ਅਹਲਾਵਤ ਨੇ 68 ਦਾ ਕਾਰਡ ਖੇਡ ਕੇ ਤਿੰਨ ਸ਼ਾਟ ਦੀ ਬਣਾਈ ਬੜ੍ਹਤ
Saturday, Nov 23, 2019 - 03:30 AM (IST)

ਡਿਗਬੋਈ— ਗੁਰੂਗ੍ਰਾਮ ਦੇ ਗੋਲਫਰ ਵੀਰ ਅਹਲਾਵਤ ਨੇ ਸ਼ੁੱਕਰਵਾਰ ਨੂੰ ਇੰਡੀਅਨ ਆਇਲ ਸਰਵੋ ਮਾਸਟਰਜ਼ ਗੋਲਫ ਦੇ ਤੀਜੇ ਦੌਰ 'ਚ ਚਾਰ ਅੰਡਰ 68 ਦਾ ਕਾਰਡ ਖੇਡ ਕੇ ਆਪਣੀ ਬੜ੍ਹਤ ਤਿੰਨ ਸ਼ਾਟ ਤਕ ਵਧਾ ਲਈ। ਅਹਲਾਵਤ ਦਾ ਇਸ 60 ਲੱਖ ਰੁਪਏ ਦਾ ਇਨਾਮੀ ਰਾਸ਼ੀ ਟੂਰਨਾਮੈਂਟ 'ਚ ਤਿੰਨ ਦਿਨ ਦਾ ਕੁਲ ਸਕੋਰ 15 ਅੰਡਰ 201 ਹੈ। ਬੈਂਗਲੁਰੂ ਦੇ ਗੋਲਫਰ ਅਭੀਸ਼ੇਕ ਤੇ ਐੱਮ ਧਰਮ 12 ਅੰਡਰ 204 ਦੇ ਸਮਾਨ ਸਕੋਰ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੇ ਹਨ। ਇਨ੍ਹਾਂ ਦੋਵਾਂ ਨੇ ਦੋ ਅੰਡਰ 70 ਦਾ ਕਾਰਡ ਖੇਡਿਆ।