ਵਿਸ਼ਵ ਚੈਂਪੀਅਨਸ਼ਿਪ ''ਚ ਸਿਲਵਰ ਜਿੱਤਣ ਤੋਂ ਬਾਅਦ ਬੋਲੇ ਨੀਰਜ- ਅਗਲੇ ਸਾਲ ਸੋਨਾ ਜਿੱਤਣ ਦੀ ਕੋਸ਼ਿਸ਼ ਕਰਾਂਗਾ

Sunday, Jul 24, 2022 - 04:27 PM (IST)

ਵਿਸ਼ਵ ਚੈਂਪੀਅਨਸ਼ਿਪ ''ਚ ਸਿਲਵਰ ਜਿੱਤਣ ਤੋਂ ਬਾਅਦ ਬੋਲੇ ਨੀਰਜ- ਅਗਲੇ ਸਾਲ ਸੋਨਾ ਜਿੱਤਣ ਦੀ ਕੋਸ਼ਿਸ਼ ਕਰਾਂਗਾ

ਨਵੀਂ ਦਿੱਲੀ- ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤ ਕੇ ਇਤਿਹਾਸ ਰਚਣ ਵਾਲੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਕਿਹਾ ਕਿ ਅਗਲੇ ਸਾਲ ਉਹ ਸੋਨ ਤਮਗ਼ਾ ਜਿੱਤਣ ਦੀ ਕੋਸ਼ਿਸ਼ ਕਰਨਗੇ। ਤਮਗ਼ੇ ਦੇ ਮਜ਼ਬੂਤ ਦਾਅਵੇਦਾਰ ਦੇ ਤੌਰ 'ਤੇ ਉਤਰੇ ਸਟਾਰ ਜੈਵਲਿਨ ਥ੍ਰੋਅਰ ਚੋਪੜਾ ਨੇ 88.13 ਮੀਟਰ ਦੇ ਥ੍ਰੋਅ ਦੇ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ। ਉਹ ਸਾਬਕਾ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਤੋਂ ਪਿੱਛੇ ਰਹਿ ਗਏ ਜਿਨ੍ਹਾਂ ਨੇ 90.54 ਮੀਟਰ ਦੇ ਨਾਲ ਸੋਨ ਤਮਗ਼ਾ ਆਪਣੇ ਨਾਂ ਕੀਤਾ।

ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨਸ਼ਿਪ : ਨੀਰਜ ਚੋਪੜਾ ਨੂੰ ਚਾਂਦੀ ਦਾ ਤਮਗ਼ਾ ਜਿੱਤਣ 'ਤੇ PM ਮੋਦੀ ਸਮੇਤ ਕਈ ਦਿੱਗਜਾਂ ਨੇ ਦਿੱਤੀਆਂ ਵਧਾਈਆਂ

ਭਾਰਤ ਲਈ ਵਿਸ਼ਵ ਚੈਂਪੀਅਨਸ਼ਿਪ 'ਚ 2003 'ਚ ਅੰਜੂ ਬਾਬੀ ਜਾਰਜ ਨੇ ਪਹਿਲੀ ਵਾਰ ਹਾਈ ਜੰਪ 'ਚ ਕਾਸੀਂ ਦਾ ਤਮਗ਼ਾ ਜਿੱਤਿਆ ਸੀ। ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤ ਦਾ 19 ਸਾਲ ਦਾ ਇੰਤਜ਼ਾਰ ਖ਼ਤਮ ਕਰਦੇ ਹੋਏ ਇਤਿਹਾਸ 'ਚ ਆਪਣਾ ਨਾਂ ਦਰਜ ਕਰਾਇਆ। ਮੁਕਾਬਲੇ ਦੇ ਬਾਅਦ ਚੋਪੜਾ ਨੇ ਭਾਰਤੀ ਖੇਡ ਅਥਾਰਿਟੀ (ਸਾਈ) ਵਲੋਂ ਜਾਰੀ ਵੀਡੀਓ 'ਚ ਕਿਹਾ, 'ਕਾਫੀ ਚੰਗਾ ਲਗ ਰਿਹਾ ਹੈ ਅੱਜ। ਦੇਸ਼ ਲਈ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਅਗਲੇ ਸਾਲ ਫਿਰ ਵਿਸ਼ਵ ਚੈਂਪੀਅਨਸ਼ਿਪ ਹੈ ਤੇ ਕੋਸ਼ਿਸ਼ ਕਰਾਂਗਾ ਕਿ ਸੋਨ ਤਮਗ਼ਾ ਜਿੱਤਾਂ।'

ਇਹ ਵੀ ਪੜ੍ਹੋ : ਰਵਿੰਦਰ ਜਡੇਜਾ ਗੋਡੇ ਦੀ ਸੱਟ ਕਾਰਨ ਵੈਸਟਇੰਡੀਜ਼ ਖ਼ਿਲਾਫ਼ 2 ਵਨ-ਡੇ ਮੈਚਾਂ ਤੋਂ ਬਾਹਰ

ਅਗਲੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਹੰਗਰੀ ਦੇ ਬੁਡਾਪੇਸਟ 'ਚ 18 ਤੋਂ 27 ਅਗਸਤ ਤਕ ਖੇਡੀ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ, ਮੈਂ ਸਾਈ, ਟਾਪਸ (ਟਾਰਗੇਟ ਓਲੰਪਿਕ ਪੋਡੀਅਮ ਯੋਜਨਾ), ਅਥਲੈਟਿਕਸ ਮਹਾਸੰਘ ਤੇ ਭਾਰਤ ਸਰਕਾਰ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ। ਮੈਨੂੰ ਵਿਦੇਸ਼ੀ ਕੋਚ ਦਿੱਤਾ ਤੇ ਬਾਹਰ ਟ੍ਰੇਨਿੰਗ ਲਈ ਭੇਜਿਆ ਜਿਸ ਨਾਲ ਮੈਂ ਵਿਦੇਸ਼ 'ਚ ਹਰ ਕੌਮਾਂਤਰੀ ਪ੍ਰਤੀਯੋਗਿਤਾ ਖੇਡ ਸਕਦਾ ਹਾਂ। ਚੋਪੜਾ ਨੇ ਕਿਹਾ, 'ਮੈਂ ਆਸ ਕਰਦਾ ਹਾਂ ਕਿ ਹਰ ਖੇਡ 'ਚ ਅਜਿਹਾ ਹੀ ਸਹਿਯੋਗ ਮਿਲਦਾ ਰਹੇਗਾ ਤੇ ਸਾਡਾ ਦੇਸ਼ ਖੇਡ 'ਚ ਅੱਗੇ ਤਰੱਕੀ ਕਰੇਗਾ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News