ਮਰਚੈਂਟ ਨੇਵੀ ਦੀ ਕਪਤਾਨੀ ਛੱਡ ਧਰਤੀ ਮਾਂ ਦੀ ਸੇਵਾ ’ਚ ਜੁਟੇ ਪਰਮਵੀਰ, ਕੁਦਰਤੀ ਖੇਤੀ ਨਾਲ ਬਣੇ ''Millionaire Farmer''

Wednesday, Apr 22, 2026 - 08:53 AM (IST)

ਮਰਚੈਂਟ ਨੇਵੀ ਦੀ ਕਪਤਾਨੀ ਛੱਡ ਧਰਤੀ ਮਾਂ ਦੀ ਸੇਵਾ ’ਚ ਜੁਟੇ ਪਰਮਵੀਰ, ਕੁਦਰਤੀ ਖੇਤੀ ਨਾਲ ਬਣੇ ''Millionaire Farmer''

ਹੁਸ਼ਿਆਰਪੁਰ (ਜ.ਬ.) : ਲੁਧਿਆਣਾ ਦੀ ਉਸ ਔਰਤ ’ਚ, ਜਿਸ ਨੇ ਦੁਬਈ ਦੀਆਂ ਸੁਖ-ਸਹੂਲਤਾਂ ਨਾਲ ਭਰਿਆ ਜੀਵਨ ਛੱਡ ਕੇ ਆਪਣੇ ਬਚਪਨ ਦੇ ਸੁਪਨੇ ਨੂੰ ਸਾਕਾਰ ਕੀਤਾ ਅਤੇ ਉਸ ਸਾਬਕਾ ਮਰਚੈਂਟ ਨੇਵੀ ਕਪਤਾਨ ’ਚ ਕੀ ਸਮਾਨਤਾ ਹੈ, ਜਿਨ੍ਹਾਂ ਨੂੰ ‘ਮਿਲੀਨੇਅਰ ਫਾਰਮਰ ਆਫ਼ ਇੰਡੀਆ’ ਸਨਮਾਨ ਪ੍ਰਾਪਤ ਹੋਇਆ? ਇਨ੍ਹਾਂ ਦੋਵਾਂ ਨੂੰ ਜੋੜਦਾ ਹੈ ਇਕ ਅਜਿਹਾ ਅੰਦੋਲਨ, ਜਿਸ ਦੀ ਸ਼ੁਰੂਆਤ ਅੱਜ ਤੋਂ 45 ਸਾਲ ਪਹਿਲਾਂ ਹੋਈ ਸੀ। ਅੱਜ 22 ਅਪ੍ਰੈਲ ਨੂੰ ਪੁਰੇ ਭਾਰਤ ’ਚ ਵਿਸ਼ਵ ਪ੍ਰਿਥਵੀ ਦਿਵਸ ਮਨਾਇਆ ਜਾਂਦਾ ਹੈ। ਜਦੋਂ ਲੁਧਿਆਣਾ ਦੇ ਜ਼ਿਆਦਾਤਰ ਲੋਕ ਸਵੇਰ ਦੀ ਚਾਹ ਪੀ ਰਹੇ ਹੁੰਦੇ ਹਨ, ਤਦ ਤੱਕ 56 ਸਾਲਾ ਡਿਮਿੰਦਰ ਕੌਰ ਕਪੂਰ ਆਪਣੀ ਜ਼ਮੀਨ ’ਤੇ ਇਕ ਘੰਟੇ ਤੋਂ ਵੱਧ ਸਮਾਂ ਬਿਤਾ ਚੁੱਕੀ ਹੁੰਦੀ ਹੈ। ਜੋ ਕਦੇ ਬੰਜਰ ਅਤੇ ਸੁੱਕੀ ਹੋਈ ਸੀ, ਉਸ 2.5 ਏਕੜ ਜ਼ਮੀਨ ’ਤੇ ਉਹ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਹੀ ਨਿੰਬੂ ਦੇ ਰੁੱਖਾਂ ਅਤੇ ਅਰਹਰ ਦੇ ਨਵੇਂ ਨਿਕਲੇ ਪੌਦਿਆਂ ਵਿਚਕਾਰ ਕੰਮ ਕਰਦੀ ਦਿਖਾਈ ਦਿੰਦੀ ਹੈ।

