਰੀ ਰਹੇ ਅਤੇ ਅਗਲੇ ਸਾਲ ਹੋਣ ਵਾਲੇ ਸੀਜ਼ਨ ਤੋਂ ਪਹਿਲਾਂ ਟੀਮ ਉਨ੍ਹਾਂ ਨੂੰ ਰਿਲੀਜ਼ ਵੀ ਕਰ ਸਕਦੀ ਹੈ। ਇਸੇ ਵਿਚਾਲੇ ਸਾਬਕਾ ਬੱਲੇਬਾਜ਼ ਅਤੇ ਹਿੰਦੀ ਕੁਮੈਂਟੇਟਰ ਆਕਾਸ਼ ਚੋਪੜਾ ਨੇ ਉਨ੍ਹਾਂ ਤਿੰਨ ਖਿਡਾਰੀਆਂ ਬਾਰੇ ਦੱਸਿਆ ਹੈ, ਜਿਨ੍ਹਾਂ ਨੂੰ ਪੰਜਾਬ ਨੀਲਾਮੀ ਤੋਂ ਪਹਿਲਾਂ ਬਾਹਰ ਕਰ ਸਕਦੀ ਹੈ।
ਆਕਾਸ਼ ਚੋਪੜਾ ਨੇ ਇਕ ਵੀਡੀਓ 'ਚ ਕਿਹਾ ਕਿ ਪੰਜਾਬ ਦੀ ਟੀਮ ਨੂੰ ਆਈ. ਪੀ. ਐੱਲ. 2021 ਤੋਂ ਪਹਿਲਾਂ ਤੇਜ਼ ਗੇਂਦਬਾਜ਼ ਸ਼ੇਲਡਨ ਕਾਟਰੇਲ, ਹਾਰਡਸ ਵਿਲਜੋਨ ਅਤੇ ਗਲੇਨ ਮੈਕਸਵੇਲ ਨੂੰ ਟੀਮ 'ਚੋਂ ਕੱਢ ਦੇਣਾ ਚਾਹੀਦਾ ਹੈ।। ਇਨ੍ਹਾਂ ਤਿੰਨਾਂ ਵਿਦੇਸ਼ੀ ਖਿਡਾਰੀਆਂ ਨੂੰ ਛੱਡਣ ਦਾ ਕਾਰਨ ਦਸਦੇ ਹੋਏ ਸਾਬਕਾ ਬੱਲੇਬਾਜ਼ ਨੇ ਕਿਹਾ, ''ਮੈਕਸਵੇਲ ਦੀ ਖ਼ਰਾਬ ਲੈਅ ਇਕ ਵੱਡੀ ਸਮੱਸਿਆ ਹੈ, ਵਿਦੇਸ਼ੀ ਗੇਂਦਬਾਜ਼ਲ ਇਕ ਹੋਰ ਸਮੱਸਿਆ ਹੈ। ਕਾਟਰੇਲ ਕਿਸੇ ਮੈਚ 'ਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਤੇ ਕਿਤੇ ਚੰਗਾ ਪ੍ਰਦਰਸ਼ਨ ਕਰਨ 'ਚ ਅਸਫਲ ਹੋ ਜਾਂਦੇ ਹਨ।, ਠੀਕ ਅਜਿਹਾ ਹੀ ਨੀਸ਼ਮ ਅਤੇ ਜਾਰਡਨ ਦੇ ਨਾਲ ਵੀ ਹੈ। ਅੰਦਰ-ਬਾਹਰ ਜਾਣ ਦਾ ਰਸਤਾ ਲਗਾਤਾਰ ਖੁੱਲ੍ਹਾ ਹੋਇਆ ਹੈ। ਪੰਜਾਬ ਨੂੰ ਸ਼ੇਲਡਨ ਕਾਟਰੇਲ ਨੂੰ ਛੱਡ ਦੇਣਾ ਚਾਹੀਦਾ ਹੈ, ਉਸ ਨੂੰ ਹਾਰਡਸ ਵਿਲਜੋਨ ਨੂੰ ਵੀ ਛੱਡਣਾ ਚਾਹੀਦਾ ਹੈ ਕਿਉਂਕਿ ਉਹ ਇਨ੍ਹਾਂ ਨੂੰ ਖਿਡਾ ਨਹੀਂ ਰਹੇ ਹਨ।