AIFF ਤਕਨੀਕੀ ਕਮੇਟੀ ਨੇ ਕੋਚ ਅਹੁਦੇ ਦੇ ਅਰਜ਼ੀਕਰਤਾਵਾਂ ਦੀ ਤਨਖਾਹ ''ਤੇ ਕੀਤਾ ਵਿਚਾਰ
Monday, Apr 15, 2019 - 11:12 PM (IST)

ਨਵੀਂ ਦਿੱਲੀ— ਏ. ਆਈ. ਐੱਫ. ਐੱਫ. ਤਕਨੀਕੀ ਕਮੇਟੀ ਦੀ ਸੋਮਵਾਰ ਦੀ ਮੀਟਿੰਗ 'ਚ ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਲਈ ਅਰਜ਼ੀਆਂ ਦੇਣ ਵਾਲੇ ਕਈ ਵੱਡੇ ਨਾਵਾਂ ਦੀ ਤਨਖਾਹ 'ਤੇ ਚਰਚਾ ਕੀਤੀ ਗਈ। ਕਮੇਟੀ ਨੇ ਇਸ ਤੋਂ ਇਲਾਵਾ ਤਕਨੀਕੀ ਡਾਇਰੈਕਟਰ ਅਹੁਦੇ ਲਈ ਚਾਰ ਉਮੀਦਵਾਰਾਂ ਨੂੰ ਆਪਣੀ ਪੇਸ਼ਕਾਰੀ ਦੇਣ ਲਈ ਕਹਿਣ ਦਾ ਫੈਸਲਾ ਵੀ ਕੀਤਾ ਗਿਆ। ਏ. ਆਈ. ਐੱਫ. ਐੱਫ. ਨੂੰ ਸਟੀਫਨ ਦੇ ਅਸਤੀਫੇ ਤੋਂ ਬਾਅਦ ਖਾਲੀ ਪਏ ਰਾਸ਼ਟਰੀ ਟੀਮ ਦੇ ਕੋਚ ਅਹੁਦੇ ਲਈ 250 ਤੋਂ ਜ਼ਿਆਦਾ ਅਰਜ਼ੀਆਂ ਆਈਆਂ ਸਨ।