ਇਸ ਤੋਂ ਲਗਭਗ ਨੱਬੇ ਕਿਲੋਮੀਟਰ ਉੱਤਰ, ਹੁਸ਼ਿਆਰਪੁਰ ’ਚ 43 ਸਾਲਾ ਕੈਪਟਨ ਪਰਮਵੀਰ ਸਿੰਘ ਵੀ ਦਿਨ ਚੜ੍ਹਨ ਤੋਂ ਪਹਿਲਾਂ ਆਪਣੇ 15 ਏਕੜ ਦੇ ਖੇਤ ’ਚ ਜੁਟ ਜਾਂਦੇ ਹਨ। ਸਾਲ ਦੇ ਛੇ ਮਹੀਨੇ ਉਹ ਮਰਚੈਂਟ ਨੇਵੀ ਦੇ ਕਪਤਾਨ ਵਜੋਂ ਸਮੁੰਦਰ ਦੀਆਂ ਕਠਿਨ ਅਤੇ ਮਾਨਸਿਕ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ, ਅਤੇ ਬਾਕੀ ਛੇ ਮਹੀਨੇ ਆਪਣੀ ਧਰਤੀ ਦੀ ਸੇਵਾ ’ਚ ਸਮਰਪਿਤ ਰਹਿੰਦੇ ਹਨ। ਉਹ ਕਹਿੰਦੇ ਹਨ ‘ਸਾਡੀ ਖੇਤੀ ਪੁਸ਼ਤੈਨੀ ਹੈ,’ ਪਰ ਉਨ੍ਹਾਂ ਲਈ ਇਹ ਸਿਰਫ਼ ਪਰੰਪਰਾ ਨਹੀਂ, ਇਕ ਪਵਿੱਤਰ ਸੱਦਾ ਵੀ ਹੈ, ਜਿਸ ਨੂੰ ਉਹ ਹਰ ਸਮੁੰਦਰੀ ਯਾਤਰਾ ਜਿੰਨੀ ਹੀ ਗੰਭੀਰਤਾ ਨਾਲ ਨਿਭਾਉਂਦੇ ਹਨ। ਇਹ 2 ਵੱਖੋ-ਵੱਖਰੀਆਂ ਜੀਵਨ-ਕਹਾਣੀਆਂ ਹਨ, ਪਰ ਇਕ ਡੋਰੀ ’ਚ ਬੱਝੀਆਂ ਹੋਈਆਂ ਹਨ। ਉਹ ਡੋਰੀ ਹੈ ‘ਆਰਟ ਆਫ਼ ਲਿਵਿੰਗ ਫਾਊਂਡੇਸ਼ਨ’ ਵੱਲੋਂ ਪ੍ਰੇਰਿਤ ਕੁਦਰਤੀ ਖੇਤੀ ਦੀ ਉਹ ਮੁਹਿੰਮ, ਜਿਸ ਨੇ ਹੁਣ ਤੱਕ ਤੀਹ ਲੱਖ ਤੋਂ ਵੱਧ ਕਿਸਾਨਾਂ ਦੇ ਜੀਵਨ ਨੂੰ ਛੋਹਿਆ ਹੈ।

