ਰਹਾਨੇ ਤੋਂ ਖੋਹੀ ਗਈ ਰਾਜਸਥਾਨ ਦੀ ਕਪਤਾਨੀ, ਸਮਿਥ ਸੰਭਾਲਣਗੇ ਟੀਮ ਦੀ ਕਮਾਨ

04/20/2019 4:13:48 PM

ਸਪੋਰਟਸ ਡੈਸਕ— ਆਈ.ਪੀ.ਐੱਲ. 2019 'ਚ ਰਾਜਸਥਾਨ ਰਾਇਲਜ਼ ਦੇ ਖਰਾਬ ਪ੍ਰਦਰਸ਼ਨ ਦੀ ਗਾਜ ਉਸ ਦੇ ਕਪਤਾਨ ਅਜਿੰਕਯ ਰਹਾਨੇ 'ਤੇ ਡਿੱਗੀ ਹੈ। ਰਹਾਨੇ ਨੂੰ ਫ੍ਰੈਂਚਾਈਜ਼ੀ ਨੇ ਕਪਤਾਨੀ ਤੋਂ ਹਟਾ ਦਿੱਤਾ ਹੈ। ਸੀਜ਼ਨ ਦੇ ਬਾਕੀ ਬਚੇ ਹੋਏ ਮੈਚਾਂ 'ਚ ਰਾਜਸਥਾਨ ਦੀ ਕਪਤਾਨੀ ਸਟੀਵ ਸਮਿਥ ਸੰਭਾਲਣਗੇ। ਰਹਾਨੇ ਦੀ ਅਗਵਾਈ 'ਚ ਰਾਜਸਥਾਨ ਰਾਇਲਜ਼ ਇਸ ਸੀਜ਼ਨ 8 ਮੈਚ ਖੇਡੀ ਅਤੇ ਉਸ ਨੂੰ 6 ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਦੀ ਟੀਮ ਸਕੋਰ ਬੋਰਡ 'ਚ 7ਵੇਂ ਨੰਬਰ 'ਤੇ ਹੈ।
PunjabKesari
ਕੋਚ ਨੇ ਦਿੱਤੇ ਸਨ ਰਹਾਨੇ ਨੂੰ ਹਟਾਉਣ ਦੇ ਸੰਕੇਤ
ਰਾਜਸਥਾਨ ਰਾਇਲਜ਼ ਦੇ ਕੋਚ ਪੈਡੀ ਅਪਟਨ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ ਹਾਰ ਦੇ ਬਾਅਦ ਰਹਾਨੇ ਨੂੰ ਹਟਾਉਣ ਦੇ ਸੰਕੇਤ ਦੇ ਦਿੱਤੇ ਸਨ। ਅਪਟਨ ਨੇ ਇਹ ਗੱਲ ਮੰਨੀ ਸੀ ਕਿ ਰਾਜਸਥਾਨ ਦੀ ਟੀਮ ਇਕ ਯੁਨਿਟ ਦੇ ਤੌਰ 'ਤੇ ਅਸਫਲ ਸਾਬਤ ਹੋਈ ਹੈ।

ਰਹਾਨੇ ਦਾ ਖਰਾਬ ਪ੍ਰਦਰਸ਼ਨ
PunjabKesari
ਅਜਿੰਕਯ ਰਹਾਨੇ ਨੇ ਇਸ ਸੀਜ਼ਨ 'ਚ 8 ਮੈਚਾਂ 'ਚ 131 ਦੀ ਸਟ੍ਰਾਈਕ ਰੇਟ ਨਾਲ 201 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਸਿਰਫ ਇਕ ਫਿਫਟੀ ਨਿਕਲੀ ਹੈ ਜਦਕਿ ਆਈ.ਪੀ.ਔਐੱਲ. 'ਚ ਉਸ ਦਾ ਓਵਰ ਆਲ ਸਟ੍ਰਾਈਕ ਰੇਟ 120.56 ਦਾ ਹੀ ਰਿਹਾ ਹੈ। ਪਿਛਲੇ ਦੋ ਸੀਜ਼ਨ 'ਤੇ ਝਾਤ ਪਾਈਏ ਤਾਂ ਉਸ ਦੀ ਸਟ੍ਰਾਈਕ ਰੇਟ 120 ਤੋਂ ਘੱਟ ਰਹੀ ਹੈ। ਟੀ-20 ਫਾਰਮੈਟ 'ਚ ਕਿਸੇ ਵੀ ਸਲਾਮੀ ਬੱਲੇਬਾਜ਼ ਲਈ ਇਹ ਸਟ੍ਰਾਈਕ ਰੇਟ ਘੱਟ ਮੰਨੀ ਜਾਂਦੀ ਹੈ। ਮੁੰਬਈ ਦੇ ਖਿਲਾਫ ਮੁਕਾਬਲੇ 'ਚ ਰਹਾਨੇ ਮਿਡਲ ਆਰਡਰ 'ਚ ਬੱਲੇਬਾਜ਼ੀ ਕਰਨ ਆਏ ਸਨ, ਪਰ ਜ਼ਰੂਰਤ ਪੈਣ 'ਤੇ ਉਹ ਵੱਡੇ ਸ਼ਾਟ ਨਹੀਂ ਲਗਾ ਸਕੇ ਅਤੇ ਨਤੀਜਾ ਟੀਮ ਨੂੰ ਹਾਰ ਮਿਲੀ।


Tarsem Singh

Content Editor

Related News