ਇੰਗਲਿਸ਼ ਕਾਊਂਟੀ ਹੈਂਪਸ਼ਾਇਰ ਨਾਲ ਜੁੜਨ ਵਾਲੇ ਪਹਿਲੇ ਭਾਰਤੀ ਬਣੇ ਅਜਿੰਕਯ ਰਹਾਨੇ

Friday, Apr 26, 2019 - 11:15 AM (IST)

ਇੰਗਲਿਸ਼ ਕਾਊਂਟੀ ਹੈਂਪਸ਼ਾਇਰ ਨਾਲ ਜੁੜਨ ਵਾਲੇ ਪਹਿਲੇ ਭਾਰਤੀ ਬਣੇ ਅਜਿੰਕਯ ਰਹਾਨੇ

ਸਪੋਰਟਸ ਡੈਸਕ— ਮਈ ਦੇ ਅੰਤ 'ਚ ਸ਼ੁਰੂ ਹੋਣ ਵਾਲੇ ਵਰਲਡ ਕੱਪ ਲਈ ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਨੇ ਦੀ ਚੋਣ ਨਹੀਂ ਕੀਤੀ ਗਈ ਸੀ। ਅਜਿਹੇ 'ਚ ਆਈ.ਪੀ.ਐੱਲ.ਦੇ ਬਾਅਦ ਰਹਾਨੇ ਨੇ ਕਾਊਂਟੀ ਖੇਡਣ ਦਾ ਮਨ ਬਣਾਇਆ ਸੀ। ਇਸ ਤੋਂ ਬਅਦ ਉਨ੍ਹਾਂ ਨੇ ਬੀ.ਸੀ.ਸੀ.ਆਈ. ਤੋਂ ਇਜਾਜ਼ਤ ਮੰਗੀ ਸੀ। ਸੁਪਰੀਮ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ ਨੇ ਉਨ੍ਹਾਂ ਨੂੰ ਇਸ 'ਚ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ। 

ਰਹਾਨੇ ਅਗਲੇ ਮਹੀਨੇ ਕਾਊਂਟੀ ਕਲੱਬ ਹੈਂਪਸ਼ਾਇਰ ਨਾਲ ਜੁੜਨਗੇ। ਰਹਾਨੇ ਇੰਗਲਿਸ਼ ਕਾਊਂਟੀ ਹੈਂਪਸ਼ਾਇਰ ਨਾਲ ਜੁੜਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ ਅਤੇ ਉਹ ਮਈ ਤੋਂ ਜੁਲਾਈ ਤਕ ਇਸ ਟੀਮ ਵੱਲੋਂ ਅੱਠ ਕਾਊਂਟੀ ਮੈਚਾਂ 'ਚ ਹਿੱਸਾ ਲੈਣਗੇ। ਹੈਂਪਸ਼ਾਇਰ ਕਾਊਟੀ ਨੇ ਵੀਰਵਾਰ ਨੂੰ ਆਪਣੀ ਵੈੱਬਸਾਈਟ 'ਤੇ ਰਹਾਨੇ ਨਾਲ ਕਰਾਰ ਕਰਨ ਦਾ ਐਲਾਨ ਕੀਤਾ ਹੈ। ਰਹਾਨੇ ਨੇ ਹੈਂਪਸ਼ਾਇਰ ਨਾਲ ਜੁੜਨ ਵਾਲਾ ਪਹਿਲਾ ਭਾਰਤੀ ਕ੍ਰਿਕਟਰ ਬਣਨ 'ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ, ''ਮੈਂ ਹੈਂਪਸ਼ਾਇਰ ਨਾਲ ਜੁੜਨ ਵਾਲਾ ਪਹਿਲਾ ਭਾਰਤ ਬਣਨ ਨੂੰ ਲੈ ਕੇ ਉਤਸ਼ਾਹਤ ਹਾਂ। ਮੈਨੂੰ ਉਮੀਦ ਹੈ ਕਿ ਮੈਂ ਚੰਗਾ ਪ੍ਰਦਰਸ਼ਨ ਕਰਾਂਗਾ ਅਤੇ ਸਾਡੀ ਟੀਮ ਜਿੱਤ ਦਰਜ ਕਰੇਗੀ। ਮੈਂ ਬੀ.ਸੀ.ਸੀ.ਆਈ. ਦਾ ਖੇਡਣ ਦੀ ਇਜਾਜ਼ਤ ਦੇਣ ਲਈ ਧੰਨਵਾਦ ਕਰਦਾ ਹਾਂ।''


author

Tarsem Singh

Content Editor

Related News