PunjabKesari

ਮੂਲ ਸੰਕਟ ਅਤੇ ਸਮਾਧਾਨ : ਭਾਰਤ ਦੀ ਹਰੀ ਕ੍ਰਾਂਤੀ ਦਾ ਜਨਕ ਪੰਜਾਬ, ਅੱਜ ਉਸੇ ਖੇਤੀ ਪੱਧਤੀ ਕਾਰਨ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ, ਜਿਸ ਨੇ ਕਦੇ ਉਸ ਨੂੰ ਅਮੀਰ ਬਣਾਇਆ ਸੀ। ਸੂਬੇ ਦੇ ਲਗਭਗ 75 ਫੀਸਦੀ ਬਲਾਕ ਭੂ-ਜਲ ਦੀ ਵਰਤੋਂ ਪੱਖੋਂ ‘ਅਤਿ-ਸ਼ੋਸ਼ਿਤ’ ਐਲਾਨੇ ਜਾ ਚੁੱਕੇ ਹਨ, ਅਤੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਵਾਤਾਵਰਣ ਦੇ ਸੰਕਟ ਦੇ ਨਾਲ-ਨਾਲ ਜਨਤਕ ਸਿਹਤ ਦੀਆਂ ਚਿੰਤਾਵਾਂ ਵੀ ਡੂੰਘੀਆਂ ਹਨ। ਪੰਜਾਬ ਦੇ ਮਾਲਵਾ ਖੇਤਰ ਦੇ ਕਈ ਹਿੱਸਿਆਂ ’ਚ ਕੈਂਸਰ ਦੀ ਦਰ ਪ੍ਰਤੀ ਇਕ ਲੱਖ ਜਨਸੰਖਿਆ ਪਿੱਛੇ 100-110 ਤੱਕ ਦਰਜ ਕੀਤੀ ਗਈ ਹੈ, ਜੋ ਰਾਸ਼ਟਰੀ ਔਸਤ ਤੋਂ ਕਿਤੇ ਵੱਧ ਹੈ। ਵੱਖ-ਵੱਖ ਅਧਿਐਨਾਂ ’ਚ ਇਸ ਦਾ ਸਬੰਧ ਰਸਾਇਣਕ ਖੇਤੀ ਅਤੇ ਪ੍ਰਦੂਸ਼ਿਤ ਪਾਣੀ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਨਾਲ ਜੋੜਿਆ ਗਿਆ ਹੈ। ਕਈ ਜ਼ਿਲਿਆਂ ਦੇ ਭੂ-ਜਲ ’ਚ ਨਾਈਟ੍ਰੇਟ, ਆਰਸੈਨਿਕ ਅਤੇ ਭਾਰੀ ਧਾਤਾਂ ਦੀ ਮਾਤਰਾ ਪ੍ਰਵਾਨਿਤ ਸੀਮਾ ਤੋਂ ਵੱਧ ਪਾਈ ਗਈ ਹੈ।

ਖੇਤੀ ਪੱਧਰ ’ਤੇ ਵੀ ਸਥਿਤੀ ਚਿੰਤਾਜਨਕ ਹੈ। ਵਧਦੀ ਹੋਈ ਲਾਗਤ, ਮਿੱਟੀ ਦੀ ਉਪਜਾਊ ਸ਼ਕਤੀ ’ਚ ਗਿਰਾਵਟ, ਘਟਦੀ ਉਪਜ, ਅਤੇ ਖਾਦਾਂ-ਰਸਾਇਣਾਂ ’ਤੇ ਵਧਦੀ ਨਿਰਭਰਤਾ ਨੇ ਕਈ ਕਿਸਾਨਾਂ ਨੂੰ ਕਰਜ਼ੇ ਦੇ ਜਾਲ ’ਚ ਧੱਕ ਦਿੱਤਾ ਹੈ। ਕਣਕ-ਝੋਨੇ ਦੀ ਇਕੋ ਜਿਹੀ ਖੇਤੀ, ਜੋ ਭੂ-ਜਲ ਦੀ ਬਹੁਤ ਜ਼ਿਆਦਾ ਵਰਤੋਂ ਅਤੇ ਰਸਾਇਣਕ ਨਿਵੇਸ਼ ’ਤੇ ਅਧਾਰਿਤ ਹੈ, ਹੁਣ ਅਸਥਿਰ ਸਿੱਧ ਹੋ ਰਹੀ ਹੈ। ਅਜਿਹੇ ਸਮੇਂ ’ਚ ਗੁਰੂਦੇਵ ਸ਼੍ਰੀ-ਸ਼੍ਰੀ ਰਵੀ ਸ਼ੰਕਰ ਅਤੇ ਆਰਟ ਆਫ਼ ਲਿਵਿੰਗ ਦੁਆਰਾ ਦਹਾਕਿਆਂ ਤੋਂ ਕੀਤਾ ਜਾ ਰਿਹਾ ਕਿਸਾਨ-ਪੱਖੀ ਕਾਰਜ ਇਕ ਜ਼ਰੂਰੀ ਸੁਧਾਰ ਵਜੋਂ ਸਾਹਮਣੇ ਆਉਂਦਾ ਹੈ। ਸੰਸਥਾ ਦੀ ਪਹਿਲਕਦਮੀ ਦਾ ਕੇਂਦਰ ਹੈ—ਲਾਗਤ ’ਚ ਕਮੀ, ਜ਼ਮੀਨ ਦੀ ਉਪਜਾਊ ਸ਼ਕਤੀ ਦੀ ਮੁੜ-ਸਥਾਪਨਾ ਅਤੇ ਕੁਦਰਤੀ ਤਰੀਕਿਆਂ ਦਾ ਪ੍ਰਸਾਰ। ਇਸ ਦੇ ਤਹਿਤ ਜੀਵਾਮ੍ਰਿਤ, ਨੀਮਾਸਤਰ, ਬ੍ਰਹਮਾਸਤਰ ਵਰਗੇ ਘਰੇਲੂ ਜੈਵਿਕ ਘੋਲ, ਬਹੁ-ਪੱਧਰੀ ਖੇਤੀ, ਅਤੇ ਅੰਤਰ-ਫਸਲੀ ਪੱਧਤੀ ਵਰਗੇ ਕੁਦਰਤ-ਪੱਖੀ ਉਪਾਅ ਅਪਣਾਏ ਜਾਂਦੇ ਹਨ। ਇਹ ਗੱਲਾਂ ਖਾਸ ਤੌਰ ’ਤੇ ਪੰਜਾਬ ’ਚ ਢੁਕਵੀਆਂ ਹਨ, ਜਿੱਥੇ ਵਧ ਲਾਗਤ ਵਾਲੀ ਖੇਤੀ ਨੇ ਮੁਨਾਫੇ ਅਤੇ ਮਿੱਟੀ ਦੀ ਉਪਜਾਊ ਸ਼ਕਤੀ, ਦੋਵਾਂ ਨੂੰ ਹੀ ਕਮਜ਼ੋਰ ਕਰ ਦਿੱਤਾ ਹੈ।

