ਰੀਅਲ ਮੈਡ੍ਰਿਡ ਦੀ ਅਯਾਕਸ ਖਿਲਾਫ ਕਰਾਰੀ ਹਾਰ, ਟੂਰਨਾਮੈਂਟ ਤੋਂ ਹੋਈ ਬਾਹਰ

03/06/2019 5:25:04 PM

ਮੈਡ੍ਰਿਡ : ਯੂਰੋਪ ਦੀ ਧਾਕੜ ਟੀਮ ਰੀਅਲ ਮੈਡ੍ਰਿਡ ਦਾ ਅਯਾਕਸ ਖਿਲਾਫ ਹਾਰ ਦੇ ਨਾਲ ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਮੁਹਿੰਮ ਖਤਮ ਹੋ ਗਈ। ਲਗਾਤਾਰ 3 ਯੂਰੋਪੀ ਖਿਤਾਬਾਂ ਵਿਚੋਂ ਪਹਿਲਾਂ ਜਿੱਤਣ ਦੇ ਨਾਲ 1000 ਤੋਂ ਵੱਧ ਦਿਨ ਤੋਂ ਬਾਅਦ ਸਪੇਨ ਦੀ ਧਾਕੜ ਟੀਮ ਰੀਅਲ ਮੈਡ੍ਰਿਡ ਨੂੰ ਮੰਗਲਵਾਰ ਨੂੰ ਸੇਂਟਿਆਗੋ ਬਰਨਬਿਊ ਸਟੇਡੀਅਮ ਵਿਚ ਅਯਾਕਸ ਖਿਲਾਫ 4-1 ਨਾਲ ਹਾਰ ਝੱਲਣੀ ਪਈ ਜਿਸ ਨਾਲ ਟੂਰਨਾਮੈਂਟ ਵਿਚ ਟੀਮ ਦਾ ਦਬਦਬਾ ਖਤਮ ਹੋਇਆ। ਇਸ ਹਾਰ ਦੇ ਨਾਲ ਰੀਅਲ ਮੈਡ੍ਰਿਡ ਦੀ ਟੀਮ ਆਖਰੀ 16 ਦੇ ਮੁਕਾਬਲੇ ਵਿਚ ਕੁਲ 5-3 ਦੀ ਹਾਰ ਦੇ ਨਾਲ ਪ੍ਰਤੀਯੋਗਿਤਾ ਤੋਂ ਬਾਹਰ ਹੋ ਗਈ। ਧਾਕੜ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੇ ਯੂਵੇਂਟਸ ਨਾਲ ਜੁੜਨ ਤੋਂ ਬਾਅਦ ਕਲੱਬ 'ਤੇ ਪਹਿਲੇ ਹੀ ਸਾਲ ਕੋਈ ਖਿਤਾਬ ਜਿੱਤਣ ਵਿਚ ਅਸਫਲ ਰਹਿਣ ਦਾ ਖਤਰਾ ਮੰਡਰਾ ਰਿਹਾ ਹੈ। ਮੈਚ ਦੇ ਆਖਰੀ ਪਲਾਂ ਵਿਚ ਬਾਹਰ ਕੀਤੇ ਗਏ ਰੀਅਲ ਮੈਡ੍ਰਿਡ ਦੇ ਡਿਫੈਂਡਰ ਨੈਚੋ ਫਰਨਾਂਡੇਜ਼ ਨੇ ਕਿਹਾ, ''ਅਸੀਂ ਹਮੇਸ਼ਾ ਚੈਂਪੀਅਨਸ ਲੀਗ ਦਾ ਖਿਤਾਬ ਨਹੀਂ ਜਿੱਤ ਸਕਦੇ।''

PunjabKesari

ਕਦੇ ਨਾ ਕਦੇ ਇਸ ਕ੍ਰਮ ਦਾ ਅੰਤ ਹੋਣਾ ਸੀ। ਅਯਾਕਸ ਨੂੰ ਪਹਿਲੇ ਗੇੜ ਵਿਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਮੰਗਲਵਾਰ ਨੂੰ ਟੀਮ ਨੇ ਹਾਕਿਮ ਜਿਏਚ, ਡੇਵਿਡ ਨੇਰੇਸ, ਦੁਸਾਨ ਤਾਦਿਚ ਅਤੇ ਜੇਸੀ ਸ਼ੋਨ ਦੇ ਗੋਲ ਦੀ ਮਦਦ ਨਾਲ ਜਿੱਤ ਦਰਜ ਕੀਤੀ। ਰੀਅਲ ਮੈਡ੍ਰਿਡ ਵੱਲੋਂ ਇਕਲੌਤਾ ਗੋਲ ਮਾਰਕੋ ਐਂਸੇਸੀਓ ਨੇ 70ਵੇਂ ਮਿੰਟ 'ਚ ਕੀਤਾ।


Related News