ਚੈਂਪੀਅਨਸ ਟਰਾਫੀ ਤੋਂ ਪਹਿਲਾਂ ਭਾਰਤੀ ਟੀਮ ''ਤੇ ਛਾਏ ਸੰਕਟ ਦੇ ਬੱਦਲ, ਕੋਚ ਤੋਂ ਨਾਰਾਜ਼ ਖਿਡਾਰੀਆਂ ਨੇ ਕੀਤੀ ਸ਼ਿਕਾਇਤ

05/30/2017 2:20:58 PM

ਨਵੀਂ ਦਿੱਲੀ— ਚੈਂਪੀਅਨਸ ਟਰਾਫੀ ਤੋਂ ਪਹਿਲਾਂ ਭਾਰਤੀ ਟੀਮ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਹਨ ਕਿ ਭਾਰਤੀ ਟੀਮ ਦੇ ਕਈ ਖਿਡਾਰੀ ਕੋਚ ਅਨਿਲ ਕੁੰਬਲੇ ਦੇ ਸੁਭਾਅ ਚੋਂ ਖੁਸ਼ ਨਹੀਂ ਹਨ। ਕਪਤਾਨ ਵਿਰਾਟ ਕੋਹਲੀ ਸਮੇਤ ਟੀਮ ਦੇ ਕਈ ਖਿਡਾਰੀਆਂ ਨੇ ਇਸਨੂੰ ਲੈ ਕੇ ਬੀ.ਸੀ.ਸੀ.ਆਈ. ਦੀ ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਨੂੰ ਸ਼ਿਕਾਇਤ ਵੀ ਕੀਤੀ ਹੈ। ਇਸ 'ਚ ਹੁਣ 4 ਜੂਨ ਨੂੰ ਹੋਣ ਵਾਲੇ ਪਾਕਿਸਤਾਨ ਖਿਲਾਫ ਮੁਕਾਬਲੇ ਤੋਂ ਪਹਿਲਾਂ ਟੀਮ 'ਚ ਸਾਰਾ ਕੁਝ ਠੀਕ ਕਰਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ।
ਖਬਰ ਮੁਤਾਬਕ, ਬੀ.ਸੀ.ਸੀ.ਆਈ. ਦੇ ਐਡਵਾਇਜ਼ਰੀ ਪੈਨਲ ਜਿਸ 'ਚ ਭਾਰਤੀ ਕ੍ਰਿਕਟ ਦੇ ਦਿੱਗਜ ਸੌਰਵ ਗਾਂਗੁਲੀ, ਵੀ.ਵੀ.ਐਸ ਲਕਸ਼ਮਣ ਅਤੇ ਸਚਿਨ ਤੇਂਦੁਲਕਰ ਸ਼ਾਮਲ ਹਨ। ਉਹ ਇਸ ਮੁੱਦੇ 'ਤੇ ਸੁਲਹ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਨੂੰ ਲੈ ਕੇ ਤਿੰਨੋਂ ਦਿਗਜ ਸੀ.ਓ.ਏ. ਨਾਲ ਮੁਲਾਕਾਤ ਕਰ ਸਕਦੇ ਹਨ। ਉਹ ਛੇਤੀ ਹੀ ਸੀ.ਓ.ਏ. ਦੇ ਚੇਅਰਮੈਨ ਵਿਨੋਦ ਰਾਏ ਸਮੇਤ ਤਿੰਨਾਂ ਮੈਬਰਾਂ ਨਾਲ ਮੁਲਾਕਾਤ ਕਰਨਗੇ।

Related image

ਸੂਤਰਾਂ ਦੀ ਮੰਨੀਏ,  ਤਾਂ ਭਾਰਤੀ ਟੀਮ ਦੇ ਖਿਡਾਰੀ ਅਨਿਲ ਕੁੰਬਲੇ ਦੇ ਹਾਰਡ ਟਾਸਕ ਰਵੱਈਏ ਤੋਂ ਖੁਸ਼ ਨਹੀਂ ਹਨ। ਖਿਡਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਵੀ ਸ਼ਾਸਤਰੀ ਦਾ ਤਰੀਕਾ ਕਾਫ਼ੀ ਸਹਿਜ ਅਤੇ ਪਸੰਦ ਸੀ। ਅਨਿਲ ਕੁੰਬਲੇ ਦਾ ਕਾਂਟਰੈਕਟ 23 ਜੂਨ ਨੂੰ ਖਤਮ ਹੋ ਰਿਹਾ ਹੈ, ਹੋ ਸਕਦਾ ਹੈ ਕਿ ਇਸਨੂੰ ਵਧਾਇਆ ਨਾ ਜਾਵੇ।


Related News