PunjabKesari

ਗੁਰੂਦੇਵ ਨੇ ਕਿਹਾ ਹੈ ‘ਜਿਹੜੇ ਕਿਸਾਨ ਇਹ ਮੰਨਦੇ ਸਨ ਕਿ ਭਰਪੂਰ ਉਪਜ ਸਿਰਫ਼ ਯੂਰੀਆ ਅਤੇ ਕੀਟਨਾਸ਼ਕਾਂ ਨਾਲ ਹੀ ਸੰਭਵ ਹੈ, ਉਨ੍ਹਾਂ ਨੇ ਹੁਣ ਅਨੁਭਵ ਕੀਤਾ ਹੈ ਕਿ ਉਹੀ ਜ਼ਮੀਨ ਇਨ੍ਹਾਂ ਤੋਂ ਬਿਨਾਂ ਵੀ ਮੁੜ-ਸੁਰਜੀਤ ਹੋ ਕੇ ਲਾਭਕਾਰੀ ਬਣ ਸਕਦੀ ਹੈ।’ ਅੱਜ ਇਹ ਵਿਧੀਆਂ ਪੂਰੇ ਭਾਰਤ ’ਚ ਤੀਹ ਲੱਖ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਚੁੱਕੀਆਂ ਹਨ। ਨਾਲ ਹੀ 75 ਤੋਂ ਵੱਧ ਨਦੀਆਂ ਅਤੇ ਸਹਾਇਕ ਨਦੀਆਂ ਨੂੰ ਮੁੜ ਸੁਰਜੀਤ ਕਰਨਾ ਅਤੇ ਵਿਸ਼ਵ ਭਰ ਵਿੱਚ 10 ਕਰੋੜ ਰੁੱਖ ਲਗਾਉਣਾ ਵੀ ਇਸ ਮੁਹਿੰਮ ਦਾ ਹਿੱਸਾ ਹੈ। ਕੈਪਟਨ ਸਿੰਘ ਦੀ ਯਾਤਰਾ ਵੀ ਕੁਝ ਅਜਿਹੀ ਹੀ ਰਹੀ। ਲਗਭਗ 2016 ’ਚ ਕੁਦਰਤੀ ਖੇਤੀ ਦੇ ਸਿਖਲਾਈ ਦੇ ਨਾਲ ਉਨ੍ਹਾਂ ਨੇ ਬੈਂਗਲੁਰੂ ਸਥਿਤ ਆਰਟ ਆਫ਼ ਲਿਵਿੰਗ ਇੰਟਰਨੈਸ਼ਨਲ ਸੈਂਟਰ ਵਿੱਚ ਸੁਦਰਸ਼ਨ ਕ੍ਰਿਆ ਸਿੱਖੀ। ਅੰਦਰੂਨੀ ਇਹ ਤਬਦੀਲੀ ਅਤੇ ਖੇਤੀ ਦਾ ਰੂਪਾਂਤਰਨ ਨਾਲ-ਨਾਲ ਅੱਗੇ ਵਧਿਆ।

