ਅਗਰਕਰ ਨੇ ਰਾਸ਼ਟਰੀ ਚੋਣਕਾਰ ਅਹੁਦੇ ਲਈ ਕੀਤਾ ਅਪਲਾਈ
Saturday, Jan 25, 2020 - 02:40 AM (IST)

ਨਵੀਂ ਦਿੱਲੀ- ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਅਜਿਤ ਅਗਰਕਰ ਸ਼ੁੱਕਰਵਾਰ ਨੂੰ ਰਾਸ਼ਟਰੀ ਚੋਣਕਾਰ ਬਣਨ ਦੀ ਦੌੜ ਵਿਚ ਸ਼ਾਮਲ ਹੋ ਗਿਆ ਹੈ ਤੇ ਉਹ ਚੋਣ ਕਮੇਟੀ ਦਾ ਮੁਖੀ ਵੀ ਬਣ ਸਕਦਾ ਹੈ। ਅਗਰਕਰ ਨੇ ਪੁਸ਼ਟੀ ਕੀਤੀ ਕਿ ਉਸ ਨੇ ਰਾਸ਼ਟਰੀ ਚੋਣਕਾਰ ਅਹੁਦੇ ਲਈ ਅਪਲਾਈ ਕੀਤਾ ਹੈ। ਮੁੰਬਈ ਦੀ ਸੀਨੀਅਰ ਚੋਣ ਕਮੇਟੀ ਦੇ ਸਾਬਕਾ ਪ੍ਰਧਾਨ ਅਜਿਤ ਅਗਰਕਰ ਰਾਸ਼ਟਰੀ ਚੋਣ ਕਮੇਟੀ ਦਾ ਪ੍ਰਧਾਨ ਬਣਨ ਦੀ ਦੌੜ 'ਚ ਸ਼ਾਮਲ ਹੈ ਕਿਉਂਕਿ ਨਵੇਂ ਸੰਵਿਧਾਨ 'ਚ ਖੇਤਰੀ ਪ੍ਰਣਾਵਲੀ ਦਾ ਕੋਈ ਪ੍ਰਬੰਧ ਨਹੀਂ ਹੈ। ਬੀ. ਸੀ. ਸੀ. ਆਈ. ਨੇ ਅਰਜ਼ੀ ਭੇਜਣ ਦੀ ਆਖਰੀ ਮਿਤੀ 24 ਜਨਵਰੀ ਤੈਅ ਕੀਤੀ ਸੀ ਤੇ ਇਸ ਦੌਰਾਨ ਅਗਰਕਰ ਸਭ ਤੋਂ ਵੱਡਾ ਨਾਂ ਉੱਭਰ ਕੇ ਸਾਹਮਣੇ ਆਇਆ ਹੈ, ਜਿਸ ਨੇ 26 ਟੈਸਟ, 191 ਵਨ ਡੇ ਤੇ ਤਿੰਨ ਟੀ-20 ਅੰਤਰਰਾਸ਼ਟਰੀ 'ਚ ਕੁਲ ਮਿਲਾ ਕੇ 349 ਵਿਕਟਾਂ ਹਾਸਲ ਕੀਤੀਆਂ ਹਨ। ਵਨ ਡੇ 'ਚ ਉਸ ਦੇ ਨਾਂ 'ਤੇ 288 ਵਿਕਟਾਂ ਦਰਜ ਹਨ।