ਹੁਣ 500 ਤੋਂ ਵੀ ਵੱਧ ਖੜ੍ਹੇ ਹਨ ਰੁੱਖ

4 ਸਾਲਾਂ ’ਚ ਜਿੱਥੇ ਕਦੇ ਸੁੱਕੀ ਜ਼ਮੀਨ ਸੀ, ਉੱਥੇ ਹੁਣ 500 ਤੋਂ ਵੱਧ ਰੁੱਖ ਖੜ੍ਹੇ ਹਨ, ਜਿਨ੍ਹਾਂ ਵਿੱਚ ਸੌ ਤੋਂ ਵੱਧ ਨਿੰਬੂ ਦੇ ਰੁੱਖ ਹਨ। ਨਾਲ ਹੀ ਅਮਰੂਦ, ਅਨਾਰ, ਅੰਜੀਰ, ਆਲੂ-ਬੁਖਾਰਾ ਅਤੇ ਨਾਸ਼ਪਾਤੀ ਵੀ ਹਨ। ਉਹ ਕਣਕ, ਬਾਜਰਾ, ਛੋਲੇ, ਮੂੰਗੀ, ਅਰਹਰ ਅਤੇ ਮੌਸਮੀ ਸਬਜ਼ੀਆਂ ਉਗਾਉਂਦੇ ਹਨ, ਖ਼ੁਦ ਕੋਲਡ-ਪ੍ਰੈੱਸਡ ਸਰ੍ਹੋਂ ਦਾ ਤੇਲ ਬਣਾਉਂਦੇ ਹਨ ਅਤੇ ਪਿਛਲੇ ਸਾਲ ਪਹਿਲੀ ਵਾਰ ਝੋਨੇ ਦੀ ਫਸਲ ਵੀ ਉਗਾਈ। ਇਸ ’ਚ ਰਸਾਇਣਕ ਖਾਦਾਂ ਜਾਂ ਕੀਟਨਾਸ਼ਕਾਂ ਦੀ ਕੋਈ ਵਰਤੋਂ ਨਹੀਂ ਕੀਤੀ। ਉਹ ਕਹਿੰਦੀ ਹੈ ‘ਸੁਆਦ ਵਧੇਰੇ ਕੁਦਰਤੀ ਹੈ, ਥੋੜਾ ਮਿੱਠਾ ਵੀ।’ ਹੁਸ਼ਿਆਰਪੁਰ ਦੇ ਬਿੰਭ ਨੇ ਚੁਰਲ ਫਾਰਮ ਵਿੱਚ ਸਿੰਘ ‘ਸੋਨਾ ਮੋਤੀ’ ਕਣਕ, ਬੰਸੀ ਕਣਕ, ਪੁਰਾਣੀ ਬਾਸਮਤੀ, ਹਲਦੀ, ਗੁੜ ਅਤੇ ਲਸਣ ਉਗਾਉਂਦੇ ਹਨ। ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਉਹ ਅੰਤਰ-ਫਸਲੀ ਖੇਤੀ ਅਪਣਾਉਂਦੇ ਹਨ, ਜੋ ਕੁਦਰਤੀ ਖੇਤੀ ਸਿਖਲਾਈ ਦਾ ਪ੍ਰਮੁੱਖ ਅੰਗ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News